ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਅਗਸਤ, 2023 ਨੂੰ ਨਵੀਂ ਦਿੱਲੀ ਵਿੱਚ ਦੁਪਹਿਰ 12 ਵਜੇ ਬੀ-20 ਇੰਡੀਆ ਸਮਿਟ 2023 (B20 Summit India 2023) ਨੂੰ ਸੰਬੋਧਨ ਕਰਨਗੇ।
ਬੀ-20 ਇੰਡੀਆ ਸਮਿਟ ਦੁਨੀਆ ਭਰ ਦੇ ਨੀਤੀ ਨਿਰਮਾਤਾਵਾਂ, ਪ੍ਰਮੁੱਖ ਉਦਯੋਗਪਤੀਆਂ ਅਤੇ ਮਾਹਿਰਾਂ ਨੂੰ ਬੀ-20 ਇੰਡੀਆ ਕਮਿਊਨੀਕ (B20 India Communique) ਬਾਰੇ ਵਿਚਾਰ-ਵਟਾਂਦਰਾ ਅਤੇ ਚਰਚਾ ਕਰਨ ਲਈ ਇਕੱਠੇ ਲਿਆਇਆ ਹੈ। ਬੀ-20 ਇੰਡੀਆ ਕਮਿਊਨੀਕ ਵਿੱਚ 54 ਸਿਫ਼ਾਰਸ਼ਾਂ ਅਤੇ 172 ਨੀਤੀਗਤ ਕਾਰਵਾਈਆਂ ਸ਼ਾਮਲ ਹਨ, ਜਿਨ੍ਹਾਂ ਨੂੰ ਜੀ-20(G20) ਨੂੰ ਸੌਂਪਿਆ ਜਾਵੇਗਾ।
ਬਿਜ਼ਨਸ-20 ( ਬੀ-20 )( The Business 20 (B20)) , ਆਲਮੀ ਕਾਰੋਬਾਰੀ ਸਮੁਦਾਇ ਦੇ ਨਾਲ ਸੰਵਾਦ ਦੇ ਲਈ ਜੀ-20 ਦਾ ਇੱਕ ਸਰਕਾਰੀ ਮੰਚ ਹੈ। 2010 ਵਿੱਚ ਸਥਾਪਿਤ, ਬੀ-20, ਜੀ- 20 ਦੇ ਸਭ ਤੋਂ ਪ੍ਰਮੁੱਖ ਸਹਿਭਾਗਿਤਾ ਸਮੂਹਾਂ (most prominent Engagement Groups in G20) ਵਿੱਚੋਂ ਇੱਕ ਹੈ, ਜਿਸ ਦੇ ਪ੍ਰਤੀਭਾਗੀਆਂ ਵਿੱਚ ਕੰਪਨੀਆਂ ਅਤੇ ਕਾਰੋਬਾਰੀ ਸੰਗਠਨ ਸ਼ਾਮਲ ਹਨ। ਬੀ-20 ਆਰਥਿਕ ਵਾਧੇ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਠੋਸ ਕਾਰਵਾਈ ਕਰਨ ਯੋਗ ਨੀਤੀਗਤ ਸਿਫ਼ਾਰਸ਼ਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕਾਰਜ ਕਰਦਾ ਹੈ।
ਇਸ ਤਿੰਨ ਦਿਨਾਂ ਦੇ ਸਮਿਟ ਦਾ ਆਯੋਜਨ 25 ਤੋਂ 27 ਅਗਸਤ ਤੱਕ ਕੀਤਾ ਜਾ ਰਿਹਾ ਹੈ। ਇਸ ਸਮਿਟ ਦਾ ਥੀਮ ਆਰ. ਏ. ਆਈ . ਐੱਸ. ਈ. - ਜ਼ਿੰਮੇਦਾਰ ਤਵਰਿਤ, ਅਭਿਨਵ, ਦੀਰਘਕਾਲੀ ਅਤੇ ਨਿਆਂਸੰਗਤ ਕਾਰੋਬਾਰ (R.A.I.S.E – Responsible, Accelerated, Innovative, Sustainable and Equitable Businesses) ਹੈ। ਇਸ ਵਿੱਚ ਲਗਭਗ 55 ਦੇਸ਼ਾਂ ਦੇ 1,500 ਤੋਂ ਅਧਿਕ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।