ਅਭਿਧੰਮਾ ਦਿਵਸ, ਅਭਿਧੰਮਾ ਦੀ ਸਿੱਖਿਆ ਦੇਣ ਦੇ ਬਾਅਦ ਭਗਵਾਨ ਬੁੱਧ ਦੇ ਦਿਵਯ ਲੋਕ ਤੋਂ ਅਵਤਰਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਹਾਲ ਹੀ ਵਿਚ ਚਾਰ ਹੋਰ ਭਾਸ਼ਾਵਾਂ ਦੇ ਨਾਲ ਪਾਲੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਮਿਲਣ ਨਾਲ ਇਸ ਵਰ੍ਹੇ ਦੇ ਅਭਿਧੰਮਾ ਦਿਵਸ ਸਮਾਰੋਹ ਦਾ ਮਹੱਤਵ ਵਧ ਗਿਆ ਹੈ ਕਿਉਂਕਿ ਅਭਿਧੰਮਾ ਨਾਲ ਸਬੰਧਿਤ ਭਗਵਾਨ ਬੁੱਧ ਦੇ ਉਪਦੇਸ਼ ਮੂਲ ਰੂਪ ਨਾਲ ਪਾਲੀ ਭਾਸ਼ਾ ਵਿੱਚ ਉਪਲਬਧ ਹਨ।
ਭਾਰਤ ਸਰਕਾਰ ਅਤੇ ਇੰਟਰਨੈਸ਼ਨਲ ਬੌਧਿਸਟ ਕਨਫੈਡਰੇਸ਼ਨ ਦੁਆਰਾ ਆਯੋਜਿਤ ਇੰਟਰਨੈਸ਼ਨਲ ਅਭਿਧੰਮਾ ਦਿਵਸ ਸਮਾਰੋਹ ਵਿੱਚ 14 ਦੇਸ਼ਾਂ ਦੇ ਅਕਾਦਮਿਕ ਅਤੇ ਭਿਕਸ਼ੂਆਂ ਅਤੇ ਦੇਸ਼ ਭਰ ਦੀਆਂ ਵਿਭਿੰਨ ਯੂਨੀਵਰਸਿਟੀਆਂ ਤੋਂ ਬੜੀ ਸੰਖਿਆ ਵਿੱਚ ਬੁੱਧ ਧੰਮਾ ਦੇ ਯੁਵਾ ਮਾਹਿਰ ਹਿੱਸਾ ਲੈਣਗੇ।