ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੰਡੀਅਨ ਨੇਵੀ ਦੁਆਰਾ ਬੁਲਗਾਰੀਆ ਦੇ ਹਾਈਜੈਕ ਜਾਹਜ਼ “ਰੂਏਨ” (“Ruen”) ਅਤੇ ਉਸ ਵਿੱਚ ਸਵਾਰ 7 ਬੁਲਗਾਰੀਆ ਦੇ ਨਾਗਿਰਕਾਂ ਸਮੇਤ ਉਸ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਉਣ ਦੇ ਸਬੰਧ ਵਿੱਚ ਬੁਲਗਾਰੀਆ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਰੁਮੇਨ ਰਾਦੇਵ ਦੇ ਧੰਨਵਾਦੀ ਸੰਦੇਸ਼ ਦਾ ਜਵਾਬ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਨੇਵੀਗੇਸ਼ਨ ਦੀ ਸੁਤੰਤਰਤਾ ਦੀ ਰੱਖਿਆ ਕਰਨ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਡਕੈਤੀ ਅਤੇ ਆਤੰਕਵਾਦ ਨਾਲ ਨਜਿੱਠਣ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਸ਼ਲਾਘਾ ‘ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਬੁਲਗਾਰੀਆ ਗਣਰਾਜ ਦੇ ਰਾਸ਼ਟਰਪਤੀ, ਤੁਹਾਡੇ ਸੰਦੇਸ਼ ਦੀ ਸ਼ਲਾਘਾ ਕਰਦੇ ਹਨ। ਸਾਨੂੰ ਖੁਸ਼ੀ ਹੈ ਕਿ 7 ਬੁਲਗਾਰੀਆ ਦੇ ਨਾਗਰਿਕ ਸੁਰੱਖਿਅਤ ਹਨ ਅਤੇ ਜਲਦੀ ਹੀ ਘਰ ਵਾਪਸ ਆਉਣਗੇ। ਭਾਰਤ ਨੇਵੀਗੇਸ਼ਨ ਦੀ ਸੁਤੰਤਰਤਾ ਦੀ ਰੱਖਿਆ ਕਰਨ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਡਕੈਤੀ ਅਤੇ ਆਤੰਕਵਾਦ ਨਾਲ ਨਜਿੱਠਣ ਲਈ ਪ੍ਰਤੀਬੱਧ ਹੈ।”
Appreciate your message President @PresidentOfBg . We are happy that 7 Bulgarian nationals are safe and will be returning home soon. India is committed to protecting freedom of navigation and combating piracy and terrorism in the Indian Ocean region. https://t.co/nIUaY6UJjP
— Narendra Modi (@narendramodi) March 19, 2024