ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 50ਵੇਂ ਵਿਜੈ ਦਿਵਸ ਦੇ ਅਵਸਰ ਮੁਕਤੀ ਜੋਧਿਆਂ, ਵੀਰਾਂਗਣਾਂ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਜਾਂਬਾਜ਼ਾਂ ਦੇ ਅਜਿੱਤ ਸ਼ੌਰਯ (ਬਹਾਦਰੀ) ਅਤੇ ਬਲੀਦਾਨ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਅਵਸਰ ’ਤੇ ਰਾਸ਼ਟਰਪਤੀ ਜੀ ਦੀ ਢਾਕਾ ਵਿੱਚ ਉਪਸਥਿਤੀ ਹਰ ਭਾਰਤੀ ਦੇ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“50ਵੇਂ ਵਿਜੈ ਦਿਵਸ ਦੇ ਅਵਸਰ ’ਤੇ ਮੈਂ ਮੁਕਤੀ ਜੋਧਿਆਂ, ਵੀਰਾਂਗਣਾਂ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਜਾਂਬਾਜ਼ਾਂ ਦੇ ਅਜਿੱਤ ਸ਼ੌਰਯ (ਬਹਾਦਰੀ) ਅਤੇ ਬਲੀਦਾਨ ਨੂੰ ਯਾਦ ਕਰਦਾ ਹਾਂ। ਅਸੀਂ ਮਿਲ ਕੇ ਦਮਨਕਾਰੀ ਤਾਕਤਾਂ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਹਰਾਇਆ। ਰਾਸ਼ਟਰਪਤੀ ਜੀ ਦੀ ਢਾਕਾ ਵਿੱਚ ਉਪਸਥਿਤੀ ਹਰ ਭਾਰਤੀ ਦੇ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ।”
On the 50th Vijay Diwas, I recall the great valour and sacrifice by the Muktijoddhas, Biranganas and bravehearts of the Indian Armed Forces. Together, we fought and defeated oppressive forces. Rashtrapati Ji’s presence in Dhaka is of special significance to every Indian.
— Narendra Modi (@narendramodi) December 16, 2021