ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਨਵੰਬਰ 2021 ਨੂੰ ਸ਼ਾਮ 4 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਫਾਰਮਾਸਿਊਟੀਕਲ ਸੈਕਟਰ ਦੇ ਪਹਿਲੇ ਗਲੋਬਲ ਇਨੋਵੇਸ਼ਨ ਸਮਿਟ ਦਾ ਉਦਘਾਟਨ ਕਰਨਗੇ।
ਇਹ ਇੱਕ ਵਿਸ਼ੇਸ਼ ਪਹਿਲ ਹੈ ਜਿਸ ਦਾ ਉਦੇਸ਼ ਭਾਰਤ ਦੇ ਫਾਰਮਾਸਿਊਟਿਕਲ ਉਦਯੋਗ ਵਿੱਚ ਇਨੋਵੇਸ਼ਨ ਦੇ ਉਤਕ੍ਰਿਸ਼ਟ ਪਰਿਵੇਸ਼ ਨੂੰ ਹੁਲਾਰਾ ਦੇਣ ਲਈ ਵਿਭਿੰਨ ਪ੍ਰਾਥਮਿਕਤਾਵਾਂ ‘ਤੇ ਚਰਚਾ ਕਰਨ ਅਤੇ ਰਣਨੀਤੀ ਬਣਾਉਣ ਲਈ ਸਰਕਾਰ ਤੇ ਉਦਯੋਗ ਜਗਤ ਦੇ ਪ੍ਰਮੁੱਖ ਭਾਰਤੀ ਅਤੇ ਅੰਤਰਰਾਸ਼ਟਰੀ ਹਿਤਧਾਰਕਾਂ, ਅਕਾਦਮਿਕਤਾ, ਨਿਵੇਸ਼ਕਾਂ ਅਤੇ ਖੋਜਕਾਰਾਂ ਨੂੰ ਇੱਕ ਮੰਚ ‘ਤੇ ਲਿਆਉਣਾ ਹੈ। ਇਸ ਸਮਿਟ ਦੇ ਦੌਰਾਨ ਭਾਰਤੀ ਫਾਰਮਾ ਜਾਂ ਦਵਾਈ ਉਦਯੋਗ ਵਿੱਚ ਉਪਲਬਧ ਮੌਕਿਆਂ ‘ਤੇ ਵੀ ਚਾਨਣਾ ਪਾਇਆ ਜਾਵੇਗਾ ਜਿਨ੍ਹਾਂ ਵਿੱਚ ਵਿਕਾਸ ਦੀਆਂ ਬੇਹੱਦ ਸੰਭਾਵਨਾਵਾਂ ਹਨ ।
ਇਸ ਦੋ ਦਿਨਾਂ ਸਮਿਟ ਦੇ ਦੌਰਾਨ 12 ਸੈਸ਼ਨ ਹੋਣਗੇ ਅਤੇ 40 ਤੋਂ ਵੀ ਅਧਿਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬੁਲਾਰਾ ਮਾਹੌਲ , ਇਨੋਵੇਸ਼ਨ ਦਾ ਵਿੱਤ ਪੋਸ਼ਣ ਜਾਂ ਧਨਰਾਸ਼ੀ ਦੀ ਵਿਵਸਥਾ ਕਰਨ, ਉਦਯੋਗ-ਅਕਾਦਮਿਕ ਸਹਿਯੋਗ, ਅਤੇ ਇਨੋਵੇਸ਼ਨ ਸੰਬੰਧੀ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਸਹਿਤ ਕਈ ਵਿਸ਼ਿਆਂ ‘ਤੇ ਸਲਾਹ-ਮਸ਼ਵਰਾ ਕਰਨਗੇ ।
ਇਸ ਸਮਿਟ ਵਿੱਚ ਦੇਸ਼-ਵਿਦੇਸ਼ ਦੇ ਫਾਰਮਾ ਉਦਯੋਗਾਂ ਦੇ ਪ੍ਰਮੁੱਖ ਮੈਂਬਰਾਂ, ਅਧਿਕਾਰੀ, ਨਿਵੇਸ਼ਕ ਅਤੇ ਮੈਸਾਚੂਸੇਟਸ ਇੰਸਟੀਟਿਊਟ ਆਵ੍ ਟੈਕਨੋਲੋਜੀ, ਜਾੱਨ ਹਾਪਕਿੰਸ ਇੰਸਟੀਟਿਊਟ, ਆਈਆਈਏਮ ਅਹਿਮਦਾਬਾਦ ਅਤੇ ਹੋਰ ਪ੍ਰਤਿਸ਼ਠਿਤ ਸੰਸਥਾਨਾਂ ਦੇ ਖੋਜਕਾਰ ਭਾਗ ਲੈਣਗੇ।
ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵਿਯਾ ਵੀ ਇਸ ਮੌਕੇ ‘ਤੇ ਮੌਜੂਦ ਰਹਿਣਗੇ ।