ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ’ਤੇ ਨਾਗਾਲੈਂਡ ਦੀਆਂ ਵਿਦਿਆਰਥਣਾਂ ਦੇ ਇੱਕ ਡੈਲੀਗੇਸ਼ਨ ਦੀ ਮੇਜ਼ਬਾਨੀ ਕੀਤੀ। ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਪਹਿਲ ਦੇ ਤਹਿਤ ਡੈਲੀਗੇਸ਼ਨ ਦਿੱਲੀ ਦੇ ਦੌਰੇ ’ਤੇ ਹੈ।
ਵਿਦਿਆਰਥਣਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ֹ’ਤੇ ਪ੍ਰਸੰਨਤਾ ਵਿਅਕਤ ਕੀਤੀ। ਇੱਕ ਸੁਤੰਤਰ ਗੱਲਬਾਤ ਵਿੱਚ, ਉਨ੍ਹਾਂ ਨੇ ਕਈ ਵਿਸ਼ਿਆਂ ’ਤੇ ਚਰਚਾ ਕੀਤੀ ਅਤੇ ਪ੍ਰਧਾਨ ਮੰਤਰੀ ਦੇ ਵਿਚਾਰ ਮੰਗੇ, ਜਿਵੇਂ ਉੱਤਰ ਪੂਰਬ ਦੇ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ, ਨਾਗਾਲੈਂਡ ਵਿੱਚ ਉਨ੍ਹਾਂ ਦੇ ਅਨੁਭਵ, ਯੋਗ ਦਾ ਮਹੱਤਵ ਆਦਿ।
ਗੱਲਬਾਤ ਦੇ ਦੌਰਾਨ , ਪ੍ਰਧਾਨ ਮੰਤਰੀ ਨੇ ਵਿਦਿਆਰਥਣਾਂ ਤੋਂ ਦਿੱਲੀ ਵਿੱਚ ਵਿਭਿੰਨ ਟੂਰਿਸਟ ਸਥਾਨਾਂ ਦੀ ਯਾਤਰਾ ਅਤੇ ਖੋਜ ਦੇ ਉਨ੍ਹਾਂ ਦੇ ਅਨੁਭਵ ਬਾਰੇ ਵਿੱਚ ਪੁੱਛਗਿੱਛ ਕੀਤੀ। ਉਨ੍ਹਾਂ ਨੂੰ ਦਿੱਲੀ ਪ੍ਰਵਾਸ ਦੇ ਦੌਰਾਨ ਪ੍ਰਧਾਨ ਮੰਤਰੀ ਸੰਗ੍ਰਹਾਲਿਆ ਅਤੇ ਨੈਸ਼ਨਲ ਯੁੱਧ ਸਮਾਰਕ ਦੇਖਣ ਦੀ ਵੀ ਸਲਾਹ ਦਿੱਤੀ।
ਪ੍ਰਧਾਨ ਮੰਤਰੀ ਨੇ ਨਾਲ ਡੈਲੀਗੇਸ਼ਨ ਦੀ ਬੈਠਕ ਰਾਸ਼ਟਰੀ ਮਹਿਲਾ ਆਯੋਗ ਦੁਆਰਾ ਆਯੋਜਿਤ ਕੀਤੀ ਗਈ ਸੀ।