ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਈ-ਸ਼੍ਰਮ ਵੈੱਬਸਾਈਟ ‘ਤੇ 10 ਕਰੋੜ ਰਜਿਸਟ੍ਰੇਸ਼ਨਾਂ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ ਅਤੇ ਇਸ ਨੂੰ ਸੰਕਲਪ ਤੋਂ ਸਿੱਧੀ ਤੱਕ ਦੀ ਯਾਤਰਾ ਦੱਸਿਆ ਹੈ।
ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਦੇ ਇੱਕ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ;
“ਇਹੀ ਤਾਂ ਸੰਕਲਪ ਸੇ ਸਿੱਧੀ ਦੀ ਯਾਤਰਾ ਹੈ। ਦੇਸ਼ ਦੇ ਕਰੋੜਾਂ ਮਜ਼ਦੂਰਾਂ ਅਤੇ ਕਾਮਿਆਂ ਦੀ ਸਮਰੱਥਾ ਅੱਜ ਨਵੇਂ ਭਾਰਤ ਦਾ ਅਧਾਰ ਥੰਮ ਬਣ ਰਹੀ ਹੈ । ਉਨ੍ਹਾਂ ਦੀ ਸਮਾਜਿਕ ਸੁਰੱਖਿਆ ਵਿੱਚ ਹੀ ਦੇਸ਼ ਦਾ ਮਜ਼ਬੂਤ ਭਵਿੱਖ ਛੁਪਿਆ ਹੈ।”
यही तो संकल्प से सिद्धि की यात्रा है। देश के करोड़ों श्रमिकों और कामगारों का सामर्थ्य आज नए भारत का आधारस्तंभ बन रहा है। उनकी सामाजिक सुरक्षा में ही देश का मजबूत भविष्य छिपा है। https://t.co/2NdVPsiiGO
— Narendra Modi (@narendramodi) December 1, 2021