ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਟਲੀ ਦੇ ਰੋਮ ਵਿੱਚ ਕੈਡਿਟ (ਅੰਡਰ-17) ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸਰਬਸ੍ਰੇਸ਼ਠ ਪ੍ਰਦਰਸ਼ਨ ਕਰਨ ਦੇ ਲਈ ਭਾਰਤੀ ਅੰਡਰ-17 ਕੁਸ਼ਤੀ ਦਲ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਸੱਤ ਗੋਲਡ (ਪੰਜ ਮਹਿਲਾ ਪਹਿਲਵਾਨਾਂ ਦੁਆਰਾ ਜਿੱਤੇ ਗਏ) ਸਹਿਤ 14 ਮੈਡਲ ਜਿਨ੍ਹਾਂ ਵਿੱਚ ਗ੍ਰੀਕੋ ਰੋਮਨ ‘ਚ 32 ਸਾਲ ਬਾਅਦ ਜਿੱਤਿਆ ਗਿਆ ਗੋਲਡ ਵੀ ਸ਼ਾਮਲ ਹੈ, ਕੈਡਿਟ (ਅੰਡਰ-17) ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਹੁਣ ਤੱਕ ਦਾ ਸਰਬਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ। ਮੈਡਲਾਂ ਦੀ ਸੂਚੀ ਵਿੱਚ ਵੀ ਭਾਰਤ ਸਿਖਰ 'ਤੇ ਹੈ। ਸਾਡੇ ਦਲ ਨੂੰ ਵਧਾਈਆਂ।"
With 14 medals including 7 Golds (of which 5 were won by women athletes) and a Gold in Greco Roman after 32 years, India's performance at the Cadet (U-17) World Wrestling Championship has been the best ever. India has also topped the medals tally. Congrats to our contingent. pic.twitter.com/tMMMis0TWd
— Narendra Modi (@narendramodi) August 1, 2022