ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਸਾਨਾਂ, ਬੁਣਕਾਰਾਂ, ਐੱਮਐੱਸਐੱਮਈਜ਼, ਮੈਨੂਫੈਕਚਰਰਸ ਅਤੇ ਨਿਰਯਾਤਕਾਂ ਦੀ ਸਰਾਹਨਾ ਕੀਤੀ ਹੈ, ਕਿਉਂਕਿ ਭਾਰਤ ਨੇ ਨਿਰਧਾਰਿਤ ਸਮੇਂ ਤੋਂ 9 ਦਿਨ ਪਹਿਲਾਂ ਹੀ 400 ਬਿਲੀਅਨ ਡਾਲਰ ਮੁੱਲ ਦੀਆਂ ਵਸਤਾਂ ਦੇ ਨਿਰਯਾਤ ਦਾ ਮਹੱਤਵਪੂਰਨ ਲਕਸ਼ ਹਾਸਲ ਕਰ ਲਿਆ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਭਾਰਤ ਨੇ 400 ਬਿਲੀਅਨ ਡਾਲਰ ਮੁੱਲ ਦੀਆਂ ਵਸਤਾਂ ਦੇ ਨਿਰਯਾਤ ਦਾ ਮਹੱਤਵਪੂਰਨ ਲਕਸ਼ ਨਿਰਧਾਰਿਤ ਕੀਤਾ ਸੀ ਅਤੇ ਦੇਸ਼ ਨੇ ਪਹਿਲੀ ਵਾਰ ਇਸ ਲਕਸ਼ ਨੂੰ ਹਾਸਲ ਕੀਤਾ ਹੈ। ਮੈਂ ਇਸ ਸਫ਼ਲਤਾ ਦੇ ਲਈ ਆਪਣੇ ਕਿਸਾਨਾਂ, ਬੁਣਕਰਾਂ, ਐੱਮਐੱਸਐੱਮਈਜ਼, ਮੈਨੂਫੈਕਚਰਰਸ ਅਤੇ ਨਿਰਯਾਤਕਾਂ ਨੂੰ ਵਧਾਈਆਂ ਦਿੰਦਾ ਹਾਂ।
ਆਤਮਨਿਰਭਰ ਭਾਰਤ ਦੀ ਸਾਡੀ ਯਾਤਰਾ ਵਿੱਚ ਇਹ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। #LocalGoesGlobal"
India set an ambitious target of $400 Billion of goods exports & achieves this target for the first time ever. I congratulate our farmers, weavers, MSMEs, manufacturers, exporters for this success.
— Narendra Modi (@narendramodi) March 23, 2022
This is a key milestone in our Aatmanirbhar Bharat journey. #LocalGoesGlobal pic.twitter.com/zZIQgJuNeQ