Quoteਖੇਤਰ ਦੀਆਂ ਮਹਿਲਾਵਾਂ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੁਆਰਾ ਮਹਿਲਾਵਾਂ ਦੇ ਮਾਣ-ਸਨਮਾਨ ਅਤੇ ਜੀਵਨ ਨੂੰ ਅਸਾਨ ਬਣਾਉਣ ਲਈ ਜੋ ਕੁਝ ਕੀਤਾ ਗਿਆ ਹੈ ਉਸ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਇੱਕ ਵਿਸ਼ਾਲ ਰੱਖੜੀ ਭੇਂਟ ਕੀਤੀ
Quoteਉਨ੍ਹਾਂ ਨੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ
Quote"ਸਾਰਥਕ ਨਤੀਜੇ ਉਦੋਂ ਪ੍ਰਾਪਤ ਹੁੰਦੇ ਹਨ ਜਦੋਂ ਸਰਕਾਰ ਇਮਾਨਦਾਰੀ ਨਾਲ ਇੱਕ ਸੰਕਲਪ ਨਾਲ ਲਾਭਾਰਥੀ ਤੱਕ ਪਹੁੰਚਦੀ ਹੈ"
Quoteਸਰਕਾਰ ਦੇ 8 ਵਰ੍ਹੇ 'ਸੇਵਾ, ਸੁਸ਼ਾਸਨ ਅਤੇ ਗ਼ਰੀਬ ਕਲਿਆਣ' ਨੂੰ ਸਮਰਪਿਤ ਰਹੇ
Quote“ਮੇਰਾ ਸੁਪਨਾ ਸੰਤ੍ਰਿਪਤਾ ਹੈ। ਸਾਨੂੰ ਸ਼ਤ-ਪ੍ਰਤੀਸ਼ਤ ਕਵਰੇਜ ਵੱਲ ਵਧਣਾ ਚਾਹੀਦਾ ਹੈ। ਸਰਕਾਰੀ ਤੰਤਰ ਨੂੰ ਇਸ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਨਾਗਰਿਕਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਜਾਣਾ ਚਾਹੀਦਾ ਹੈ”
Quoteਲਾਭਾਰਥੀਆਂ ਦੀ ਸ਼ਤ-ਪ੍ਰਤੀਸ਼ਤ ਕਵਰੇਜ ਦਾ ਮਤਲਬ ਹੈ ਕਿ ਸਬਕਾ ਸਾਥ, ਸਬਕਾ ਵਿਕਾਸ ਦੇ ਨਾਲ ਹਰ ਧਰਮ ਅਤੇ ਹਰ ਵਰਗ ਤੱਕ ਬਰਾਬਰ ਪਹੁੰਚਾਉਣਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਗੁਜਰਾਤ ਦੇ ਭਰੂਚ ਵਿੱਚ ‘ਉਤਕਰਸ਼ ਸਮਾਰੋਹ’ ਨੂੰ ਸੰਬੋਧਨ ਕੀਤਾ। ਇਹ ਪ੍ਰੋਗਰਾਮ ਜ਼ਿਲ੍ਹੇ ਵਿੱਚ ਰਾਜ ਸਰਕਾਰ ਦੀਆਂ ਚਾਰ ਮੁੱਖ ਸਕੀਮਾਂ ਦੀ ਸ਼ਤ-ਪ੍ਰਤੀਸ਼ਤ ਸੰਪੰਨਤਾ ਦਾ ਜਸ਼ਨ ਹੈ, ਜਿਸ ਨਾਲ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਹੋਰ ਪਤਵੰਤਿਆਂ ਦੇ ਨਾਲ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਵੀ ਹਾਜ਼ਰ ਸਨ।

ਖੇਤਰ ਦੀਆਂ ਮਹਿਲਾਵਾਂ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦਿਆਂ ਅਤੇ ਦੇਸ਼ ਵਿੱਚ ਮਹਿਲਾਵਾਂ ਦੇ ਮਾਣ-ਸਨਮਾਨ ਅਤੇ ਅਸਾਨ ਜੀਵਨ ਲਈ ਕੀਤੇ ਗਏ ਕੰਮਾਂ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਇੱਕ ਵਿਸ਼ਾਲ ਰੱਖੜੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਵਿਭਿੰਨ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ।

