Quoteਭਾਰਤੀ ਡੈਫਲਿਪਿੰਕਸ ਦਲ ਨੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ
Quote“ਜਦੋਂ ਇੱਕ ਦਿੱਵਯਾਂਗ ਐਥਲੀਟ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ ਤਾਂ ਇਹ ਉਪਲਬਧੀ, ਖੇਡ ਉਪਲਬਧੀਆਂ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ”
Quote“ਦੇਸ਼ ਦੇ ਸਕਾਰਾਤਮਕ ਅਕਸ ਦੇ ਨਿਰਮਾਣ ਵਿੱਚ ਤੁਹਾਡਾ ਯੋਗਦਾਨ ਹੋਰ ਖਿਡਾਰੀਆਂ ਤੋਂ ਕਈ ਗੁਣਾ ਜ਼ਿਆਦਾ ਹੈ”
Quote“ਆਪਣਾ ਜਨੂੰਨ ਅਤੇ ਉਤਸ਼ਾਹ ਬਣਾਏ ਰੱਖੋ: ਇਹ ਜਨੂੰਨ ਸਾਡੇ ਦੇਸ਼ ਦੀ ਪ੍ਰਗਤੀ ਦੇ ਨਵੇਂ ਦੁਆਰ ਖੋਲ੍ਹੇਗਾ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਆਵਾਸ ’ਤੇ ਹਾਲ ਹੀ ਵਿੱਚ ਆਯੋਜਿਤ ਡੈਫਲਿਪਿੰਕਸ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੀ ਮੇਜ਼ਬਾਨੀ ਕੀਤੀ ਅਤੇ ਦਲ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਹੁਣ ਤੱਕ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਭਾਰਤੀ ਦਲ ਨੇ ਬ੍ਰਾਜ਼ੀਲ ਵਿੱਚ ਆਯੋਜਿਤ ਡੈਫਲਿਪਿੰਕਸ ਵਿੱਚ 8 ਗੋਲਡ ਮੈਡਲਾਂ ਸਮੇਤ ਕੁੱਲ 16 ਮੈਡਲ ਜਿੱਤੇ ਹਨ। ਇਸ ਅਵਸਰ ’ਤੇ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਸ਼੍ਰੀ ਨਿਸਿਥ ਪ੍ਰਮਾਣਿਕ ਵੀ ਮੌਜੂਦ ਸਨ।

|

ਇਸ ਦਲ ਦੇ ਸੀਨੀਅਰ ਮੈਂਬਰ ਰੋਹਿਤ ਭਾਕਰ ਨੇ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਚੁਣੌਤੀਆਂ ਨਾਲ ਨਜਿੱਠਣ ਅਤੇ ਆਪਣੇ ਵਿਰੋਧੀਆਂ ਦਾ ਮੁਲਾਂਕਣ ਕਰਨ ਦੇ ਆਪਣੇ ਤਰੀਕੇ ਦੀ ਚਰਚਾ ਕੀਤੀ। ਰੋਹਿਤ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਪਿਛੋਕੜ ਅਤੇ ਖੇਡਾਂ ਵਿੱਚ ਆਉਣ ਦੀ ਪ੍ਰੇਰਣਾ ਅਤੇ ਉੱਤਮ ਪੱਧਰ ’ਤੇ ਇੰਨੇ ਲੰਬੇ ਸਮੇਂ ਤੱਕ ਬਣੇ ਰਹਿਣ ਬਾਰੇ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਮੋਹਰੀ ਬੈਡਮਿੰਟਨ ਖਿਡਾਰੀਆਂ ਨੂੰ ਕਿਹਾ ਕਿ ਇੱਕ ਵਿਅਕਤੀ ਅਤੇ ਖਿਡਾਰੀ ਦੇ ਰੂਪ ਵਿੱਚ ਉਨ੍ਹਾਂ ਦਾ ਜੀਵਨ ਪ੍ਰੇਰਣਾਦਾਇਕ ਹੈ। ਉਨ੍ਹਾਂ ਨੇ ਦ੍ਰਿੜ੍ਹਤਾ ਅਤੇ ਜੀਵਨ ਦੀਆਂ ਰੁਕਾਵਟਾਂ ਦੇ ਅੱਗੇ ਨਾ ਝੁਕਣ ਲਈ ਵੀ ਰੋਹਿਤ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਖਿਡਾਰੀ ਵਿੱਚ ਨਿਰੰਤਰ ਉਤਸ਼ਾਹ ਅਤੇ ਵਧਦੀ ਉਮਰ ਨਾਲ ਉਸ ਦੇ ਬਿਹਤਰ ਪ੍ਰਦਰਸ਼ਨ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰਸੰਸਾ ’ਤੇ ਸੰਤੁਸ਼ਟ ਹੋਣਾ ਅਤੇ ਹਮੇਸ਼ਾ ਅੱਗੇ ਵਧਣ ਦੀ ਇੱਛਾ ਇੱਕ ਖਿਡਾਰੀ ਦੇ ਪ੍ਰਮੁੱਖ ਗੁਣ ਹੁੰਦੇ ਹਨ। ਇੱਕ ਖਿਡਾਰੀ ਹਮੇਸ਼ਾ ਉੱਚਾ ਲਕਸ਼ ਨਿਰਧਾਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ।

