ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ II ਦੇ ਤਹਿਤ ਉੱਤਰ ਪ੍ਰਦੇਸ਼ ਦੇ ਸੌ ਪ੍ਰਤੀਸ਼ਤ ਪਿੰਡਾਂ ਦੇ ਦੁਆਰਾ ਓਡੀਐੱਫ (ਖੁੱਲੇ ਵਿੱਚ ਸ਼ੌਚ ਮੁਕਤ) ਪਲੱਸ ਸਥਿਤੀ ਹਾਸਲ ਕਰਨ ਦੀ ਸਰਾਹਨਾ ਕੀਤੀ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ ਦੇ ਐਕਸ (X) ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“ਬਹੁਤ-ਬਹੁਤ ਵਧਾਈ ! ਬਾਪੂ ਦੀ ਜਯੰਤੀ ਤੋਂ ਠੀਕ ਪਹਿਲਾਂ ਉੱਤਰ ਪ੍ਰਦੇਸ਼ ਦੀ ਇਹ ਬੇਮਿਸਾਲ ਉਪਲਬਧੀ ਪੂਰੇ ਦੇਸ਼ ਨੂੰ ਪ੍ਰੇਰਿਤ ਕਰਨ ਵਾਲੀ ਹੈ। ਸਵੱਛਤਾ ਦੇ ਖੇਤਰ ਵਿੱਚ ਸਾਡਾ ਨਿਰੰਤਰ ਪ੍ਰਯਤਨ ਨਾਰੀ ਸ਼ਕਤੀ ਦੇ ਸਨਮਾਨ ਦੇ ਨਾਲ ਹੀ ਸਾਡੇ ਸਾਰੇ ਪਰਿਵਾਰਜਨਾਂ ਦੀ ਸਿਹਤ ਦੇ ਲਈ ਬੇਹੱਦ ਮਹੱਤਵਪੂਰਨ ਹੈ।”
बहुत-बहुत बधाई! बापू की जयंती से ठीक पहले उत्तर प्रदेश की यह अभूतपूर्व उपलब्धि पूरे देश को प्रेरित करने वाली है। स्वच्छता के क्षेत्र में हमारा निरंतर प्रयास नारी शक्ति के सम्मान के साथ ही हमारे सभी परिवारजनों के स्वास्थ्य के लिए बेहद महत्वपूर्ण है। https://t.co/ufWY9LSVXO
— Narendra Modi (@narendramodi) September 29, 2023