ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ-19 ਮਹਾਮਾਰੀ ਦੀ ਸਥਿਤੀ ਦੀ ਸਮੀਖਿਆ ਦੇ ਲਈ ਵਿਸ਼ੇਸ਼ ਤੌਰ ‘ਤੇ ਓਮੀਕ੍ਰੋਨ ਵੈਰੀਐਂਟ ਅਤੇ ਦੇਸ਼ ਵਿੱਚ ਟੀਕਾਕਰਣ ਮੁਹਿੰਮ ਦੀ ਸਥਿਤੀ ਦੇ ਸੰਦਰਭ ਵਿੱਚ ਇੱਕ ਉੱਚ ਪੱਧਰੀ ਬੈਠਕ ਦੀ ਅੱਜ ਪ੍ਰਧਾਨਗੀ ਕੀਤੀ।
ਬੈਠਕ ਦੇ ਦੌਰਾਨ, ਆਲਮੀ ਪਰਿਦ੍ਰਿਸ਼ ਅਤੇ ਭਾਰਤ ਦੀ ਕੋਵਿਡ-19 ਸਥਿਤੀ ’ਤੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ। ਟੀਕਾਕਰਣ ਮੁਹਿੰਮ ਦੀ ਦਿਸ਼ਾ ਵਿੱਚ ਭਾਰਤ ਦੇ ਨਿਰੰਤਰ ਪ੍ਰਯਤਨ ਅਤੇ ਕੋਰੋਨਾ ਦੇ ਨਵੇਂ ਵੈਰੀਐਂਟ ਦੇ ਦੌਰਾਨ ਹਸਪਤਾਲਾਂ ਵਿੱਚ ਰੋਗੀਆਂ ਦੀ ਘੱਟ ਭਰਤੀ, ਮਾਮਲਿਆਂ ਦੀ ਗੰਭੀਰਤਾ ਅਤੇ ਮੌਤ ਦਰ ਵਿੱਚ ਕਮੀ ਵਿੱਚ ਸਹਾਇਤਾ ਦੇ ਸੰਦਰਭ ਵਿੱਚ ਟੀਕੇ ਦੀ ਪ੍ਰਭਾਵਸ਼ੀਲਤਾ ਦੇ ਵਿਸ਼ੇਸ਼ਲਣ ’ਤੇ ਵੀ ਚਨਾਣਾ ਪਾਇਆ ਗਿਆ। ਬੈਠਕ ਦੇ ਦੌਰਾਨ ਹੋਈ ਸਮੀਖਿਆ ਵਿੱਚ ਇਹ ਸਾਹਮਣੇ ਆਇਆ ਕਿ ਕੇਂਦਰ ਸਰਕਾਰ ਦੀ ਅਗਵਾਈ ਵਿੱਚ ਸਰਗਰਮ ਅਤੇ ਸਹਿਯੋਗਾਤਮਕ ਪ੍ਰਯਤਨਾਂ ਨੇ ਸੰਕ੍ਰਮਣ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਪ੍ਰਭਾਵੀ ਪ੍ਰਬੰਧਨ ਵਿੱਚ ਮਦਦ ਕੀਤੀ ਹੈ। ਇਸ ਗੱਲ ’ਤੇ ਵੀ ਧਿਆਨ ਦਿੱਤਾ ਗਿਆ ਕਿ ਭਾਰਤ ਦੇ ਮਹਾਮਾਰੀ ਪ੍ਰਤੀ ਰਿਸਪਾਂਸ ਅਤੇ ਟੀਕਾਕਰਣ ਦੇ ਪ੍ਰਯਤਨਾਂ ਦੀ ਵਿਸ਼ਵ ਪੱਧਰ ’ਤੇ ਵਿਸ਼ਵ ਸਿਹਤ ਸੰਗਠਨ, ਸੰਯੁਕਤ ਰਾਸ਼ਟਰ, ਅੰਤਰਰਾਸ਼ਟਰੀ ਮੁਦਰਾ ਫੰਡ ਦੇ ਨਾਲ –ਨਾਲ ਹਾਰਵਰਡ ਬਿਜ਼ਨਸ ਸਕੂਲ ਅਤੇ ਇੰਸਟੀਟਿਊਟ ਫੌਰ ਕੰਪੀਟੀਟਿਵਨੈੱਸ ਦੀਆਂ ਰਿਪੋਰਟਾਂ ਵਿੱਚ ਸਰਾਹਨਾ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਵੈਕਸੀਨੇਟਰਸ, ਹੈਲਥਕੇਅਰ ਵਰਕਰਸ, ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਕੀਤੇ ਗਏ ਅਣਥੱਕ ਪ੍ਰਯਤਨਾਂ ਦੀ ਸਰਾਹਨਾ ਕੀਤੀ। ਪ੍ਰਧਾਨ ਮੰਤਰੀ ਨੇ ਕੋਵਿਡ ਨਾਲ ਸਬੰਧਿਤ ਪ੍ਰੋਟੋਕੋਲ ਦਾ ਪਾਲਨ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਸਮੁਦਾਇ ਨੂੰ ਟੀਕਾ ਲਗਾਉਣ ਵਿੱਚ ਨਿਰੰਤਰ ਸਮਰਥਨ ਅਤੇ ਵਿਅਕਤੀਗਤ ਤੌਰ ‘ਤੇ ਭਾਗੀਦਾਰੀ ਦੀ ਤਾਕੀਦ ਕਰਦੇ ਹੋਏ ਇਸ ਦੌਰਾਨ ਕੋਵਿਡ ਉਚਿਤ ਵਿਵਹਾਰ ਦਾ ਪਾਲਨ ਕਰਨ ਨੂੰ ਕਿਹਾ।
ਬੈਠਕ ਵਿੱਚ ਗ੍ਰਹਿ ਮੰਤਰੀ, ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਤੇ ਮੈਂਬਰ (ਸਿਹਤ) ਨੀਤੀ ਆਯੋਗ ਸਹਿਤ ਹੋਰ ਸੀਨੀਅਰ ਅਧਿਕਾਰੀ ਉਪਸਥਿਤ ਸਨ।