|

ਪਹਿਲਵਾਨ ਵੀਰੇਂਦਰ ਸਿੰਘ ਨੇ ਕੁਸ਼ਤੀ ਵਿੱਚ ਆਪਣੇ ਪਰਿਵਾਰ ਦੀ ਵਿਰਾਸਤ ਬਾਰੇ ਦੱਸਿਆ। ਉਨ੍ਹਾਂ ਨੇ ਬੋਲੇ ਭਾਈਚਾਰੇ ਵਿੱਚ ਅਵਸਰ ਅਤੇ ਮੁਕਾਬਲਾ ਲੱਭਣ ਪ੍ਰਤੀ ਆਪਣੀ ਸੰਤੁਸ਼ਟੀ ਬਾਰੇ ਵੀ ਦੱਸਿਆ। ਪ੍ਰਧਾਨ ਮੰਤਰੀ ਨੇ 2005 ਦੇ ਬਾਅਦ ਤੋਂ ਲਗਾਤਾਰ ਮੈਡਲ ਜਿੱਤਣ ਦੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਰੇਖਾਂਕਿਤ ਕੀਤਾ ਅਤੇ ਬਿਹਤਰ ਪ੍ਰਦਰਸ਼ਨ ਕਰਦੇ ਰਹਿਣ ਦੀ ਉਨ੍ਹਾਂ ਦੀ ਇੱਛਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਇੱਕ ਅਨੁਭਵੀ ਖਿਡਾਰੀ ਅਤੇ ਖੇਡ ਨੂੰ ਉਤਸੁਕ ਹੋ ਕੇ ਸਿੱਖਣ ਵਾਲੇ ਦੇ ਰੂਪ ਵਿੱਚ ਉਸ ਦੇ ਯਤਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਤੁਹਾਡੀ ਇੱਛਾ ਸ਼ਕਤੀ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ। ਦੇਸ਼ ਦੇ ਨੌਜਵਾਨ ਅਤੇ ਖਿਡਾਰੀ ਦੋਵੇਂ ਹੀ ਤੁਹਾਡੀ ਨਿਰੰਤਰਤਾ ਦੇ ਗੁਣ ਤੋਂ ਸਿੱਖਿਆ ਲੈ ਸਕਦੇ ਹਨ। ਸਿਖਰ ’ਤੇ ਪਹੁੰਚਣਾ ਕਠਿਨ ਹੈ, ਪਰ ਉਸ ਤੋਂ ਵੀ ਜ਼ਿਆਦਾ ਕਠਿਨ ਹੈ, ਉੱਥੇ ਬਣੇ ਰਹਿਣਾ ਅਤੇ ਸੁਧਾਰ ਲਈ ਯਤਨ ਕਰਦੇ ਰਹਿਣਾ।”

|

ਨਿਸ਼ਾਨੇਬਾਜ਼ ਧਨੁਸ਼ ਨੇ ਉੱਤਮਤਾ ਸੁਨਿਸ਼ਚਤ ਕਰਨ ਲਈ ਆਪਣੇ ਨਿਰੰਤਰ ਪ੍ਰਯਤਨਾਂ ’ਤੇ ਫੋਕਸ ਕਰ ਪਾਉਣ ਦਾ ਸਿਹਰਾ ਆਪਣੇ ਪਰਿਵਾਰ ਤੋਂ ਮਿਲ ਰਹੇ ਭਰਪੂਰ ਸਹਿਯੋਗ ਨੂੰ ਵੀ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਯੋਗ ਅਤੇ ਧਿਆਨ ਜਾਂ ਸਾਧਨਾ ਨਾਲ ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨ ਵਿੱਚ ਕਾਫ਼ੀ ਮਦਦ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਆਪਣਾ ਆਦਰਸ਼ ਜਾਂ ਰੋਲ ਮਾਡਲ ਮੰਨਦੇ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਿਆਪਕ ਸਹਿਯੋਗ ਦੇਣ ਲਈ ਉਨ੍ਹਾਂ ਦੀ ਮਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ‘ਖੇਲੋ ਇੰਡੀਆ’ ਨਾਲ ਜ਼ਮੀਨੀ ਪੱਧਰ ’ਤੇ ਐਥਲੀਟਾਂ ਜਾਂ ਖਿਡਾਰੀਆਂ ਨੂੰ ਕਾਫ਼ੀ ਮਦਦ ਮਿਲ ਰਹੀ ਹੈ।

