ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੋ ਹੋਰ ਵੈਟਲੈਂਡਸ, ਗੁਜਰਾਤ ਦੇ ਖਿਜਡਿਯਾ ਵਾਈਲਡ ਲਾਈਫ ਸੈਂਚੁਰੀ ਅਤੇ ਉੱਤਰ ਪ੍ਰਦੇਸ਼ ਵਿੱਚ ਬਖਿਰਾ ਵਾਈਲਡ ਲਾਈਫ ਸੈਂਚੁਰੀ ਨੂੰ ਰਾਮਸਰ ਸਥਲਾਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ’ਤੇ ਖੁਸ਼ੀ ਪ੍ਰਗਟਾਈ ਹੈ।
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਸ਼ਾਨਦਾਰ ਸਮਾਚਾਰ!
ਦੱਖਣ ਏਸ਼ੀਆ ਵਿੱਚ ਅਜਿਹ ਸਥਲਾਂ ਦਾ ਸਭ ਤੋਂ ਬੜਾ ਨੈੱਟਵਰਕ ਦੇਸ਼ ਵਿੱਚ ਹੈ ਅਤੇ ਇਸ ਨਾਲ ਵਣ-ਜੀਵਾਂ ਤੇ ਬਨਸਪਤੀ ਦੀ ਸੰਭਾਲ਼ ਅਤੇ ਪ੍ਰਕ੍ਰਿਤੀ ਦੇ ਨਾਲ ਸਮਰਸਤਾ ਦੇ ਨਾਲ ਰਹਿਣ ਦੀ ਸਾਡੇ ਦੇਸ਼ਵਾਸੀਆਂ ਦੀ ਪ੍ਰਤੀਬੱਧਤਾ ਦਾ ਪਤਾ ਚਲਦਾ ਹੈ।”
Excellent news!
— Narendra Modi (@narendramodi) February 3, 2022
India having the largest network of Ramsar Sites in South Asia manifests the commitment of our citizens to protect flora and fauna and live in harmony with nature. https://t.co/ux7B2pvUtF