ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟੈਕਨੋਲੋਜੀ ਦੇ ਵਧਦੇ ਉਪਯੋਗ, ਸਵੱਛਤਾ ਅਤੇ ਸਥਾਨ ਦੇ ਬਿਹਤਰ ਉਪਯੋਗ ਦੇ ਲਾਭਾਂ ਨੂੰ ਸਵੀਕਾਰ ਕੀਤਾ ਹੈ।
ਇੱਕ ਟਵੀਟ ਵਿੱਚ, ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ, ਸ਼੍ਰੀ ਕਿਰਨ ਰਿਜਿਜ਼ੂ ਨੇ ਮੰਤਰਾਲੇ ਵਿੱਚ ਰਿਕਾਰਡਾਂ ਦੇ ਡਿਜੀਟਾਈਜ਼ੇਸ਼ਨ ਦੇ ਕਾਰਨ ਸਵੱਛਤਾ, ਅਧਿਕ ਸਥਾਨ ਦੀ ਉਪਲਬਧਤਾ ਬਾਰੇ ਸੂਚਿਤ ਕੀਤਾ ਸੀ।
ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਸ਼ਾਨਦਾਰ! ਇਸ ਤਰ੍ਹਾਂ ਦੇ ਪ੍ਰਯਾਸਾਂ ਨਾਲ ਟੈਕਨੋਲੋਜੀ ਦੇ ਵਧਦੇ ਉਪਯੋਗ, ਸਵੱਛਤਾ ਅਤੇ ਸਥਾਨ ਦੇ ਬਿਹਤਰ ਉਪਯੋਗ ਦੇ ਫਾਇਦੇ ਹਨ।”
Wonderful! Such efforts have the advantages of increased usage of technology, cleanliness and better usage of space. https://t.co/MNVqpOfOpi
— Narendra Modi (@narendramodi) May 9, 2023