ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਦਸੰਬਰ, 2021 ਨੂੰ ਦੁਪਹਿਰ ਕਰੀਬ 1 ਵਜੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਗੰਗਾ ਐਕਸਪ੍ਰੈੱਸ-ਵੇਅ ਦਾ ਨੀਂਹ ਪੱਥਰ ਰੱਖਣਗੇ।
ਦੇਸ਼ ਭਰ ਵਿੱਚ ਤੇਜ਼ ਗਤੀ ਨਾਲ ਕਨੈਕਟੀਵਿਟੀ ਪ੍ਰਦਾਨ ਕਰਨ ਸਬੰਧੀ ਪ੍ਰਧਾਨ ਮੰਤਰੀ ਦਾ ਵਿਜ਼ਨ ਐਕਸਪ੍ਰੈੱਸ-ਵੇਅ ਦੀ ਪ੍ਰੇਰਣਾ ਰਹੀ ਹੈ। 594 ਕਿਲੋਮੀਟਰ ਲੰਬਾ ਤੇ 6 ਲੇਨ ਦਾ ਐਕਸਪ੍ਰੈੱਸ-ਵੇਅ 36,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਮੇਰਠ ਦੇ ਬਿਜੌਲੀ ਪਿੰਡ ਦੇ ਪਾਸ ਤੋਂ ਸ਼ੁਰੂ ਹੋ ਕੇ ਐਕਸਪ੍ਰੈੱਸ-ਵੇਅ ਪ੍ਰਯਾਗਰਾਜ ਦੇ ਜੁਦਾਪੁਰ ਦਾਂਡੂ ਪਿੰਡ ਤੱਕ ਜਾਵੇਗਾ। ਇਹ ਮੇਰਠ, ਹਾਪੁੜ, ਬੁਲੰਦਸ਼ਹਿਰ, ਅਮਰੋਹਾ, ਸੰਭਲ, ਬਦਾਯੂੰ, ਸ਼ਾਹਜਹਾਂਪੁਰ, ਹਰਦੋਈ, ਉਨਾਓ, ਰਾਇਬਰੇਲੀ, ਪ੍ਰਤਾਪਗੜ੍ਹ ਅਤੇ ਪ੍ਰਯਾਗਰਾਜ ਤੋਂ ਹੋ ਕੇ ਗੁਜਰੇਗਾ। ਪੂਰੀ ਤਰ੍ਹਾਂ ਨਾਲ ਬਣਨ ਦੇ ਬਾਅਦ, ਇਹ ਰਾਜ ਦੇ ਪੱਛਮੀ ਅਤੇ ਪੂਰਬੀ ਖੇਤਰਾਂ ਨੂੰ ਜੋੜਨ ਵਾਲਾ ਉੱਤਰ ਪ੍ਰਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈੱਸ-ਵੇਅ ਬਣ ਜਾਵੇਗਾ। ਐਕਸਪ੍ਰੈੱਸ-ਵੇਅ ‘ਤੇ ਸ਼ਾਹਜਹਾਂਪੁਰ ਵਿੱਚ 3.5 ਕਿਲੋਮੀਟਰ ਲੰਬੀ ਹਵਾਈ ਪੱਟੀ ਬਣਾਈ ਜਾਵੇਗੀ, ਜੋ ਵਾਯੂ ਸੈਨਾ ਦੇ ਜਹਾਜ਼ਾਂ ਨੂੰ ਐਮਰਜੈਂਸੀ ਉਡਾਣ ਭਰਨ ਅਤੇ ਉਤਰਨ ਵਿੱਚ ਸਹਾਇਤਾ ਪ੍ਰਦਾਨ ਕਰੇਗੀ। ਐਕਸਪ੍ਰੈੱਸ-ਵੇਅ ਦੇ ਨਾਲ ਇੱਕ ਇੰਡਸਟ੍ਰੀਅਲ ਕੌਰੀਡੋਰ ਬਣਾਉਣ ਦਾ ਵੀ ਪ੍ਰਸਤਾਵ ਹੈ।
ਐਕਸਪ੍ਰੈੱਸ-ਵੇਅ ਨਾਲ ਉਦਯੋਗਿਕ ਵਿਕਾਸ, ਵਪਾਰ, ਖੇਤੀਬਾੜੀ, ਟੂਰਿਜ਼ਮ ਆਦਿ ਖੇਤਰਾਂ ਨੂੰ ਹੁਲਾਰਾ ਮਿਲੇਗਾ। ਇਸ ਨਾਲ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਵੀ ਪ੍ਰੋਤਸਾਹਨ ਮਿਲੇਗਾ।