ਨਿਸ਼ਾਨੇਬਾਜ਼ ਪ੍ਰਿਯੇਸ਼ਾ ਦੇਸ਼ਮੁਖ ਨੇ ਆਪਣੇ ਹੁਣ ਤੱਕ ਦੇ ਖੇਡ ਸਫ਼ਰ, ਪਰਿਵਾਰ ਦੁਆਰਾ ਮਿਲ ਰਹੇ ਵਿਆਪਕ ਸਹਿਯੋਗ ਅਤੇ ਕੋਚ ਅੰਜਲੀ ਭਾਗਵਤ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਪ੍ਰਿਯੇਸ਼ਾ ਦੇਸ਼ਮੁਖ ਦੀ ਸਫ਼ਲਤਾ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਅੰਜਲੀ ਭਾਗਵਤ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਪੁਣੇਕਰ ਪ੍ਰਿਯੇਸ਼ ਦੀ ਸਟੀਕ ਹਿੰਦੀ ਦਾ ਵੀ ਜ਼ਿਕਰ ਕੀਤਾ।

|

ਟੈਨਿਸ ਖਿਡਾਰੀ ਜਾਫਰੀਨ ਸ਼ੇਖ ਨੇ ਵੀ ਆਪਣੇ ਪਿਤਾ ਅਤੇ ਆਪਣੇ ਪਰਿਵਾਰ ਦੁਆਰਾ ਮਿਲ ਰਹੇ ਵਿਆਪਕ ਸਹਿਯੋਗ ਦੀ ਚਰਚਾ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਸੰਵਾਦ ਕਰਨ ’ਤੇ ਅਤਿਅੰਤ ਖੁਸ਼ੀ ਜ਼ਾਹਿਰ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੇਸ਼ ਦੀਆਂ ਬੇਟੀਆਂ ਦੇ ਸ਼ਾਨਦਾਰ ਕੁਸ਼ਲ ਅਤੇ ਸਮਰੱਥਾ ਦਾ ਵਿਕਲਪ ਹੋਣ ਦੇ ਨਾਲ ਨਾਲ ਉਹ ਨੌਜਵਾਨ ਲੜਕੀਆਂ ਲਈ ਇੱਕ ਆਦਰਸ਼ ਜਾਂ ਰੋਲ ਮਾਡਲ ਵੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ, “ਤੁਸੀਂ ਇਹ ਸਾਬਤ ਕਰ ਦਿਖਾਇਆ ਹੈ ਕਿ ਭਾਰਤ ਦੀ ਬੇਟੀ ਜੇਕਰ ਕਿਸੇ ਵੀ ਲਕਸ਼ ’ਤੇ ਆਪਣੀਆਂ ਨਜ਼ਰਾਂ ਜਮਾਏ ਤਾਂ ਕੋਈ ਵੀ ਰੁਕਾਵਟ ਉਨ੍ਹਾਂ ਨੂੰ ਰੋਕ ਨਹੀਂ ਸਕਦੀ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਡੀਆਂ ਸਾਰਿਆਂ ਦੀਆਂ ਉਪਲਬਧੀਆਂ ਅਤਿਅੰਤ ਸ਼ਾਨਦਾਰ ਹਨ ਅਤੇ ਤੁਹਾਡਾ ਸਾਰਿਆਂ ਦਾ ਜਜ਼ਬਾ ਭਵਿੱਖ ਵਿੱਚ ਤੁਹਾਨੂੰ ਸਾਰਿਆਂ ਨੂੰ ਬੇਹੱਦ ਗੌਰਵ ਮਿਲਣ ਦਾ ਸੰਕੇਤ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਜਨੂੰਨ ਅਤੇ ਜੋਸ਼ ਨੂੰ ਨਿਰੰਤਰ ਬਣਾਏ ਰੱਖੋ। ਇਹ ਜਜ਼ਬਾ ਸਾਡੇ ਦੇਸ਼ ਦੇ ਵਿਕਾਸ ਦੇ ਨਵੇਂ ਰਸਤੇ ਖੋਲ੍ਹੇਗਾ ਅਤੇ ਉੱਜਵਲ ਭਵਿੱਖ ਸੁਨਿਸ਼ਚਿਤ ਕਰੇਗਾ।” ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਦੋਂ ਕੋਈ ਦਿੱਵਯਾਂਗ ਅੰਤਰਰਾਸ਼ਟਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਦੀ ਇਹ ਉਪਲਬਧੀ ਖੇਡ ਜਗਤ ਤੋਂ ਪਰਾਂ ਵੀ ਗੂੰਜਦੀ ਹੈ। ਇਹ ਦੇਸ਼ ਦੇ ਸੱਭਿਆਚਾਰ ਨੂੰ ਦਰਸਾਉਂਦਾ ਹੈ ਅਤੇ ਇਸ ਦੇ ਨਾਲ ਹੀ ਇਹ ਉਨ੍ਹਾਂ ਦੀਆਂ ਸ਼ਾਨਦਾਰ ਸਮਰੱਥਾਵਾਂ ਪ੍ਰਤੀ ਸਮੁੱਚੇ ਦੇਸ਼ਵਾਸੀਆਂ ਦੀ ਸੰਵੇਦਨਸ਼ੀਲਤਾ, ਭਾਵਨਾਵਾਂ ਅਤੇ ਸਨਮਾਨ ਨੂੰ ਵੀ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹੀ ਕਾਰਨ ਹੈ ਕਿ ‘ਸਕਾਰਾਤਮਕ ਅਕਸ ਬਣਾਉਣ ਵਿੱਚ ਤੁਹਾਡਾ ਯੋਗਦਾਨ ਹੋਰ ਖਿਡਾਰੀਆਂ ਦੀ ਤੁਲਨਾ ਵਿੱਚ ਕਈ ਗੁਣਾ ਜ਼ਿਆਦਾ ਹੈ।”

