ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚਾਂਸਲਰ ਮਹਾਮਹਿਮ ਓਲਾਫ ਸ਼ਕੋਲਜ਼ ਨਾਲ ਇੱਕ ਬਿਜ਼ਨਸ ਰਾਊਂਡ ਟੇਬਲ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਆਪਣੀ ਟਿੱਪਣੀ ਵਿੱਚ, ਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਕੀਤੇ ਗਏ ਵਿਆਪਕ-ਅਧਾਰਿਤ ਸੁਧਾਰਾਂ 'ਤੇ ਜ਼ੋਰ ਦਿੱਤਾ ਅਤੇ ਭਾਰਤ ਵਿੱਚ ਸਟਾਰਟ-ਅੱਪ ਅਤੇ ਯੂਨੀਕੌਰਨ ਦੀ ਵਧ ਰਹੀ ਗਿਣਤੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਾਰੋਬਾਰੀ ਆਗੂਆਂ ਨੂੰ ਭਾਰਤ ਦੇ ਨੌਜਵਾਨਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।
ਇਸ ਸਮਾਰੋਹ ’ਚ ਸਰਕਾਰਾਂ ਦੇ ਉੱਚ ਨੁਮਾਇੰਦਿਆਂ ਅਤੇ ਦੋਵਾਂ ਪਾਸਿਆਂ ਦੇ ਚੁਣੇ ਹੋਏ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਦੀ ਭਾਗੀਦਾਰੀ ਦੇਖੀ ਗਈ, ਜੋ ਜਲਵਾਯੂ ਸਹਿਯੋਗ ਤੋਂ ਲੈ ਕੇ ਸਪਲਾਈ ਲੜੀ; ਖੋਜ ਤੇ ਵਿਕਾਸ ਜਿਹੇ ਵਿਸ਼ਿਆਂ 'ਤੇ ਚਰਚਾ ਵਿੱਚ ਸ਼ਾਮਲ ਹੋਏ।
ਇਸ ਵਪਾਰਕ ਗੋਲ ਮੇਜ਼ ਮੀਟਿੰਗ ’ਚ ਹੇਠ ਲਿਖੇ ਕਾਰੋਬਾਰੀ ਆਗੂਆਂ ਨੇ ਭਾਗ ਲਿਆ:
ਭਾਰਤੀ ਵਪਾਰਕ ਵਫ਼ਦ:
• ਸੰਜੀਵ ਬਜਾਜ (ਭਾਰਤੀ ਵਫ਼ਦ ਦੇ ਮੁਖੀ) ਪ੍ਰੈਜ਼ੀਡੈਂਟ ਮਨੋਨੀਤ, ਸੀਆਈਆਈ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਬਜਾਜ ਫਿਨਸਰਵ;
• ਬਾਬਾ ਐਨ ਕਲਿਆਣੀ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਭਾਰਤ ਫੋਰਜ;
• ਸੀ ਕੇ ਬਿਰਲਾ, ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਸੀ ਕੇ ਬਿਰਲਾ ਗਰੁੱਪ;
• ਪੁਨੀਤ ਛੱਤਵਾਲ, ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਇੰਡੀਅਨ ਹੋਟਲਜ਼ ਕੰਪਨੀ ਲਿਮਿਟਿਡ;
• ਸਲਿਲ ਸਿੰਘਲ, ਚੇਅਰਮੈਨ ਐਮਰੀਟਸ, ਪੀਆਈ ਇੰਡਸਟ੍ਰੀਜ਼;
• ਸੁਮੰਤ ਸਿਨਹਾ, ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ, ਰੀਨਿਊ ਪਾਵਰ ਅਤੇ ਪ੍ਰਧਾਨ, ਐਸੋਚੈਮ;
• ਦਿਨੇਸ਼ ਖਾਰਾ, ਚੇਅਰਮੈਨ ਸਟੇਟ ਬੈਂਕ ਆਫ਼ ਇੰਡੀਆ;
• ਸੀ ਪੀ ਗੁਰਨਾਨੀ, ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਟੈੱਕ ਮਹਿੰਦਰਾ ਲਿਮਿਟਿਡ;
• ਦੀਪਕ ਬਾਗਲਾ, ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ, ਇਨਵੈਸਟ ਇੰਡੀਆ;
ਜਰਮਨ ਵਪਾਰਕ ਵਫ਼ਦ:
• ਰੋਲੈਂਡ ਬੁਸ਼, ਜਰਮਨ ਡੈਲੀਗੇਸ਼ਨ ਦੇ ਮੁਖੀ, ਪ੍ਰਧਾਨ ਅਤੇ ਸੀਈਓ, ਸੀਮੇਂਸ ਅਤੇ ਚੇਅਰਮੈਨ, ਜਰਮਨ ਵਪਾਰ ਦੀ ਏਸ਼ੀਆ ਪੈਸੀਫਿਕ ਕਮੇਟੀ;
• ਮਾਰਟਿਨ ਬਰੂਡਰਮੁਲਰ, ਕਾਰਜਕਾਰੀ ਨਿਰਦੇਸ਼ਕ ਬੋਰਡ ਦੇ ਚੇਅਰਮੈਨ, BASF;
• ਹਰਬਰਟ ਡਾਇਸ, ਬੋਰਡ ਆਵ੍ ਮੈਨੇਜਮੈਂਟ, ਵੋਲਕਸਵੈਗਨ ਦੇ ਚੇਅਰਮੈਨ;
• ਸਟੀਫਨ ਹਾਰਟੰਗ, ਬੋਰਡ ਆਵ੍ ਮੈਨੇਜਮੈਂਟ, ਬੋਸ਼ ਦੇ ਚੇਅਰਮੈਨ;
• ਮਾਰਿਕਾ ਲੁਲੇ, ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ, GFT ਟੈਕਨੋਲੋਜੀ;
• ਕਲੌਸ ਰੋਜ਼ਨਫੀਲਡ, ਮੁੱਖ ਕਾਰਜਕਾਰੀ ਅਧਿਕਾਰੀ, ਸ਼ੈਫਲਰ;
• ਕ੍ਰਿਸ਼ਚੀਅਨ ਸਿਵਿੰਗ, ਮੁੱਖ ਕਾਰਜਕਾਰੀ ਅਧਿਕਾਰੀ ਡਿਊਸ਼ ਬੈਂਕ;
• ਰਾਲਫ ਵਿੰਟਰਗਰਸਟ, ਮੈਨੇਜਮੈਂਟ ਬੋਰਡ ਦੇ ਚੇਅਰਮੈਨ, ਗੀਸੇਕੇ+ਡੇਵਰੀਏਂਟ;
• ਜੁਰਗੇਨ ਜ਼ੈਸਕੀ, ਮੁੱਖ ਕਾਰਜਕਾਰੀ ਅਧਿਕਾਰੀ, ENERCON;