ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਨਵੰਬਰ, 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਾਰਤੀ ਰਿਜ਼ਰਵ ਬੈਂਕ ਦੀਆਂ ਦੋ ਇਨੋਵੇਟਿਵ ਉਪਭੋਗਤਾ ਕੇਂਦ੍ਰਿਤ ਪਹਿਲਾਂ ਦੀ ਸ਼ੁਰੂਆਤ ਕਰਨਗੇ। ਇਹ ਪਹਿਲਾਂ ਹਨ- ਭਾਰਤੀ ਰਿਜ਼ਰਵ ਬੈਂਕ ਦੀ ਖੁਦਰਾ ਪ੍ਰਤੱਖ ਯੋਜਨਾ ਅਤੇ ਰਿਜ਼ਰਵ ਬੈਂਕ – ਏਕੀਕ੍ਰਿਤ ਲੋਕਪਾਲ ਯੋਜਨਾ।
ਭਾਰਤੀ ਰਿਜ਼ਰਵ ਬੈਂਕ ਖੁਦਰਾ ਪ੍ਰਤੱਖ ਯੋਜਨਾ ਦਾ ਉਦੇਸ਼ ਹੈ ਕਿ ਸਰਕਾਰੀ ਸਕਿਉਰਿਟੀਜ਼ ਬਜ਼ਾਰ ਵਿੱਚ ਖੁਦਰਾ ਨਿਵੇਸ਼ਕਾਂ ਦੀ ਪਹੁੰਚ ਵਧਾਈ ਜਾਵੇ। ਇਸ ਦੇ ਤਹਿਤ ਖੁਦਰਾ ਨਿਵੇਸ਼ਕਾਂ ਦੇ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੁਆਰਾ ਜਾਰੀ ਸਕਿਉਰਿਟੀਜ਼ ਵਿੱਚ ਸਿੱਧਾ ਨਿਵੇਸ਼ ਕਰਨ ਦਾ ਰਸਤਾ ਖੁੱਲ੍ਹ ਜਾਵੇਗਾ। ਨਿਵੇਸ਼ਕ ਭਾਰਤੀ ਰਿਜ਼ਰਵ ਬੈਂਕ ਦੇ ਹਵਾਲੇ ਤੋਂ ਔਨਲਾਈਨ ਸਰਕਾਰੀ ਸਕਿਉਰਿਟੀ ਖਾਤੇ ਅਸਾਨੀ ਨਾਲ ਖੋਲ੍ਹ ਸਕਦੇ ਹਨ ਅਤੇ ਉਨ੍ਹਾਂ ਸਕਿਉਰਿਟੀਜ਼ ਦਾ ਰੱਖ-ਰਖਾਅ ਕਰ ਸਕਦੇ ਹਨ। ਇਹ ਸੇਵਾ ਮੁਫ਼ਤ ਹੋਵੇਗੀ।
ਭਾਰਤੀ ਰਿਜ਼ਰਵ ਬੈਂਕ – ਏਕੀਕ੍ਰਿਤ ਲੋਕਪਾਲ ਯੋਜਨਾ ਦਾ ਉਦੇਸ਼ ਹੈ ਕਿ ਸ਼ਿਕਾਇਤਾਂ ਨੂੰ ਦੂਰ ਕਰਨ ਵਾਲੀ ਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਇਆ ਜਾਵੇ, ਤਾਕਿ ਸੰਸਥਾਵਾਂ ਦੇ ਖ਼ਿਲਾਫ਼ ਗ੍ਰਾਹਕਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਦੇ ਲਈ ਭਾਰਤੀ ਰਿਜ਼ਰਵ ਬੈਂਕ ਨਿਯਮ ਬਣਾ ਸਕੇ। ਇਸ ਯੋਜਨਾ ਦੀ ਕੇਂਦਰੀ ਵਿਸ਼ਾ-ਵਸਤੂ ‘ਇੱਕ ਰਾਸ਼ਟਰ-ਇੱਕ ਲੋਕਪਾਲ’ ਦੀ ਧਾਰਣਾ ‘ਤੇ ਅਧਾਰਿਤ ਹੈ। ਇਸ ਦੇ ਤਹਿਤ ਇੱਕ ਪੋਰਟਲ, ਇੱਕ ਈ-ਮੇਲ ਅਤੇ ਇੱਕ ਪਤਾ ਹੋਵੇਗਾ, ਜਿੱਥੇ ਗ੍ਰਾਹਕ ਆਪਣੀਆਂ ਸ਼ਿਕਾਇਤਾਂ ਦਾਇਰ ਕਰ ਸਕਦੇ ਹਨ। ਗ੍ਰਾਹਕ ਇੱਕ ਹੀ ਸਥਾਨ ‘ਤੇ ਆਪਣੀ ਸ਼ਿਕਾਇਤਾਂ ਦੇ ਸਕਦੇ ਹਨ, ਦਸਤਾਵੇਜ਼ ਜਮ੍ਹਾਂ ਕਰ ਸਕਦੇ ਹਨ, ਆਪਣੀਆਂ ਸ਼ਿਕਾਇਤਾਂ-ਦਸਤਾਵੇਜ਼ਾਂ ਦੀ ਸਥਿਤੀ ਜਾਣ ਸਕਦੇ ਹਨ ਅਤੇ ਫੀਡਬੈਕ ਦੇ ਸਕਦੇ ਹਨ। ਬਹੁਭਾਸ਼ੀ ਟੋਲ-ਫ੍ਰੀ ਨੰਬਰ ਵੀ ਦਿੱਤਾ ਜਾਵੇਗਾ, ਜੋ ਸ਼ਿਕਾਇਤਾਂ ਦਾ ਸਮਾਧਾਨ ਕਰਨ ਤੇ ਸ਼ਿਕਾਇਤਾਂ ਦਾਇਰ ਕਰਨ ਬਾਰੇ ਸਾਰੀ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨਗੇ।
ਇਸ ਸਮਾਗਮ ਵਿੱਚ ਕੇਂਦਰੀ ਵਿੱਤ ਮੰਤਰੀ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵੀ ਉਪਸਥਿਤ ਰਹਿਣਗੇ।