|

ਇਸ ਸੰਵਾਦ ਦੇ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਮੈਂ ਆਪਣੇ ਚੈਂਪੀਅਨਾਂ ਨਾਲ ਆਪਣੇ ਸੰਵਾਦ ਨੂੰ ਕਦੇ ਨਹੀਂ ਭੁੱਲਾਂਗਾ ਜਿਨ੍ਹਾਂ ਨੇ ਡੈਫਲਿਪਿੰਕਸ ਵਿੱਚ ਭਾਰਤ ਦਾ ਗੌਰਵ ਅਤੇ ਮਾਣ ਵਧਾਇਆ ਹੈ। ਇਨ੍ਹਾਂ ਸਾਰੇ ਖਿਡਾਰੀਆਂ ਨੇ ਆਪਣੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਮੈਂ ਉਨ੍ਹਾਂ ਦੇ ਜੋਸ਼ ਅਤੇ ਦ੍ਰਿੜ੍ਹ ਸੰਕਲਪ ਨੂੰ ਮਹਿਸੂਸ ਕਰ ਸਕਦਾ ਸੀ। ਤੁਹਾਨੂੰ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ।” ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ “ਸਾਡੇ ਚੈਂਪੀਅਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇਸ ਬਾਰ ਦਾ ਡੈਫਲਿਪਿੰਕਸ ਭਾਰਤ ਲਈ ਸਰਬਸ਼੍ਰੇਸ਼ਠ ਰਿਹਾ ਹੈ।”

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Ashvin Patel August 03, 2022

    જય શ્રી રામ
  • Vivek Kumar Gupta July 19, 2022

    जय जयश्रीराम
  • Vivek Kumar Gupta July 19, 2022

    नमो नमो.
  • Vivek Kumar Gupta July 19, 2022

    जयश्रीराम
  • Vivek Kumar Gupta July 19, 2022

    नमो नमो
  • Vivek Kumar Gupta July 19, 2022

    नमो
  • Kaushal Patel July 16, 2022

    જય હો
  • Chowkidar Margang Tapo June 23, 2022

    bharat, mata ki jai
  • Kiran kumar Sadhu June 19, 2022

    జయహో మోడీ జీ 🙏🙏💐💐💐 JAYAHO MODIJI 🙏🙏🙏💐💐 जिंदाबाद मोदीजी..🙏🙏🙏🙏💐💐💐 From Sadhu kirankumar Bjp senior leader. & A.S.F.P.S committee chairman. Srikakulam. Ap
  • Jayanta Kumar Bhadra June 16, 2022

    Jai Sri Krishna
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'They will not be spared': PM Modi vows action against those behind Pahalgam terror attack

Media Coverage

'They will not be spared': PM Modi vows action against those behind Pahalgam terror attack
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 23 ਅਪ੍ਰੈਲ 2025
April 23, 2025

Empowering Bharat: PM Modi's Policies Drive Inclusion and Prosperity