Your Excellency, ਪ੍ਰਧਾਨ ਮੰਤਰੀ ਮਿਤਸੋ-ਤਾਕਿਸ,

ਦੇਨਾਂ ਦੇਸ਼ਾਂ ਦੇ delegates,

ਮੀਡੀਆ ਦੇ ਸਾਥੀਓ,
ਨਮਸਕਾਰ!

ਪ੍ਰਧਾਨ ਮੰਤਰੀ ਮਿਤਸੋ-ਤਾਕਿਸ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ ਮੈਨੂ ਬਹੁਤ ਖੁਸ਼ੀ ਹੋ ਰਹੀ ਹੈ। ਪਿਛਲੇ ਵਰ੍ਹੇ ਮੇਰੀ ਗ੍ਰੀਸ ਯਾਤਰਾ ਦੇ ਬਾਅਦ ਉਨ੍ਹਾਂ ਦੀ ਇਹ ਭਾਰਤ ਯਾਤਰਾ ਦੋਨਾਂ ਦੇਸ਼ਾਂ ਦਰਮਿਆਨ ਮਜ਼ਬੂਤ ਹੁੰਦੀ ਸਟ੍ਰੈਟੇਡਿਕ ਪਾਰਟਨਰਸ਼ਿਪ ਦਾ ਸੰਕੇਤ ਹੈ। ਅਤੇ ਸੋਲ੍ਹਾ ਵਰ੍ਹਿਆਂ ਦੇ ਬਾਅਦ, ਇੰਨੇ ਵੱਡੇ ਅੰਤਰਾਲ ਦੇ ਬਾਅਦ ਗ੍ਰੀਸ ਦੇ ਪ੍ਰਧਾਨ ਮੰਤਰੀ ਦਾ ਭਾਰਤ ਆਉਣਾ, ਆਪਣੇ ਆਪ ਵਿੱਚ ਇੱਕ ਇਤਿਹਾਸਕ ਅਵਸਰ ਹੈ।

 

Friends,

ਸਾਡੀਆਂ ਅੱਜ ਦੀਆਂ ਚਰਚਾਵਾਂ ਬਹੁਤ ਹੀ ਸਾਰਥਕ ਅਤੇ ਉਪਯੋਗੀ ਰਹੀਆਂ। ਇਹ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਅਸੀਂ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਲਕਸ਼ ਦੇ ਵੱਲ ਤੇਜ਼ੀ ਨਾਲ ਅਗ੍ਰਸਰ ਹਾਂ। ਅਸੀਂ ਆਪਣੇ ਸਹਿਯੋਗ ਨੂੰ ਨਵੀਂ ਊਰਜਾ ਅਤੇ ਦਿਸ਼ਾ ਦੇਣ ਦੇ ਲਈ ਕਈ ਨਵੇਂ ਅਵਸਰਾਂ ਦੀ ਪਹਿਚਾਣ ਕੀਤੀ। ਖੇਤੀਬਾੜੀ ਦੇ ਖੇਤਰ ਵਿੱਚ ਦੋਨਾਂ ਦੇਸ਼ ਦਰਮਿਆਨ ਕਰੀਬੀ ਸਹਿਯੋਗ ਦੀਆਂ ਸੰਭਾਵਨਾਵਾਂ ਅਨੇਕ ਹਨ। ਅਤੇ ਮੈਨੂੰ ਖੁਸ਼ੀ ਹੈ ਕਿ ਪਿਛਲੇ ਵਰ੍ਹੇ ਇਸ ਖੇਤਰ ਵਿੱਚ ਕੀਤੇ ਗਏ ਸਮਝੌਤੇ ਦੇ ਲਾਗੂਕਰਨ ਦੇ ਲਈ ਦੋਨਾਂ ਧਿਰਾਂ ਕਦਮ ਉਠਾ ਰਹੀਆਂ ਹਨ। ਅਸੀਂ ਫਾਰਮਾ, Medical Devices, ਟੈਕਨੋਲੋਜੀ, ਇਨੋਵੇਸ਼ਨ, Skill Development, ਅਤੇ Space ਜਿਹੇ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ।
 

ਸਾਡੇ ਦੋਨੇਂ ਦੇਸ਼ਾਂ ਦੇ start-ups ਨੂੰ ਵੀ ਆਪਸ ਵਿੱਚ ਜੋੜਣ ‘ਤੇ ਚਰਚਾ ਕੀਤੀ। Shipping ਅਤੇ Connectivity ਦੋਨਾਂ ਦੇਸ਼ਾਂ ਦੇ ਲਈ ਉੱਚ ਪ੍ਰਾਥਮਿਕਤਾ ਦੇ ਵਿਸ਼ੇ ਹਨ। ਅਸੀਂ ਇਨ੍ਹਾਂ ਖੇਤਰਾਂ ਵਿੱਚ ਵੀ ਸਹਿਯੋਗ ਨੂੰ ਵਧਾਉਣ ‘ਤੇ ਵਿਚਾਰ ਵਟਾਂਦਰਾ ਕੀਤਾ।

