ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 77ਵੇਂ ਸੈਸ਼ਨ ਦੇ ਪ੍ਰਧਾਨ ਮਹਾਮਹਿਮ ਸ਼੍ਰੀ ਚਾਬਾ ਕੋਰੋਸ਼ੀ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਮੁਲਾਕਾਤ ਦੇ ਦੌਰਾਨ, ਸ਼੍ਰੀ ਚਾਬਾ ਕੋਰੋਸ਼ੀ ਨੇ ਜਲ ਸੰਸਾਧਨ ਪ੍ਰਬੰਧਨ ਅਤੇ ਸੰਭਾਲ਼ ਖੇਤਰਾਂ ਦੇ ਭਾਈਚਾਰਿਆਂ ਸਹਿਤ ਸਾਰੇ ਭਾਈਚਾਰਿਆਂ ਦੇ ਲਈ ਭਾਰਤ ਦੁਆਰਾ ਕੀਤੀਆਂ ਗਈਆਂ ਪਰਿਵਰਤਨਗਾਮੀ ਪਹਿਲਾਂ ਦੀ ਪ੍ਰਸ਼ੰਸਾ ਕੀਤੀ। ਸੰਸ਼ੋਧਿਤ ਬਹੁਪੱਖਵਾਦ ਦੇ ਪ੍ਰਤੀ ਭਾਰਤ ਦੇ ਪ੍ਰਯਾਸਾਂ ਦਾ ਸਨਮਾਨ ਕਰਦੇ ਹੋਏ, ਸ਼੍ਰੀ ਚਾਬਾ ਕੋਰੋਸ਼ੀ ਨੇ ਆਲਮੀ ਸੰਸਥਾਵਾਂ ਵਿੱਚ ਸੁਧਾਰ ਕਰਨ ਦੇ ਪ੍ਰਯਾਸਾਂ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਪ੍ਰਧਾਨ ਮੰਤਰੀ ਨੇ ਕਾਰਜਭਾਰ ਸੰਭਾਲਣ ਦੇ ਬਾਅਦ ਪਹਿਲੀ ਵਾਰ ਭਾਰਤ ਦੇ ਦੁਵੱਲੇ ਦੌਰ ’ਤੇ ਆਉਣ ਦੇ ਲਈ ਸ਼੍ਰੀ ਚਾਬਾ ਕੋਰੋਸ਼ੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਆਲਮੀ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਵਿਗਿਆਨ ਅਤੇ ਟੈਕਨੋਲੋਜੀ ਅਧਾਰਿਤ ਸੋਚ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਸ਼੍ਰੀ ਚਾਬਾ ਕੋਰੋਸ਼ੀ ਨੂੰ ਭਰੋਸਾ ਦਿੱਤਾ ਕਿ ਭਾਰਤ ਸੰਯੁਕਤ ਰਾਸ਼ਟਰ 2023 ਜਲ ਸੰਮੇਲਨ ਸਹਿਤ 77ਵੀਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਦੌਰਾਨ ਉਨ੍ਹਾਂ ਦੀ ਪ੍ਰਧਾਨਗੀ ਦੀਆਂ ਪਹਿਲਾਂ ਦਾ ਪੂਰਾ ਸਮਰਥਨ ਕਰੇਗਾ।
ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸਹਿਤ ਬਹੁਪੱਖੀ ਪ੍ਰਣਾਲੀ ਵਿੱਚ ਸੁਧਾਰ ਦੇ ਮਹੱਤਵ ’ਤੇ ਜ਼ੋਰ ਦਿੱਤਾ, ਤਾਕਿ ਸਮਕਾਲੀਨ ਭੂ-ਰਾਜਨੀਤਕ ਹਕੀਕਤਾਂ ਪ੍ਰਤੀਬਿੰਬਤ ਹੋ ਸਕਣ।