Quoteਲੂ ਜਾਂ ਅੱਗ ਦੀਆਂ ਘਟਨਾਵਾਂ ਵਿੱਚ ਜਾਨੀ ਨੁਕਸਾਨ ਤੋਂ ਬਚਣ ਦੇ ਲਈ ਸਾਰੇ ਉਪਾਅ ਕਰੋ : ਪ੍ਰਧਾਨ ਮੰਤਰੀ
Quoteਅੱਗ ਦੇ ਖਤਰਿਆਂ ਨੂੰ ਰੋਕਣ ਲਈ ਦੇਸ਼ ਵਿੱਚ ਵਣਾਂ ਦੀ ਕਟਾਈ ਨੂੰ ਘੱਟ ਕਰਨ ਲਈ ਸਮੁੱਚੇ ਪ੍ਰਯਤਨਾਂ ਦੀ ਜ਼ਰੂਰਤ: ਪ੍ਰਧਾਨ ਮੰਤਰੀ
Quoteਰਾਜਾਂ ਨੂੰ ‘ਹੜ੍ਹ ਤਿਆਰੀ ਯੋਜਨਾ’ ਤਿਆਰ ਕਰਨ ਦੀ ਸਲਾਹ ਦਿੱਤੀ
Quoteਐੱਨਡੀਆਰਐੱਫ ਹੜ੍ਹ ਸੰਭਾਵਿਤ ਰਾਜਾਂ ਵਿੱਚ ਤੈਨਾਤੀ ਯੋਜਨਾ ਵਿਕਸਿਤ ਕਰੇਗਾ
Quoteਪ੍ਰਧਾਨ ਮੰਤਰੀ ਨੇ ਤਟਵਰਤੀ ਖੇਤਰਾਂ ਵਿੱਚ ਮੌਸਮ ਸਬੰਧੀ ਚੇਤਾਵਨੀਆਂ ਦੇ ਸਮੇਂ ਸਿਰ ’ਤੇ ਪ੍ਰਸਾਰਿਤ ਕਰਨ ਸਮੇਤ ਇਹਤਿਹਾਤੀ ਕਦਮ ਉਠਾਉਣ ਦਾ ਨਿਰਦੇਸ਼ ਦਿੱਤਾ
Quoteਭਾਈਚਾਰਿਆਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਸੋਸ਼ਲ ਮੀਡੀਆ ਦਾ ਸਰਗਰਮ ਤੌਰ ’ਤੇ ਉਪਯੋਗ ਕਰੋ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੂ ਦੇ ਪ੍ਰਬੰਧਨ ਅਤੇ ਮੌਨਸੂਨ ਦੀ ਤਿਆਰੀ ਦੀ ਸਥਿਤੀ ਦੀ ਸਮੀਖਿਆ ਕੀਤੀ ।

ਬੈਠਕ ਦੇ ਦੌਰਾਨ,  ਆਈਐੱਮਡੀ ਅਤੇ ਐੱਨਡੀਐੱਮਏ ਨੇ ਦੇਸ਼ ਭਰ ਵਿੱਚ ਮਾਰਚ-ਮਈ 2022 ਵਿੱਚ ਉੱਚ ਤਾਪਮਾਨ ਦੇ ਬਣੇ ਰਹਿਣ ਬਾਰੇ ਜਾਣਕਾਰੀ ਦਿੱਤੀ।  ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਜ,  ਜ਼ਿਲ੍ਹਾ ਅਤੇ ਸ਼ਹਿਰ ਦੇ ਪੱਧਰ ਉੱਤੇ ਮਿਆਰੀ ਪ੍ਰਤੀਕਿਰਿਆ ਦੇ ਰੂਪ ਵਿੱਚ ਹੀਟ ਐਕਸ਼ਨ ਪਲਾਨ ਤਿਆਰ ਕਰਨ ਦੀ ਸਲਾਹ ਦਿੱਤੀ ਗਈ ਹੈ।  ਦੱਖਣ-ਪੱਛਮ ਮੌਨਸੂਨ ਦੀਆਂ ਤਿਆਰੀਆਂ  ਦੇ ਸਬੰਧ ਵਿੱਚ,  ਸਾਰੇ ਰਾਜਾਂ ਨੂੰ ‘ਹੜ੍ਹ ਦੀ ਤਿਆਰੀ ਯੋਜਨਾ’ ਤਿਆਰ ਕਰਨ ਅਤੇ ਉਚਿਤ ਤਿਆਰੀ ਦੇ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ।  ਐੱਨਡੀਆਰਐੱਫ ਨੂੰ ਹੜ੍ਹ ਪ੍ਰਭਾਵਿਤ ਰਾਜਾਂ ਵਿੱਚ ਆਪਣੀ ਨਿਯੁਕਤੀ ਯੋਜਨਾ ਤਿਆਰ ਕਰਨ ਦੀ ਸਲਾਹ ਦਿੱਤੀ ਗਈ ਹੈ। ਭਾਈਚਾਰਿਆਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਸੋਸ਼ਲ ਮੀਡੀਆ ਦੇ ਸਰਗਰਮ ਉਪਯੋਗ ਨੂੰ ਵਿਆਪਕ ਰੂਪ ਨਾਲ ਅਪਣਾਇਆ ਜਾਣਾ ਚਾਹੀਦਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਗਰਮੀ ਦੀ ਲਹਿਰ ਜਾਂ ਅੱਗ ਦੀ ਘਟਨਾ  ਦੇ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਚਣ ਲਈ ਸਾਰੇ ਉਪਾਅ ਕਰਨ ਦੀ ਜ਼ਰੂਰਤ ਹੈ ਅਤੇ ਕਿਹਾ ਕਿ ਅਜਿਹੀ ਕਿਸੇ ਵੀ ਘਟਨਾ  ਦੇ ਪ੍ਰਤੀ ਸਾਡੇ ਰਿਸਪੌਂਸ ਦਾ ਸਮਾਂ ਨਿਊਨਤਮ ਹੋਣਾ ਚਾਹੀਦਾ ਹੈ ।