 

Friends,

Defence ਅਤੇ Security ਵਿੱਚ ਵਧਦਾ ਸਹਿਯੋਗ ਸਾਡੇ ਗਹਿਰੇ ਆਪਸੀ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇਸ ਖੇਤਰ ਵਿੱਚ Working Group ਦੇ ਗਠਨ ਨਾਲ ਅਸੀਂ  defence, cyber security, counter-terrorism, maritime security ਜਿਹੀਆਂ ਸਾਂਝਾ ਚੁਣੌਤੀਆਂ ‘ਤੇ ਆਪਸੀ ਤਾਲਮੇਲ ਵਧਾ ਸਕਣਗੇ।

ਭਾਰਤ ਵਿੱਚ defence manufacturing ਵਿੱਚ co-production ਅਤੇ co-development ਦੇ ਨਵੇਂ ਅਵਸਰ ਬਣ ਰਹੇ ਹਨ, ਜੋ ਦੋਨਾਂ ਦੇਸ਼ਾਂ ਦੇ ਲਈ ਲਾਭਦਾਇਕ ਹੋ ਸਕਦੇ ਹਨ। ਅਸੀਂ ਦੋਨੋਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਨੂੰ ਆਪਸ ਵਿੱਚ ਜੋੜਣ ‘ਤੇ ਸਹਿਮਤੀ ਜਤਾਈ ਹੈ। ਆਤੰਕਵਾਦ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਅਤੇ ਗ੍ਰੀਸ ਦੀਆਂ ਚਿੰਤਾਵਾਂ ਅਤੇ ਪ੍ਰਾਥਮਿਕਤਾਵਾਂ ਬਰਾਬਰ ਹਨ। ਅਸੀਂ ਇਸ ਖੇਤਰ ਵਿੱਚ ਆਪਣੇ ਸਹਿਯੋਗ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ‘ਤੇ ਵਿਸਤਾਰਪੂਰਵਕ ਚਰਚਾ ਕੀਤੀ।

Friends,

ਦੋ ਪ੍ਰਾਚੀਨ ਅਤੇ ਮਹਾਨ ਸੱਭਿਆਤਾਵਾਂ ਦੇ ਰੂਪ ਵਿੱਚ ਭਾਰਤ ਅਤੇ ਗ੍ਰੀਸ ਦਰਮਿਆਨ ਗਹਿਰੇ ਸੱਭਿਆਚਾਰਕ ਅਤੇ people-to-people ਸਬੰਧਾਂ ਦਾ ਲੰਬਾ ਇਤਿਹਾਸ ਹੈ। ਲਗਭਗ ਢਾਈ ਹਜ਼ਾਰ ਵਰ੍ਹਿਆਂ ਤੋਂ ਦੋਨਾਂ ਦੇਸ਼ਾਂ ਦੇ ਲੋਕ ਵਪਾਰਕ ਅਤੇ ਸੱਭਿਆਚਾਰਕ ਸਬੰਧਾਂ ਦੇ ਨਾਲ-ਨਾਲ ਵਿਚਾਰਾਂ ਦਾ ਵੀ ਅਦਾਨ-ਪ੍ਰਦਾਨ ਕਰਦੇ ਰਹੇ ਹਨ।

ਅੱਜ ਅਸੀਂ ਇਨ੍ਹਾਂ ਸਬੰਧਾਂ ਨੂੰ ਇੱਕ ਆਧੁਨਿਕ ਸਰੂਪ ਦੇਣ ਦੇ ਲਈ ਕਈ ਨਵੇਂ initiatives ਦੀ ਪਹਿਚਾਣ ਕੀਤੀ। ਸਾਡੇ ਦੋਨਾਂ ਦੇਸ਼ਾਂ ਦਰਮਿਆਨ Migration and Mobility Partnership Agreement ਨੂੰ ਜਲਦੀ ਤੋਂ ਜਲਦੀ ਸੰਪੰਨ ਕਰਨ ‘ਤੇ ਚਰਚਾ ਕੀਤੀ। ਇਸ ਨਾਲ ਸਾਡੇ people-to-people ਸਬੰਧ ਹੋਰ ਮਜ਼ਬੂਤ ਹੋਣਗੇ।

 