ਇੱਕ ਦ੍ਰਿਸ਼ਟੀਹੀਣ ਲਾਭਾਰਥੀ ਨਾਲ ਗੱਲਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਸ ਦੀਆਂ ਬੇਟੀਆਂ ਦੀ ਸਿੱਖਿਆ ਬਾਰੇ ਪੁੱਛਿਆ। ਬੇਟੀ ਆਪਣੇ ਪਿਤਾ ਦੀ ਪ੍ਰੇਸ਼ਾਨੀ ਨੂੰ ਲੈ ਕੇ ਭਾਵੁਕ ਹੋ ਗਈ। ਇੱਕ ਪ੍ਰਤੱਖ ਰੂਪ ਵਿੱਚ ਪ੍ਰੇਰਿਤ ਪ੍ਰਧਾਨ ਮੰਤਰੀ ਨੇ ਉਸਨੂੰ ਦੱਸਿਆ ਕਿ ਉਸਦੀ ਸੰਵੇਦਨਸ਼ੀਲਤਾ ਹੀ ਉਸਦੀ ਤਾਕਤ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਪੁੱਛਿਆ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਈਦ ਕਿਵੇਂ ਮਨਾਈ। ਉਨ੍ਹਾਂ ਨੇ ਲਾਭਾਰਥੀ ਨੂੰ ਵੈਕਸੀਨ ਲਗਵਾਉਣ ਅਤੇ ਆਪਣੀਆਂ ਬੇਟੀਆਂ ਦੀਆਂ ਇੱਛਾਵਾਂ ਦਾ ਪੋਸ਼ਣ ਕਰਨ ਲਈ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਇੱਕ ਮਹਿਲਾ ਲਾਭਾਰਥੀ ਨਾਲ ਗੱਲਬਾਤ ਕੀਤੀ ਅਤੇ ਉਸ ਦੇ ਜੀਵਨ ਬਾਰੇ ਪੁੱਛਿਆ ਅਤੇ ਸਨਮਾਨ ਦੀ ਜ਼ਿੰਦਗੀ ਜੀਉਣ ਦੇ ਉਸ ਦੇ ਦ੍ਰਿੜ ਇਰਾਦੇ ਦੀ ਪ੍ਰਸ਼ੰਸਾ ਕੀਤੀ। ਇੱਕ ਯੁਵਾ ਵਿਧਵਾ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣ ਦੀ ਆਪਣੀ ਯਾਤਰਾ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਉਸਨੂੰ ਛੋਟੀਆਂ ਬੱਚਤਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਅਧਿਕਾਰੀਆਂ ਨੂੰ ਉਸਦੀ ਦ੍ਰਿੜ ਯਾਤਰਾ ਵਿੱਚ ਉਸਦਾ ਸਮਰਥਨ ਕਰਨ ਲਈ ਕਿਹਾ।

