ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਮਈ, 2022 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜੈਨ ਅੰਤਰਰਾਸ਼ਟਰੀ ਵਪਾਰ ਸੰਗਠਨ ਦੇ ‘ਜੀਤੋ ਕਨੈਕਟ 2022’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ ।
ਜੈਨ ਅੰਤਰਰਾਸ਼ਟਰੀ ਵਪਾਰ ਸੰਗਠਨ (ਜੀਤੋ JITO) ਦੁਨੀਆ ਭਰ ਵਿੱਚ ਜੈਨੀਆਂ ਨੂੰ ਜੋੜਨ ਵਾਲਾ ਇੱਕ ਗਲੋਬਲ ਸੰਗਠਨ ਹੈ। ਜੀਤੋ ਕਨੈਕਟ ਆਪਸੀ ਨੈੱਟਵਰਕਿੰਗ ਅਤੇ ਵਿਅਕਤੀਗਤ ਗੱਲਬਾਤ ਦਾ ਇੱਕ ਅਵਸਰ ਪ੍ਰਦਾਨ ਕਰਦੇ ਹੋਏ ਵਪਾਰ ਅਤੇ ਉਦਯੋਗ ਜਗਤ ਦੀ ਮਦਦ ਕਰਨ ਦਾ ਇੱਕ ਪ੍ਰਯਤਨ ਹੈ। ‘ਜੀਤੋ ਕਨੈਕਟ 2022’ ਪੁਣੇ ਦੇ ਗੰਗਾਧਾਮ ਅਨੈਕਸ ਵਿੱਚ 6 ਤੋਂ 8 ਮਈ ਤੱਕ ਆਯੋਜਿਤ ਕੀਤਾ ਜਾਣ ਵਾਲਾ ਇੱਕ ਤਿੰਨ-ਦਿਨਾਂ ਸਮਾਗਮ ਹੈ ਅਤੇ ਇਸ ਵਿੱਚ ਵਪਾਰ ਅਤੇ ਅਰਥਵਿਵਸਥਾ ਨਾਲ ਸਬੰਧਿਤ ਵਿਵਿਧ ਮੁੱਦਿਆਂ ਉੱਤੇ ਕਈ ਸੈਸ਼ਨ ਸ਼ਾਮਲ ਹੋਣਗੇ।