ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਅਪ੍ਰੈਲ ਨੂੰ ਸਵੇਰੇ 11 ਵਜੇ ਗੁਜਰਾਤ ਦੇ ਅਦਾਲਜ ਵਿੱਚ ਸ਼੍ਰੀ ਅੰਨਪੂਰਣਾਧਾਮ ਟ੍ਰਸਟ ਦੇ ਹੋਸਟਲ ਅਤੇ ਐਜੁਕੇਸ਼ਨ ਕੰਪਲੈਕਸ ਦਾ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਉਦਘਾਟਨ ਕਰਨਗੇ। ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਜਨਸਹਾਇਕ ਟ੍ਰਸਟ ਦੇ ਹੀਰਾਮਨੀ ਆਰੋਗਯਧਾਮ ਦਾ ਭੂਮੀਪੂਜਨ ਵੀ ਕਰਨਗੇ।
ਹੋਸਟਲ ਅਤੇ ਐਜੁਕੇਸ਼ਨ ਕੰਪਲੈਕਸ ਵਿੱਚ 600 ਵਿਦਿਆਰਥੀਆਂ ਦੇ ਰਹਿਣ ਅਤੇ ਭੋਜਣ ਆਦਿ ਦੀ ਸੁਵਿਧਾ ਦੇ ਲਈ 150 ਕਮਰੇ ਹਨ। ਹੋਰ ਸੁਵਿਧਾਵਾਂ ਵਿੱਚ ਜੀਪੀਐੱਸਸੀ, ਯੂਪੀਐੱਸਸੀ ਪਰੀਖਿਆ ਦੇ ਲਈ ਟ੍ਰੇਨਿੰਗ ਸੈਂਟਰ, ਈ-ਲਾਈਬ੍ਰੇਰੀ, ਕਾਨਫਰੰਸ ਰੂਮ, ਸਪੋਰਟਸ ਰੂਮ, ਟੀਵੀ ਰੂਮ, ਵਿਦਿਆਰਥੀਆਂ ਦੇ ਲਈ ਪ੍ਰਾਥਮਿਕ ਸੁਵਿਧਾਵਾਂ ਆਦਿ ਸ਼ਾਮਲ ਹਨ।
ਜਨਸਹਾਇਕ ਟ੍ਰਸਟ ਹੀਰਾਮਨੀ ਆਰੋਗਯ ਧਾਮ ਨੂੰ ਵਿਕਸਿਤ ਕਰੇਗਾ। ਇਸ ਵਿੱਚ ਇੱਕ ਬਾਰ ਵਿੱਚ 14 ਵਿਅਕਤੀਆਂ ਦੇ ਡਾਇਲਿਸਿਸ ਦੀ ਸੁਵਿਧਾ, 24 ਘੰਟੇ ਬਲੱਡ ਸਪਲਾਈ ਦੀ ਸੁਵਿਧਾ ਦੇ ਨਾਲ ਬਲੱਡ ਬੈਂਕ, ਚੌਵੀ ਘੰਟੇ ਸੰਚਾਲਨ ਵਿੱਚ ਰਹਿਣ ਵਾਲਾ ਮੈਡੀਕਲ ਸਟੋਰ, ਆਧੁਨਿਕ ਟੈਸਟਿੰਗ ਲੈਬੋਰੇਟਰੀ ਅਤੇ ਸਿਹਤ ਜਾਂਚ ਦੇ ਲਈ ਟੋਪ ਸ਼੍ਰੇਣੀ ਦੇ ਉਪਕਰਣ ਸਹਿਤ ਨਵੀਨਤਮ ਮੈਡੀਕਲ ਸੁਵਿਧਾਵਾਂ ਹੋਣਗੀਆਂ। ਇਹ ਆਯੁਰਵੇਦ, ਹੋਮਿਓਪੈਥੀ, ਐਕਿਊਪੰਕਚਰ, ਯੋਗ ਥੈਰੇਪੀ ਆਦਿ ਦੇ ਲਈ ਆਧੁਨਿਕ ਸੁਵਿਧਾਵਾਂ ਵਾਲਾ ਇੱਕ ਡੇ-ਕੇਅਰ ਸੈਂਟਰ ਹੋਵੇਗਾ। ਇੱਥੇ ਪ੍ਰਾਥਮਿਕ ਮੈਡੀਕਲ ਟ੍ਰੇਨਿੰਗ, ਟੈਕਨੀਸ਼ੀਅਨ ਟ੍ਰੇਨਿੰਗ ਅਤੇ ਡਾਕਟਰ ਟ੍ਰੇਨਿੰਗ ਦੀਆਂ ਸੁਵਿਧਾਵਾਂ ਵੀ ਉਪਲਬਧ ਹੋਣਗੀਆਂ।