ਪ੍ਰਧਾਨ ਮੰਤਰੀ ਨੇ ਅੱਜ ਜੰਮੂ ਪੁੰਛ ਦੇ ਸਾਂਸਦ, ਸ਼੍ਰੀ ਜੁਗਲ ਕਿਸ਼ੋਰ ਸ਼ਰਮਾ ਦੇ ਉਸ ਟਵੀਟ ਦਾ ਜਵਾਬ ਦਿੱਤਾ, ਜਿਸ ਵਿੱਚ ਸਾਂਸਦ ਮਹੋਦਯ ਨੇ ਜ਼ਿਕਰ ਕੀਤਾ ਹੈ ਕਿ ਪੁੰਛ ਦੀ ਚੰਚਲਾ ਦੇਵੀ ਦੇ ਜੀਵਨ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਿਲੇ ਘਰ ਨੇ ਉਨ੍ਹਾਂ ਦੇ ਜੀਵਨ ਵਿੱਚ ਕਿਵੇਂ ਇੰਨਾ ਵੱਡਾ ਬਦਲਾਅ ਲਿਆ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮਏਵਾਈ ਮਾਤਾਵਾਂ ਅਤੇ ਭੈਣਾਂ ਦੇ ਜੀਵਨ ਨੂੰ ਆਸਾਨ ਬਣਾ ਰਹੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ:
“ਜੰਮੂ-ਕਸ਼ਮੀਰ ਦੀ ਚੰਚਲਾ ਦੇਵੀ ਜੀ ਦੀ ਇਹ ਖੁਸ਼ੀ ਦੱਸਦੀ ਹੈ ਕਿ ਕਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਸਾਡੀਆਂ ਮਾਤਾਵਾਂ-ਭੈਣਾਂ ਦਾ ਜੀਵਨ ਆਸਾਨ ਹੋ ਰਿਹਾ ਹੈ।”
जम्मू-कश्मीर की चंचला देवी जी की यह खुशी बताती है कि कैसे प्रधानमंत्री आवास योजना से हमारी माताओं-बहनों का जीवन आसान हो रहा है। https://t.co/4vdKzdok85
— Narendra Modi (@narendramodi) April 14, 2023