ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਹਿਲਾਂ 7 ਲੋਕ ਕਲਿਆਣ ਮਾਰਗ ’ਤੇ ਦੇਸ਼ ਭਰ ਦੇ ਪ੍ਰਮੁੱਖ ਸਿੱਖ ਬੁੱਧੀਜੀਵੀਆਂ ਦੇ ਇੱਕ ਵਫ਼ਦ ਨਾਲ ਮੁਲਾਕਾਤ ਕੀਤੀ।
![](https://cdn.narendramodi.in/cmsuploads/0.45642800_1648140213_pm-meets-leading-sikh-intellectual-voicesin3.jpg)
ਮੀਟਿੰਗ ’ਚ ਕਿਸਾਨ ਭਲਾਈ, ਯੁਵਾ ਸਸ਼ਕਤੀਕਰਣ, ਨਸ਼ਾ ਮੁਕਤ ਸਮਾਜ, ਰਾਸ਼ਟਰੀ ਵਿਦਿਅਕ ਨੀਤੀ, ਹੁਨਰ, ਰੋਜ਼ਗਾਰ, ਟੈਕਨੋਲੋਜੀ ਅਤੇ ਪੰਜਾਬ ਦੇ ਸਮੁੱਚੇ ਵਿਕਾਸ ਦੇ ਰਾਹ ਜਿਹੇ ਵਿਭਿੰਨ ਵਿਸ਼ਿਆਂ 'ਤੇ ਵਫ਼ਦ ਨਾਲ ਪ੍ਰਧਾਨ ਮੰਤਰੀ ਦੁਆਰਾ ਖੁੱਲ੍ਹੀ ਗੱਲਬਾਤ ਹੋਈ।
![](https://cdn.narendramodi.in/cmsuploads/0.85808400_1648140227_pm-meets-leading-sikh-intellectual-voicesin2.jpg)
ਪ੍ਰਧਾਨ ਮੰਤਰੀ ਨੇ ਵਫ਼ਦ ਨੂੰ ਮਿਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਬੁੱਧੀਜੀਵੀ ਲੋਕ, ਸਮਾਜ ਦੇ ਵਿਚਾਰ–ਨਿਰਮਾਤਾ ਹੁੰਦੇ ਹਨ। ਵਫ਼ਦ ਦੇ ਮੈਂਬਰਾਂ ਨੂੰ ਜਨਤਾ ਨੂੰ ਸ਼ਾਮਲ ਕਰਨ ਅਤੇ ਸਿੱਖਿਅਤ ਕਰਨ ਅਤੇ ਨਾਗਰਿਕਾਂ ਨੂੰ ਸਹੀ ਢੰਗ ਨਾਲ ਜਾਣੂ ਕਰਵਾਉਣ ਲਈ ਕੰਮ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਏਕਤਾ ਦੀ ਭਾਵਨਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਜੋ ਸਾਡੇ ਦੇਸ਼ ਦੀ ਵਿਸ਼ਾਲ ਅਤੇ ਸੁੰਦਰ ਵਿਵਿਧਤਾ ਦੇ ਵਿਚਕਾਰ ਕੇਂਦਰੀ ਥੰਮ੍ਹ ਵਜੋਂ ਕੰਮ ਕਰਦੀ ਹੈ।
![](https://cdn.narendramodi.in/cmsuploads/0.52958100_1648140246_pm-meets-leading-sikh-intellectual-voicesin1.jpg)
ਪ੍ਰਧਾਨ ਮੰਤਰੀ ਨੇ ਮਾਤ–ਭਾਸ਼ਾ ਵਿੱਚ ਸਿੱਖਿਆ ਦੀ ਮਹੱਤਤਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਭਾਸ਼ਾਵਾਂ ’ਚ ਪੇਸ਼ੇਵਰ ਕੋਰਸਾਂ ਨੂੰ ਵਿਕਸਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਮਾਤ ਭਾਸ਼ਾ ਵਿੱਚ ਉੱਚ ਸਿੱਖਿਆ ਹਕੀਕਤ ਬਣ ਸਕੇ।
ਵਫ਼ਦ ਨੇ ਇਸ ਸੱਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਇਸ ਤਰ੍ਹਾਂ ਦੇ ਗ਼ੈਰ–ਰਸਮੀ ਮਾਹੌਲ ’ਚ ਸ਼ਾਮਲ ਹੋਣਗੇ। ਉਨ੍ਹਾਂ ਪ੍ਰਧਾਨ ਮੰਤਰੀ ਦੁਆਰਾ ਸਿੱਖ ਭਾਈਚਾਰੇ ਦੀ ਬਿਹਤਰੀ ਲਈ ਉਠਾਏ ਗਏ ਲਗਾਤਾਰ ਅਤੇ ਕਈ ਕਦਮਾਂ ਦੀ ਵੀ ਸ਼ਲਾਘਾ ਕੀਤੀ।