ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਜੂਨ ਨੂੰ ਸਵੇਰੇ 11 ਵਜੇ ਵਿਗਿਆਨ ਭਵਨ ਵਿਖੇ 'ਮਿੱਟੀ ਬਚਾਓ ਅੰਦੋਲਨ' 'ਤੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।
'ਮਿੱਟੀ ਬਚਾਓ ਅੰਦੋਲਨ' ਮਿੱਟੀ ਦੀ ਵਿਗੜਦੀ ਸਿਹਤ ਬਾਰੇ ਜਾਗਰੂਕਤਾ ਵਧਾਉਣ ਅਤੇ ਇਸ ਨੂੰ ਸੁਧਾਰਨ ਦੇ ਲਈ ਜਾਗਰੂਕ ਜ਼ਿੰਮੇਵਾਰੀ ਕਾਇਮ ਕਰਨ ਦੇ ਲਈ ਇੱਕ ਆਲਮੀ ਅੰਦੋਲਨ ਹੈ। ਸਦਗੁਰੂ ਨੇ ਮਾਰਚ 2022 ਵਿੱਚ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਜਿਨ੍ਹਾਂ ਨੇ 27 ਦੇਸ਼ਾਂ ਤੋਂ ਹੋ ਕੇ 100 ਦਿਨ ਦੀ ਮੋਟਰਸਾਈਕਲ ਯਾਤਰਾ ਸ਼ੁਰੂ ਕੀਤੀ ਸੀ। 5 ਜੂਨ 100 ਦਿਨ ਦੀ ਯਾਤਰਾ ਦਾ 75ਵਾਂ ਦਿਨ ਹੈ। ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ ਭਾਰਤ ਵਿੱਚ ਮਿੱਟੀ ਦੀ ਸਿਹਤ ਵਿੱਚ ਸੁਧਾਰ ਦੇ ਪ੍ਰਤੀ ਸਾਂਝੀਆਂ ਚਿੰਤਾਵਾਂ ਅਤੇ ਪ੍ਰਤੀਬੱਧਤਾ ਨੂੰ ਪ੍ਰਤੀਬਿੰਬਿਤ ਕਰੇਗੀ।