|

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਉਤਕਰਸ਼ ਸਮਾਰੋਹ ਉਸ ਸਮੇਂ ਦੇ ਸਾਰਥਕ ਨਤੀਜਿਆਂ ਦਾ ਪ੍ਰਮਾਣ ਹੈ ਜਦੋਂ ਸਰਕਾਰ ਇਮਾਨਦਾਰੀ ਨਾਲ ਸੰਕਲਪ ਲੈ ਕੇ ਲਾਭਾਰਥੀਆਂ ਤੱਕ ਪਹੁੰਚ ਕਰਦੀ ਹੈ। ਉਨ੍ਹਾਂ ਨੇ ਭਰੂਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਜਰਾਤ ਸਰਕਾਰ ਦੀ ਸਮਾਜਿਕ ਸੁਰੱਖਿਆ ਨਾਲ ਸਬੰਧਿਤ 4 ਯੋਜਨਾਵਾਂ ਦੀ ਸ਼ਤ-ਪ੍ਰਤੀਸ਼ਤ ਸੰਪੰਨਤਾ ਲਈ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਵਿੱਚ ਸੰਤੁਸ਼ਟੀ ਅਤੇ ਵਿਸ਼ਵਾਸ ਨੂੰ ਨੋਟ ਕੀਤਾ। ਉਨ੍ਹਾਂ ਕਿਹਾ ਕਿ ਕਬਾਇਲੀ, ਅਨੁਸੂਚਿਤ ਜਾਤੀ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਬਹੁਤ ਸਾਰੇ ਨਾਗਰਿਕ ਜਾਣਕਾਰੀ ਦੀ ਕਮੀ ਕਾਰਨ ਸਕੀਮਾਂ ਦੇ ਲਾਭ ਤੋਂ ਵਾਂਝੇ ਹਨ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਸਬਕਾ ਸਾਥ ਸਬਕਾ ਵਿਸ਼ਵਾਸ ਦੀ ਭਾਵਨਾ ਅਤੇ ਇਮਾਨਦਾਰ ਇਰਾਦੇ ਹਮੇਸ਼ਾ ਚੰਗੇ ਨਤੀਜੇ ਦਿੰਦੇ ਹਨ।

ਸਰਕਾਰ ਦੀ ਆਉਣ ਵਾਲੀ 8ਵੀਂ ਵਰ੍ਹੇਗੰਢ ਨੂੰ ਨੋਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ 8 ਵਰ੍ਹੇ 'ਸੇਵਾ, ਸੁਸ਼ਾਸਨ ਅਤੇ ਗ਼ਰੀਬ ਕਲਿਆਣ' ਨੂੰ ਸਮਰਪਿਤ ਰਹੇ ਹਨ।

ਉਨ੍ਹਾਂ ਆਪਣੇ ਪ੍ਰਸ਼ਾਸਨ ਦੀਆਂ ਸਫ਼ਲਤਾਵਾਂ ਦਾ ਕ੍ਰੈਡਿਟ ਉਸ ਤਜ਼ਰਬੇ ਨੂੰ ਦਿੱਤਾ ਜੋ ਉਨ੍ਹਾਂ ਨੇ ਅਭਾਵ, ਵਿਕਾਸ ਅਤੇ ਗ਼ਰੀਬੀ ਬਾਰੇ ਸਿੱਖਣ ਵਾਲੇ ਲੋਕਾਂ ਵਿੱਚੋਂ ਇੱਕ ਵਜੋਂ ਪ੍ਰਾਪਤ ਕੀਤਾ। ਇਹ ਦੱਸਦੇ ਹੋਏ ਕਿ ਉਹ ਗ਼ਰੀਬੀ ਅਤੇ ਆਮ ਲੋਕਾਂ ਦੀਆਂ ਜ਼ਰੂਰਤਾਂ ਦੇ ਵਿਅਕਤੀਗਤ ਅਨੁਭਵ ਦੇ ਅਧਾਰ 'ਤੇ ਕੰਮ ਕਰਦੇ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮ ਦਾ ਹਰ ਹੱਕਦਾਰ ਵਿਅਕਤੀ ਨੂੰ ਪੂਰਾ ਲਾਭ ਮਿਲਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੀ ਮਿੱਟੀ ਨੇ ਉਨ੍ਹਾਂ ਨੂੰ ਆਪਣੀ ਪ੍ਰਸ਼ੰਸਾ 'ਤੇ ਅਰਾਮ ਨਾ ਕਰਨਾ ਸਿਖਾਇਆ ਹੈ ਅਤੇ ਉਹ ਹਮੇਸ਼ਾ ਨਾਗਰਿਕਾਂ ਦੀ ਭਲਾਈ ਦੇ ਦਾਇਰੇ ਅਤੇ ਕਵਰੇਜ ਨੂੰ ਸੁਧਾਰਨ ਅਤੇ ਵਧਾਉਣ ਦਾ ਟੀਚਾ ਰੱਖਦੇ ਹਨ।  “ਮੇਰਾ ਸੁਪਨਾ ਸੰਤ੍ਰਿਪਤੀ ਹਾਸਲ ਕਰਨਾ ਹੈ। ਸਾਨੂੰ 100 ਫੀਸਦੀ ਕਵਰੇਜ ਵੱਲ ਵਧਣਾ ਚਾਹੀਦਾ ਹੈ। ਸਰਕਾਰੀ ਮਸ਼ੀਨਰੀ ਨੂੰ ਇਸਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਨਾਗਰਿਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ।

|

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ 2014 ਵਿੱਚ ਦੇਸ਼ ਦੀ ਲਗਭਗ ਅੱਧੀ ਆਬਾਦੀ ਟਾਇਲਟ, ਟੀਕਾਕਰਣ, ਬਿਜਲੀ ਕੁਨੈਕਸ਼ਨ ਅਤੇ ਬੈਂਕ ਖਾਤਿਆਂ ਜਿਹੀਆਂ ਸੁਵਿਧਾਵਾਂ ਤੋਂ ਵਾਂਝੀ ਸੀ। ਪਿਛਲੇ ਕੁਝ ਵਰ੍ਹਿਆਂ ਦੌਰਾਨ, ਸਭ ਦੇ ਪ੍ਰਯਤਨਾਂ ਨਾਲ, ਅਸੀਂ ਬਹੁਤ ਸਾਰੀਆਂ ਸਕੀਮਾਂ ਨੂੰ 100% ਸੰਤ੍ਰਿਪਤਾ ਦੇ ਨਜ਼ਦੀਕ ਲਿਆਉਣ ਦੇ ਸਮਰੱਥ ਹੋਏ ਹਾਂ।  8 ਵਰ੍ਹਿਆਂ ਬਾਅਦ, ਪ੍ਰਧਾਨ ਮੰਤਰੀ ਨੇ ਕਿਹਾ, ਸਾਨੂੰ ਨਵੇਂ ਇਰਾਦੇ ਅਤੇ ਸੰਕਲਪ ਨਾਲ ਆਪਣੇ ਆਪ ਨੂੰ ਦੁਬਾਰਾ ਸਮਰਪਿਤ ਕਰਨ ਦੀ ਲੋੜ ਹੈ।

|

ਪ੍ਰਧਾਨ ਮੰਤਰੀ ਨੇ ਕਿਹਾ ਕਿ ਲਾਭਾਰਥੀਆਂ ਦੀ 100 ਪ੍ਰਤੀਸ਼ਤ ਕਵਰੇਜ ਦਾ ਮਤਲਬ ਹੈ ਸਬਕਾ ਸਾਥ, ਸਬਕਾ ਵਿਕਾਸ ਦੇ ਨਾਲ ਹਰ ਧਰਮ ਅਤੇ ਹਰ ਵਰਗ ਨੂੰ ਬਰਾਬਰ ਲਾਭ ਪਹੁੰਚਾਉਣਾ। ਗ਼ਰੀਬਾਂ ਦੀ ਭਲਾਈ ਲਈ ਹਰ ਯੋਜਨਾ ਤੋਂ ਕਿਸੇ ਨੂੰ ਵੀ ਪਿੱਛੇ ਨਹੀਂ ਰਹਿ ਜਾਣਾ ਚਾਹੀਦਾ। ਇਸ ਨਾਲ ਤੁਸ਼ਟੀਕਰਨ ਦੀ ਰਾਜਨੀਤੀ ਵੀ ਖ਼ਤਮ ਹੋ ਜਾਂਦੀ ਹੈ। ਸੰਤ੍ਰਿਪਤਾ(Saturation) ਦਾ ਅਰਥ ਹੈ ਕਿ ਲਾਭ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚਦਾ ਹੈ।

