ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 22 ਜਨਵਰੀ 2024 (ਸੋਮਵਾਰ) ਨੂੰ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ (consecration of Ram Mandir) ਦੇ ਬਾਅਦ ਕਿਹਾ ਕਿ “ਅਸੀਂ ਕੱਲ੍ਹ, 22 ਜਨਵਰੀ ਨੂੰ ਅਯੁੱਧਿਆ ਵਿੱਚ ਜੋ ਦੇਖਿਆ, ਉਹ ਆਉਣ ਵਾਲੇ ਵਰ੍ਹਿਆਂ ਤੱਕ ਸਾਡੀਆਂ ਯਾਦਾਂ ਵਿੱਚ ਅੰਕਿਤ ਰਹੇਗਾ।”
ਸ਼੍ਰੀ ਮੋਦੀ ਨੇ ਅਯੁੱਧਿਆ ਵਿੱਚ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ (Pran Pratishtha of Ram Lalla) ਦੇ ਸ਼ਾਨਦਾਰ ਸਮਾਰੋਹ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਵੀਡੀਓ ਭੀ ਸਾਂਝੀ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਅਸੀਂ ਕੱਲ੍ਹ, 22 ਜਨਵਰੀ ਨੂੰ ਅਯੁੱਧਿਆ ਵਿੱਚ ਜੋ ਦੇਖਿਆ, ਉਹ ਆਉਣ ਵਾਲੇ ਵਰ੍ਹਿਆਂ ਤੱਕ ਸਾਡੀਆਂ ਯਾਦਾਂ ਵਿੱਚ ਅੰਕਿਤ ਰਹੇਗਾ।”
What we saw in Ayodhya yesterday, 22nd January, will be etched in our memories for years to come. pic.twitter.com/8SXnFGnyWg
— Narendra Modi (@narendramodi) January 23, 2024