ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਕਤਰ ਦੇ ਸਰਕਾਰੀ ਦੌਰੇ ‘ਤੇ ਦੋਹਾ ਪਹੁੰਚੇ। ਇਹ ਪ੍ਰਧਾਨ ਮੰਤਰੀ ਦੀ ਕਤਰ ਦੀ ਦੂਸਰੀ ਯਾਤਰਾ ਹੈ। ਉਹ ਪਹਿਲੀ ਵਾਰ ਜੂਨ 2016 ਵਿੱਚ ਕਤਰ ਗਏ ਸਨ।
ਹਵਾਈ ਅੱਡੇ ‘ਤੇ, ਵਿਦੇਸ਼ ਰਾਜ ਮੰਤਰੀ ਮਹਾਮਹਿਮ ਸ਼੍ਰੀ ਸੋਲਤਾਨ ਬਿਨ ਸਾਦ-ਅਲ-ਮੁਰੈਖੀ (H.E. Mr.Soltan bin Saad Al-Muraikhi) ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ।
ਆਪਣੀ ਦੋ ਦਿਨਾਂ ਦੀ ਯਾਤਰਾ ਦੇ ਦੌਰਾਨ, ਪ੍ਰਧਾਨ ਮੰਤਰੀ ਅੱਜ ਰਾਤ ਕਤਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਅਬਦੁਲ ਰਹਮਾਨ ਅਲ ਥਾਨੀ (Qatar’s Prime Minister His Excellency Sheikh Mohammed bin Abdulrahman Al Thani) ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਦਿੱਤੇ ਗਏ ਰਾਤ ਦੇ ਖਾਣੇ (ਡਿਨਰ) ਵਿੱਚ ਸ਼ਾਮਲ ਹੋਣਗੇ। 15 ਫਰਵਰੀ ਨੂੰ, ਪ੍ਰਧਾਨ ਮੰਤਰੀ ਕਤਰ ਦੇ ਅਮੀਰ (Amir of Qatar), ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ (His Highness Sheikh Tamim bin Hamad Al Thani) ਨਾਲ ਮੁਲਾਕਾਤ ਕਰਨਗੇ ਅਤੇ ਦੁਵੱਲੇ, ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਚਰਚਾ ਕਰਨਗੇ।
Landed in Doha. Looking forward to a fruitful Qatar visit which will deepen India-Qatar friendship. pic.twitter.com/h6QHKpqYcm
— Narendra Modi (@narendramodi) February 14, 2024