 

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਧਦੇ ਤਾਪਮਾਨ ਨੂੰ ਦੇਖਦੇ ਹੋਏ ਨਿਯਮਿਤ ਤੌਰ ਉੱਤੇ ਹਸਪਤਾਲਾਂ ਦਾ ਨਿਯਮਿਤ ਫਾਇਰ ਸੇਫਟੀ ਆਡਿਟ ਕੀਤੇ ਜਾਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਅੱਗ ਦੇ ਖਤਰਿਆਂ ਦੀ ਰੋਕਥਾਮ ਲਈ ਦੇਸ਼ ਵਿੱਚ ਵਿਵਿਧ ਵਣ ਈਕੋ-ਸਿਸਟਮ ਵਿੱਚ ਜੰਗਲਾਂ  ਦੀ ਕਟਾਈ ਨੂੰ ਕਾਫ਼ੀ ਹੱਦ ਤੱਕ ਘੱਟ ਕਰਨ,  ਸੰਭਾਵਿਤ ਅੱਗ ਦਾ ਸਮੇਂ ’ਤੇ ਪਤਾ ਲਗਾਉਣ ਅਤੇ ਅੱਗ ਨਾਲ ਲੜਨ ਲਈ ਵਣ ਕਰਮੀਆਂ ਅਤੇ ਸੰਸਥਾਨਾਂ ਦੀਆਂ ਸਮਰੱਥਾਵਾਂ ਨੂੰ ਵਧਾਉਣ ਅਤੇ ਅੱਗ ਲਗਣ ਦੀ ਘਟਨਾ  ਦੇ ਬਾਅਦ ਬਚਾਅ ਦੇ ਲਈ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਬਾਰੇ ਚਰਚਾ ਕੀਤੀ ।

ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਆਉਣ ਵਾਲੇ ਮੌਨਸੂਨ ਨੂੰ ਦੇਖਦੇ ਹੋਏ ਪੇਅਜਲ ਦੀ ਗੁਣਵੱਤਾ ਦੀ ਨਿਗਰਾਨੀ ਦੀ ਵਿਵਸਥਾ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ,  ਤਾਕਿ ਪ੍ਰਦੂਸ਼ਣ ਅਤੇ ਜਲ-ਜਨਿਤ ਬਿਮਾਰੀਆਂ  ਦੇ ਫੈਲਣ ਤੋਂ ਬਚਿਆ ਜਾ ਸਕੇ।

ਬੈਠਕ ਵਿੱਚ ਲੂ ਅਤੇ ਆਗਾਮੀ ਮੌਨਸੂਨ ਦੇ ਮੱਦੇਨਜ਼ਰ ਕਿਸੇ ਵੀ ਘਟਨਾ ਲਈ ਸਾਰੀਆਂ ਪ੍ਰਣਾਲੀਆਂ ਦੀ ਤਿਆਰੀ ਸੁਨਿਸ਼ਚਿਤ ਕਰਨ ਲਈ ਕੇਂਦਰ ਅਤੇ ਰਾਜ ਦੀਆਂ ਏਜੰਸੀਆਂ ਦੇ ਦਰਮਿਆਨ ਕਾਰਗਰ ਤਾਲਮੇਲ ਦੀ ਜ਼ਰੂਰਤ ਬਾਰੇ ਚਰਚਾ ਕੀਤੀ ਗਈ ।

ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ,  ਪ੍ਰਧਾਨ ਮੰਤਰੀ ਦੇ ਸਲਾਹਕਾਰ, ਕੈਬਨਿਟ ਸਕੱਤਰ,  ਗ੍ਰਹਿ,  ਸਿਹਤ,  ਜਲ ਸ਼ਕਤੀ ਮੰਤਰਾਲਿਆਂ ਦੇ ਸਕੱਤਰ, ਐੱਨਡੀਐੱਮਏ ਮੈਂਬਰ,  ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ), ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ)   ਦੇ ਡਾਇਰੈਕਟਰ ਜਨਰਲ ਅਤੇ ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਨੇ ਹਿੱਸਾ ਲਿਆ ।

 

  • Jitender Kumar State Leader of BJP June 03, 2024

    🇮🇳
  • amit sharma July 29, 2022

    नमोन्मो
  • amit sharma July 29, 2022

    नमः
  • amit sharma July 29, 2022

    नमों
  • amit sharma July 29, 2022

    नमोनमो
  • amit sharma July 29, 2022

    नमोंमो
  • Kaushal Patel July 18, 2022

    જય હો
  • Vivek Kumar Gupta July 15, 2022

    जय जयश्रीराम
  • Vivek Kumar Gupta July 15, 2022

    नमो नमो.
  • Vivek Kumar Gupta July 15, 2022

    जयश्रीराम
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India eyes potential to become a hub for submarine cables, global backbone

Media Coverage

India eyes potential to become a hub for submarine cables, global backbone
NM on the go

Nm on the go

Always be the first to hear from the PM. Get the App Now!
...
Prime Minister congratulates Indian cricket team on winning ICC Champions Trophy
March 09, 2025

The Prime Minister, Shri Narendra Modi today congratulated Indian cricket team for victory in the ICC Champions Trophy.

Prime Minister posted on X :

"An exceptional game and an exceptional result!

Proud of our cricket team for bringing home the ICC Champions Trophy. They’ve played wonderfully through the tournament. Congratulations to our team for the splendid all around display."