ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਅਪ੍ਰੈਲ, 2022 ਨੂੰ ਸਵੇਰੇ 10:30 ਵਜੇ 7 ਲੋਕ ਕਲਿਆਣ ਮਾਰਗ ਉੱਤੇ ਸ਼ਿਵਗਿਰੀ ਤੀਰਥ ਯਾਤਰਾ ਦੀ 90ਵੀਂ ਵਰ੍ਹੇਗੰਢ ਅਤੇ ਬ੍ਰਹਮਾ ਵਿਦਿਯਾਲਾ ਦੀ ਗੋਲਡਨ ਜੁਬਲੀ ਦੇ ਸਾਲ ਭਰ ਚੱਲਣ ਵਾਲੇ ਸੰਯੁਕਤ ਸਮਾਰੋਹ ਦੇ ਉਦਘਾਟਨ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਸਾਲ ਭਰ ਚਲਣ ਵਾਲੇ ਸੰਯੁਕਤ ਸਮਾਰੋਹਾਂ ਦਾ ਲੋਗੋ ਵੀ ਲਾਂਚ ਕਰਨਗੇ। ਸ਼ਿਵਗਿਰੀ ਤੀਰਥ ਯਾਤਰਾ ਅਤੇ ਬ੍ਰਹਮਾ ਵਿਦਿਯਾਲਾ ਦੋਨੋਂ ਮਹਾਨ ਸਮਾਜ ਸੁਧਾਰਕ ਸ਼੍ਰੀ ਨਰਾਇਣ ਗੁਰੂ ਦੇ ਅਸ਼ੀਰਵਾਦ ਅਤੇ ਮਾਰਗਦਰਸ਼ਨ ਦੇ ਨਾਲ ਸ਼ੁਰੂ ਹੋਏ ਸਨ।
ਸ਼ਿਵਗਿਰੀ ਤੀਰਥ ਯਾਤਰਾ ਹਰ ਸਾਲ ਤਿੰਨ ਦਿਨਾਂ ਲਈ 30 ਦਸੰਬਰ ਤੋਂ 1 ਜਨਵਰੀ ਤੱਕ ਤਿਰੂਵਨੰਤਪੁਰਮ ਦੇ ਸ਼ਿਵਗਿਰੀ ਵਿੱਚ ਆਯੋਜਿਤ ਕੀਤੀ ਜਾਂਦੀ ਹੈ। ਸ਼੍ਰੀ ਨਰਾਇਣ ਗੁਰੂ ਦੇ ਅਨੁਸਾਰ, ਤੀਰਥਯਾਤਰਾ ਦਾ ਉਦੇਸ਼ ਲੋਕਾਂ ਦੇ ਦਰਮਿਆਨ ਵਿਆਪਕ ਗਿਆਨ ਦਾ ਪ੍ਰਸਾਰ ਅਤੇ ਉਨ੍ਹਾਂ ਦੇ ਸੰਪੂਰਨ ਵਿਕਾਸ ਅਤੇ ਸਮ੍ਰਿੱਧੀ ਵਿੱਚ ਮਦਦ ਕਰਨਾ ਸੀ। ਇਸ ਲਈ ਇਹ ਤੀਰਥ ਯਾਤਰਾ ਸਿੱਖਿਆ, ਸਵੱਛਤਾ, ਧਾਰਮਿਕਤਾ , ਹਸਤਸ਼ਿਲਪ , ਵਪਾਰ ਅਤੇ ਵਣਜ , ਖੇਤੀਬਾੜੀ , ਵਿਗਿਆਨ ਅਤੇ ਟੈਕਨੋਲੋਜੀ ਅਤੇ ਸੰਗਠਿਤ ਪ੍ਰਯਤਨ ਜਿਹੇ ਅੱਠ ਵਿਸ਼ਿਆਂ ਉੱਤੇ ਕੇਂਦ੍ਰਿਤ ਹੈ ।
1933 ਵਿੱਚ ਕੁਝ ਭਗਤਾਂ ਦੁਆਰਾ ਇਹ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਸੀ , ਲੇਕਿਨ ਦੱਖਣ ਭਾਰਤ ਵਿੱਚ ਹੁਣ ਇਹ ਪ੍ਰਮੁੱਖ ਆਯੋਜਨਾਂ ਵਿੱਚੋਂ ਇੱਕ ਬਣ ਗਈ ਹੈ । ਹਰ ਸਾਲ ਦੁਨੀਆ ਭਰ ਤੋਂ ਲੱਖਾਂ ਭਗਤ ਜਾਤੀ, ਪੰਥ , ਧਰਮ ਅਤੇ ਭਾਸ਼ਾ ਤੋਂ ਉੱਪਰ ਉੱਠ ਕੇ ਤੀਰਥ ਯਾਤਰਾ ਵਿੱਚ ਹਿੱਸਾ ਲੈਣ ਲਈ ਸ਼ਿਵਗਿਰੀ ਆਉਂਦੇ ਹਨ ।
ਸ਼੍ਰੀ ਨਰਾਇਣ ਗੁਰੂ ਨੇ ਸਾਰੇ ਧਰਮਾਂ ਦੇ ਸਿੱਧਾਂਤਾਂ ਨੂੰ ਸਮਾਨ ਰੂਪ ਨਾਲ ਸਿਖਾਉਣ ਦੀ ਕਲਪਨਾ ਕੀਤੀ ਸੀ। ਇਸ ਦ੍ਰਿਸ਼ਟੀ ਨੂੰ ਸਾਕਾਰ ਕਰਨ ਲਈ ਸ਼ਿਵਗਿਰੀ ਦੇ ਬ੍ਰਹਮਾ ਵਿਦਿਯਾਲੇ ਦੀ ਸਥਾਪਨਾ ਕੀਤੀ ਗਈ ਸੀ। ਬ੍ਰਹਮਾ ਵਿਦਿਯਾਲਾ ਸ਼੍ਰੀ ਨਰਾਇਣ ਗੁਰੂ ਦੇ ਕਾਰਜਾਂ ਅਤੇ ਦੁਨੀਆ ਦੇ ਸਭ ਮਹੱਤਵਪੂਰਣ ਧਰਮਾਂ ਦੇ ਗ੍ਰੰਥਾਂ ਸਹਿਤ ਭਾਰਤੀ ਦਰਸ਼ਨ ਉੱਤੇ 7 ਸਾਲ ਦਾ ਕੋਰਸ ਉਪਲੱਬਧ ਕਰਾਉਂਦਾ ਹੈ।