ਰੂਸ ਦੇ ਵਿਦੇਸ਼ ਮੰਤਰੀ, ਮਹਾਮਹਿਮ ਸਰਗੇਈ ਲਾਵਰੋਵ (Sergei Lavrov) ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਵਿਦੇਸ਼ ਮੰਤਰੀ ਲਾਵਰੋਵ ਨੇ ਪ੍ਰਧਾਨ ਮੰਤਰੀ ਨੂੰ ਵਰਤਮਾਨ ਵਿੱਚ ਚਲ ਰਹੀ ਸ਼ਾਂਤੀ ਵਾਰਤਾ ਸਮੇਤ ਯੂਕ੍ਰੇਨ ਦੀ ਸੰਪੂਰਨ ਪਰਿਸਥਿਤੀ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਹਿੰਸਾ ਦੀ ਜਲਦੀ ਸਮਾਪਤੀ ਦੇ ਆਪਣੇ ਸੱਦੇ ਨੂੰ ਦੁਹਰਾਇਆ ਅਤੇ ਸ਼ਾਂਤੀ ਪ੍ਰਯਾਸਾਂ ਵਿੱਚ ਕਿਸੇ ਵੀ ਯੋਗਦਾਨ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਤੋਂ ਜਾਣੂ ਕਰਾਇਆ।
ਰੂਸ ਦੇ ਵਿਦੇਸ਼ ਮੰਤਰੀ ਨੇ ਦਸੰਬਰ 2021 ਵਿੱਚ ਆਯੋਜਿਤ ਭਾਰਤ-ਰੂਸ ਦੁਵੱਲੇ ਸਿਖਰ ਸੰਮੇਲਨ (ਸਮਿਟ) ਦੇ ਦੌਰਾਨ ਲਏ ਗਏ ਵਿਭਿੰਨ ਨਿਰਣਿਆਂ ਦੀ ਪ੍ਰਗਤੀ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ।