ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਹਿਰੀਨ ਸਾਮਰਾਜ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮਹਾਮਹਿਮ ਸ਼ਾਹੀ ਪ੍ਰਿੰਸ ਸਲਮਾਨ ਬਿਨ ਹਮਦ ਅਲ ਖਲੀਫਾ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਮਹਾਮਹਿਮ ਸ਼ਾਹੀ ਪ੍ਰਿੰਸ ਸਲਮਾਨ ਨੇ ਭਾਰਤ ਦੇ ਗਣਤੰਤਰ ਦਿਵਸ ਦੇ ਅਵਸਰ ’ਤੇ ਵਧਾਈ ਦਿੱਤੀ।
ਦੋਨੋਂ ਨੇਤਾਵਾਂ ਨੇ ਭਾਰਤ ਅਤੇ ਬਹਿਰੀਨ ਦੇ ਦਰਮਿਆਨ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਇਸ ਗੱਲ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਇਸ ਸਬੰਧ ਨੇ ਰਾਜਨੀਤਕ ਵਪਾਰ ਅਤੇ ਨਿਵੇਸ਼, ਊਰਜਾ, ਸਿਹਤ, ਸੁਰੱਖਿਆ ਅਤੇ ਲੋਕਾਂ ਵਿਚਕਾਰ ਪਰਸਪਰ ਸੰਪਰਕ ਸਮੇਤ ਵਿਭਿੰਨ ਖੇਤਰਾਂ ਵਿੱਚ ਨਿਰੰਤਰ ਪ੍ਰਗਤੀ ਕੀਤੀ ਹੈ। ਭਾਰਤ ਅਤੇ ਬਹਿਰੀਨ 2021-22 ਵਿੱਚ ਦੋਵੇਂ ਦੇਸ਼ਾਂ ਵਿਚਕਾਰ ਰਾਜਨੀਤਕ ਸਬੰਧਾਂ ਦੀ ਸਥਾਪਨਾ ਦੀ ਗੋਲਡਨ ਜੁਬਲੀ ਮਨਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕੋਵਿਡ ਮਹਾਮਾਰੀ ਦੇ ਦੌਰਾਨ ਬਹਿਰੀਨ ਵਿੱਚ ਭਾਰਤੀ ਸਮੁਦਾਏ ਦੀ ਉੱਤਮ ਦੇਖਭਾਲ਼ ਕਰਨ ਅਤੇ ਉਨ੍ਹਾਂ ਦੀਆਂ ਸਮਾਜਿਕ ਅਤੇ ਸੱਭਿਆਚਾਰਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਹਿਰੀਨ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਮਹਿਮ ਰਾਜ ਹਮਦ ਬਿਨ ਈਸਾ ਅਲ ਖਲੀਫਾ ਦਾ ਅਭਿਵਾਦਨ ਕੀਤਾ ਅਤੇ ਮਹਾਮਹਿਮ ਸ਼ਾਹੀ ਪ੍ਰਿੰਸ ਸਲਮਾਨ ਬਿਨ ਹਮਦ ਅਲ ਖਲੀਫਾ, ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਨੂੰ ਜਲਦੀ ਤੋਂ ਜਲਦੀ ਭਾਰਤ ਦੀ ਯਾਤਰਾ ’ਤੇ ਆਉਣ ਦਾ ਆਪਣਾ ਸੱਦਾ ਦੁਹਰਾਇਆ।