ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਦੀਆਂ ਉਪਲਬਧੀਆਂ ਕਾਫੀ ਤਸੱਲੀਬਖਸ਼ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਯੋਜਨਾ ਨਾਲ ਨਾ ਕੇਵਲ ਇਲਾਜ ਦੇ ਖਰਚ ਨੂੰ ਲੈ ਕੇ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਚਿੰਤਾਵਾਂ ਦੂਰ ਹੋਈਆਂ ਹਨ, ਬਲਕਿ ਉਨ੍ਹਾਂ ਦਾ ਜੀਵਨ ਵੀ ਅਸਾਨ ਹੋਇਆ ਹੈ।
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਟਵੀਟ ਕਰਕੇ ਦੱਸਿਆ ਕਿ ਅੱਜ ਪੰਜਵਾਂ ਜਨ ਔਸ਼ਧੀ ਦਿਵਸ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਯੋਜਨਾ ਨੇ ਭਾਰਤ ਦੇ ਆਮ ਲੋਕਾਂ ਦੇ ਜੀਵਨ ‘ਤੇ ਸਿੱਧਾ ਸਕਾਰਾਤਮਕ ਪ੍ਰਭਾਵ ਪਾਇਆ ਹੈ। ਦੇਸ਼ ਦੇ 12 ਲੱਖ ਤੋਂ ਅਧਿਕ ਨਿਵਾਸੀ ਰੋਜ਼ ਜਨ ਔਸ਼ਧੀ ਕੇਂਦਰਾਂ ਤੋਂ ਦਵਾਈਆਂ ਖਰੀਦ ਰਹੇ ਹਨ। ਇੱਥੇ ਉਪਲਬਧ ਦਵਾਈਆਂ ਬਜ਼ਾਰ ਨਾਲੋਂ 50 ਤੋਂ 90% ਤੱਕ ਸਸਤੀਆਂ ਹਨ।
ਕੇਂਦਰੀ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਭਾਰਤੀਯ ਜਨ ਔਸ਼ਧੀ ਪਰਿਯੋਜਨਾ ਦੀਆਂ ਉਪਲਬਧੀਆਂ ਕਾਫੀ ਤਸੱਲੀਬਖਸ਼ ਹਨ। ਇਸ ਨਾਲ ਨਾ ਕੇਵਲ ਇਲਾਜ ਦੇ ਖਰਚ ਨੂੰ ਲੈ ਕੇ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਚਿੰਤਾਵਾਂ ਦੂਰ ਹੋਈਆਂ ਹਨ, ਬਲਕਿ ਉਨ੍ਹਾਂ ਦਾ ਜੀਵਨ ਵੀ ਅਸਾਨ ਹੋਇਆ ਹੈ।”
भारतीय जन औषधि परियोजना की उपलब्धियां काफी संतोषप्रद हैं। इससे न केवल इलाज के खर्च को लेकर देश के करोड़ों लोगों की चिंताएं दूर हुई हैं, बल्कि उनका जीवन भी आसान हुआ है। https://t.co/pLzDSpCcfp
— Narendra Modi (@narendramodi) March 7, 2023