ਅਸੀਂ ਦੋਨਾਂ ਦੇਸ਼ਾਂ ਦੇ ਉੱਚ ਸਿੱਖਿਆ ਸੰਸਥਾਵਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣ ‘ਤੇ ਵੀ ਬਲ ਦਿੱਤਾ। ਅਗਲੇ ਵਰ੍ਹੇ ਭਾਰਤ ਅਤੇ ਗ੍ਰੀਸ ਦੇ ਡਿਪਲੋਮੈਟਿਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾਉਣ ਦੇ ਲਈ ਅਸੀਂ ਇੱਕ Action Plan ਬਣਾਉਣ ਦਾ ਨਿਰਣਾ ਲਿਆ। ਇਸ ਨਾਲ ਅਸੀਂ ਦੋਨਾਂ ਦੇਸ਼ਾਂ ਦੀ ਸਾਂਝੀ ਵਿਰਾਸਤ, science and technology, innovation, sports ਅਤੇ ਹੋਰ ਖੇਤਰਾਂ ਵਿੱਚ ਉਪਲਬਧੀਆਂ ਨੂੰ ਆਲਮੀ ਮੰਚ ‘ਤੇ ਪੇਸ਼ ਕਰ ਸਕਾਂਗੇ।


Friends,

ਅੱਜ ਦੀ ਮੀਟਿੰਗ ਵਿੱਚ ਅਸੀਂ ਕਈ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਅਸੀਂ ਸਹਿਮਤ ਹਾਂ ਕਿ ਸਾਰੇ ਵਿਵਾਦਾਂ ਅਤੇ ਤਣਾਅ ਦਾ ਸਮਾਧਾਨ dialogue ਅਤੇ diplomacy ਦੇ ਮਾਧਿਅਮ ਨਾਲ ਕੀਤਾ ਜਾਣਾ ਚਾਹੀਦਾ ਹੈ। ਅਸੀਂ Indo-Pacific ਵਿੱਚ ਗ੍ਰੀਸ ਦੀ ਸਰਗਰਮ ਭਾਗੀਦਾਰੀ ਅਤੇ ਸਕਾਰਾਤਮਕ ਭੂਮਿਕਾ ਦਾ ਸੁਆਗਤ ਕਰਦ ਹਾਂ। ਇਹ ਖੁਸ਼ੀ ਦਾ ਵਿਸ਼ਾ ਹੈ ਕਿ ਗ੍ਰੀਸ ਨੇ Indo-Pacific Oceans initiative ਨਾਲ ਜੁੜਨ ਦਾ ਫ਼ੈਸਲਾ ਲਿਆ ਹੈ। ਪੂਰਬੀ Mediterranean ਖੇਤਰ ਵਿੱਚ ਵੀ ਸਹਿਯੋਗ ਦੇ ਲਈ ਸਹਿਮਤ ਬਣੀ ਹੈ। ਭਾਰਤ ਦੀ G-20 ਪ੍ਰਧਾਨਗੀ ਦੌਰਾਨ Launch ਕੀਤਾ ਗਿਆ ਆਈ-ਮੈਕ ਕੌਰੀਡੋਰ ਲੰਬੇ ਸਮੇਂ ਤੱਕ ਮਾਨਵਤਾ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।

ਇਸ ਪਹਿਲ ਵਿੱਚ ਗ੍ਰੀਸ ਵੀ ਇੱਕ ਅਹਿਮ ਭਾਗੀਦਾਰੀ ਬਣ ਸਕਦਾ ਹੈ। ਅਸੀਂ UN ਤੇ ਹੋਰ ਆਲਮੀ ਸੰਸਥਾਵਾਂ ਦੇ reform ਦੇ ਲਈ ਸਹਿਮਤ ਹਾਂ, ਤਾਕਿ ਇਨ੍ਹਾਂ ਨੂੰ ਸਮਕਾਲੀਨ ਬਣਾਇਆ ਜਾ ਸਕੇ। ਭਾਰਤ ਅਤੇ ਗ੍ਰੀਸ ਆਲਮੀ ਸ਼ਾਂਤੀ ਅਤੇ ਸਥਿਰਤਾ ਵਿੱਚ ਯੋਗਦਾਨ ਦੇਣ ਦੇ ਲਈ ਆਪਣੇ ਪ੍ਰਯਤਨ ਜਾਰੀ ਰੱਖਾਂਗੇ।

Excellency,

ਅੱਜ ਸ਼ਾਮ ਤੁਸੀਂ ਰਾਯਸੀਨਾ ਡਾਇਲੌਗ ਵਿੱਚ Chief Guest ਦੇ ਤੌਰ ‘ਤੇ ਸ਼ਾਮਲ ਹੋਵੋਗੇ। ਉੱਥੇ ਤੁਹਾਡਾ ਸੰਬੋਧਨ ਸੁਣਨ ਦੇ ਲਈ ਅਸੀਂ ਸਾਰੇ ਉਤਸੁਕ ਹਾਂ। ਤੁਹਾਡੀ ਭਾਰਤ ਯਾਤਰਾ ਅਤੇ ਸਾਡੀ ਉਪਯੋਗੀ ਚਰਚਾ ਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"