ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਦਸੰਬਰ ਨੂੰ ਪ੍ਰਯਾਗਰਾਜ ਦਾ ਦੌਰਾ ਕਰਨਗੇ ਅਤੇ ਲਗਭਗ ਇੱਕ ਵਜੇ ਦੁਪਹਿਰ ਨੂੰ ਇੱਕ ਅਨੋਖੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਦੋ ਲੱਖ ਤੋਂ ਅਧਿਕ ਮਹਿਲਾਵਾਂ ਮੌਜੂਦ ਰਹਿਣਗੀਆਂ।
ਪ੍ਰੋਗਰਾਮ ਦਾ ਆਯੋਜਨ ਮਹਿਲਾਵਾਂ ਨੂੰ, ਖ਼ਾਸ ਕਰਕੇ ਜ਼ਮੀਨੀ ਪੱਧਰ ‘ਤੇ ਉਨ੍ਹਾਂ ਨੂੰ ਜ਼ਰੂਰੀ ਕੌਸ਼ਲ, ਪ੍ਰੋਤਸਾਹਨ ਅਤੇ ਸੰਸਾਧਾਨ ਉਪਲਬਧ ਕਰਵਾ ਕੇ ਸਸ਼ਕਤ ਬਣਾਉਣ ਦੇ ਵਿਸ਼ੇ ਵਿੱਚ ਪ੍ਰਧਾਨ ਮੰਤਰੀ ਦੇ ਨਜ਼ਰੀਏ ਦੇ ਅਨੁਰੂਪ ਕੀਤਾ ਜਾ ਰਿਹਾ ਹੈ। ਮਹਿਲਾਵਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਕ੍ਰਮ ਵਿੱਚ ਪ੍ਰਧਾਨ ਮੰਤਰੀ 1000 ਕਰੋੜ ਰੁਪਏ ਦੀ ਰਕਮ ਸੈਲਫ ਹੈਲਪ ਗਰੁੱਪਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਨਗੇ, ਜਿਸ ਨਾਲ ਸੈਲਫ ਹੈਲਪ ਗਰੁੱਪਾਂ ਦੀਆਂ ਲਗਭਗ 16 ਲੱਖ ਮਹਿਲਾ ਮੈਂਬਰਾਂ ਨੂੰ ਫਾਇਦਾ ਹੋਵੇਗਾ। ਇਹ ਟਰਾਂਸਫਰ ਦੀਨਦਯਾਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਹਿਤ ਕੀਤਾ ਜਾ ਰਿਹਾ ਹੈ, ਜਿਸ ਦੇ ਅਨੁਸਾਰ ਪ੍ਰਤੀ ਸੈਲਫ ਹੈਲਪ ਗਰੁੱਪ 1.10 ਲੱਖ ਰੁਪਏ ਦੇ ਹਿਸਾਬ ਨਾਲ 80 ਹਜ਼ਾਰ ਗਰੁੱਪਾਂ ਨੂੰ ਕਮਿਊਨਿਟੀ ਇਨਵੈਸਮੈਂਟ ਫੰਡ (ਸੀਆਈਐੱਫ) ਤੇ 15 ਹਜ਼ਾਰ ਰੁਪਏ ਪ੍ਰਤੀ ਸੈਲਫ ਹੈਲਪ ਗਰੁੱਪ ਦੇ ਹਿਸਾਬ ਨਾਲ 60 ਹਜ਼ਾਰ ਗਰੁੱਪਾਂ ਨੂੰ ਰਿਵੌਲਵਿੰਗ ਫੰਡ ਨਿਧੀ ਪ੍ਰਾਪਤ ਹੋ ਰਿਹਾ ਹੈ।
ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ 20 ਹਜ਼ਾਰ ਬਿਜ਼ਨਮ ਕੌਰਸਪੌਂਡੈਂਟਸ ਸਖੀਆਂ (ਬਿਜ਼ਨਸ ਕੌਰਸਪੌਂਡੈਂਟ ਸਖੀ- ਬੀਸੀ ਸਖੀ) ਦੇ ਖਾਤਿਆਂ ਵਿੱਚ ਪਹਿਲੇ ਮਹੀਨੇ ਦਾ 4000 ਰੁਪਏ ਵਜ਼ੀਫਾ ਵੀ ਟਰਾਂਸਫਰ ਕਰਨਗੇ। ਬੀਸੀ-ਸਾਖੀਆਂ ਜਦੋਂ ਘਰ-ਘਰ ਜਾ ਕੇ ਜ਼ਮੀਨੀ ਪੱਧਰ ‘ਤੇ ਵਿੱਤੀ ਸੇਵਾਵਾਂ ਉਪਲਬਧ ਕਰਵਾਉਂਦੀਆਂ ਹਨ, ਤਾਂ ਉਨ੍ਹਾਂ ਨੂੰ 6 ਮਹੀਨੇ ਦੇ ਲਈ 4000 ਰੁਪਏ ਵਜ਼ੀਫਾ ਦਿੱਤਾ ਜਾਂਦਾ ਹੈ, ਤਾਕਿ ਉਹ ਸਥਾਨਕ ਤੌਰ ‘ਤੇ ਕੰਮ ਕਰ ਸਕਣ ਅਤੇ ਉਸ ਦੇ ਬਾਅਦ ਲੈਣ-ਦੇਣ ਨਾਲ ਮਿਲਣ ਵਾਲੇ ਕਮਿਸ਼ਨ ਨਾਲ ਉਨ੍ਹਾਂ ਨੂੰ ਆਮਦਨ ਹੋਣ ਲਗੇ।
ਪ੍ਰਧਾਨ ਮੰਤਰੀ ਪ੍ਰੋਗਰਾਮ ਦੌਰਾਨ, ਮੁਖਯ ਮੰਤਰੀ ਕੰਨਿਆ ਸੁਮੰਗਲ ਸਕੀਮ ਦੇ ਤਹਿਤ ਇੱਕ ਲੱਖ ਤੋਂ ਅਧਿਕ ਲਾਭਾਰਥੀਆਂ ਨੂੰ 20 ਕਰੋੜ ਰੁਪਏ ਤੋਂ ਅਧਿਕ ਦੀ ਰਕਮ ਵੀ ਟਰਾਂਸਫਰ ਕਰਨਗੇ। ਇਸ ਸਕੀਮ ਨਾਲ ਕੰਨਿਆਵਾਂ ਨੂੰ ਉਨ੍ਹਾਂ ਦੇ ਜੀਵਨ ਦੇ ਵਿਭਿੰਨ ਪੜਾਵਾਂ ਵਿੱਚ ਸ਼ਰਤਾਂ ਦੇ ਨਾਲ ਨਕਦ ਟਰਾਂਸਫਰ ਮਿਲਦਾ ਹੈ। ਪ੍ਰਤੀ ਲਾਭਾਰਥੀ ਟਰਾਂਸਫਰ ਕੀਤੀ ਜਾਣ ਵਾਲੀ ਕੁੱਲ ਰਕਮ 15 ਹਜ਼ਾਰ ਰੁਪਏ ਹੈ। ਵਿਭਿੰਨ ਪੜਾਵਾਂ ਵਿੱਚ: ਜਨਮ (ਦੋ ਹਜ਼ਾਰ ਰੁਪਏ), ਇੱਕ ਵਰ੍ਹਾ ਹੋਣ ‘ਤੇ ਸਾਰੇ ਟੀਕੇ ਲਗ ਜਾਣ (ਇੱਕ ਹਜ਼ਾਰ ਰੁਪਏ), ਕਲਾਸ-ਪਹਿਲੀ ਵਿੱਚ ਦਾਖਲਾ ਲੈਣਾ (ਦੋ ਹਜ਼ਾਰ ਰੁਪਏ), ਕਲਾਸ-ਛੇਂਵੀਂ ਵਿੱਚ ਦਾਖਲਾ ਲੈਣਾ (ਦੋ ਹਜ਼ਾਰ ਰੁਪਏ), ਕਲਾਸ-ਨੌਂਵੀਂ ਵਿੱਚ ਦਾਖਲਾ ਲੈਣਾ (ਤਿੰਨ ਹਜ਼ਾਰ ਰੁਪਏ), ਕਲਾਸ-ਦਸਵੀਂ ਜਾਂ ਬਾਰ੍ਹਵੀਂ ਪਾਸ ਹੋਣ ਦੇ ਬਾਅਦ ਕਿਸੇ ਡਿਗਰੀ/ਡਿਪਲੋਮਾ ਕੋਰਸ ਵਿੱਚ ਦਾਖਲਾ ਲੈਣਾ (ਪੰਜ ਹਜ਼ਾਰ ਰੁਪਏ) ਸ਼ਾਮਲ ਹਨ।
ਪ੍ਰਧਾਨ ਮੰਤਰੀ 202 ਪੂਰਕ ਪੋਸ਼ਣ ਨਿਰਮਾਣ ਇਕਾਈਆਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਇਕਾਈਆਂ ਦਾ ਵਿੱਤਪੋਸ਼ਣ ਸੈਲਫ ਹੈਲਪ ਗਰੁੱਪ ਕਰ ਰਹੇ ਹਨ ਤੇ ਇਨ੍ਹਾਂ ਦੇ ਨਿਰਮਾਣ ਵਿੱਚ ਪ੍ਰਤੀ ਇਕਾਈ ਦੇ ਹਿਸਾਬ ਨਾਲ ਲਗਭਗ ਇੱਕ ਕਰੋੜ ਰੁਪਏ ਦਾ ਖਰਚ ਆਵੇਗਾ। ਇਹ ਇਕਾਈਆਂ ਰਾਜ ਦੇ 600 ਬਲਾਕਾਂ ਵਿੱਚ ਏਕੀਕ੍ਰਿਤ ਬਾਲ ਵਿਕਾਸ ਯੋਜਨਾ (ਆਈਸੀਡੀਐੱਸ) ਦੇ ਤਹਿਤ ਪੂਰਕ ਪੋਸ਼ਣ ਦੀ ਸਪਲਾਈ ਕਰਨਗੀਆਂ।