ਉਨ੍ਹਾਂ ਨੇ ਇਲਾਕੇ ਦੀਆਂ ਵਿਧਵਾ ਭੈਣਾਂ ਵੱਲੋਂ ਉਨ੍ਹਾਂ ਨੂੰ ਰੱਖੜੀ ਦੇ ਰੂਪ ਵਿੱਚ ਬਲ ਦੇਣ ਲਈ ਮਹਿਲਾਵਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਹਿਲਾਵਾਂ ਦੀਆਂ ਇੱਛਾਵਾਂ ਉਨ੍ਹਾਂ ਲਈ ਢਾਲ ਵਾਂਗ ਹਨ ਅਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਦੇ ਪ੍ਰਯਤਨਾਂ ਅਤੇ ਵਿਸ਼ਵਾਸ ਕਾਰਨ ਉਹ ਲਾਲ ਕਿਲ੍ਹੇ ਦੀ ਫਸੀਲ ਤੋਂ ਸੰਤ੍ਰਿਪਤਾ ਦੇ ਉਦੇਸ਼ ਦਾ ਐਲਾਨ ਕਰ ਸਕੇ। ਉਨ੍ਹਾਂ ਕਿਹਾ ਕਿ ਇਹ ਸਮਾਜਿਕ ਸੁਰੱਖਿਆ ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਹੈ। ਉਨ੍ਹਾਂ ਇਸ ਮੁਹਿੰਮ ਦੇ ਨਿਚੋੜ ਨੂੰ ਗ਼ਰੀਬ ਦੀ ਸ਼ਾਨ ('ਗ਼ਰੀਬ ਕੋ ਗਰਿਮਾ') ਵਜੋਂ ਦੱਸਿਆ।
ਗੁਜਰਾਤੀ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਭਰੂਚ ਦੀ ਵਪਾਰਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਯਾਦ ਕੀਤਾ। ਉਨ੍ਹਾਂ ਭਰੂਚ ਨਾਲ ਆਪਣੀ ਲੰਬੀ ਸਾਂਝ ਨੂੰ ਵੀ ਯਾਦ ਕੀਤਾ। ਉਨ੍ਹਾਂ ਉਦਯੋਗਿਕ ਵਿਕਾਸ ਅਤੇ ਸਥਾਨਕ ਨੌਜਵਾਨਾਂ ਦੀਆਂ ਅਕਾਂਖਿਆਵਾਂ ਦੀ ਪੂਰਤੀ ਅਤੇ ਭਰੂਚ ਦੇ ਸਥਾਨ ਨੂੰ ਵਿਕਾਸ ਦੀ 'ਮੁੱਖ ਰੇਖਾ' 'ਤੇ ਨੋਟ ਕੀਤਾ। ਉਨ੍ਹਾਂ ਅਰਥਵਿਵਸਥਾ, ਸਿੱਖਿਆ, ਸਿਹਤ ਅਤੇ ਕਨੈਕਟੀਵਿਟੀ ਜਿਹੇ ਨਵੇਂ ਖੇਤਰਾਂ ਵਿੱਚ ਸੰਭਾਵਨਾਵਾਂ ਬਾਰੇ ਵੀ ਗੱਲ ਕੀਤੀ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Reena chaurasia August 29, 2024

    बीजेपी
  • amit sharma July 29, 2022

    नमो
  • amit sharma July 29, 2022

    नमों
  • amit sharma July 29, 2022

    नमोंमो नमोनमो
  • Vivek Kumar Gupta July 17, 2022

    जय जयश्रीराम
  • Vivek Kumar Gupta July 17, 2022

    नमो नमो.
  • Vivek Kumar Gupta July 17, 2022

    जयश्रीराम
  • Vivek Kumar Gupta July 17, 2022

    नमो नमो
  • Vivek Kumar Gupta July 17, 2022

    नमो
  • Jayanta Kumar Bhadra June 16, 2022

    Joy Krishna
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
PM Modi urges states to unite as ‘Team India’ for growth and development by 2047

Media Coverage

PM Modi urges states to unite as ‘Team India’ for growth and development by 2047
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 25 ਮਈ 2025
May 25, 2025

Courage, Culture, and Cleanliness: PM Modi’s Mann Ki Baat’s Blueprint for India’s Future

Citizens Appreciate PM Modi’s Achievements From Food Security to Global Power