ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਜਲ ਉਤਸਵ ਨੂੰ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ। ਇਹ ਸਮਾਗਮ ਗੋਆ ਦੇ ਪਣਜੀ ਵਿਖੇ ਹੋਇਆ। ਇਸ ਮੌਕੇ ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ, ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਜਨਮ ਅਸ਼ਟਮੀ ਦੇ ਸ਼ੁਭ ਮੌਕੇ 'ਤੇ ਸ਼੍ਰੀ ਕ੍ਰਿਸ਼ਨ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਨੇ ਅੰਮ੍ਰਿਤ ਕਾਲ ਵਿੱਚ ਭਾਰਤ ਦੁਆਰਾ ਵਿਸ਼ਾਲ ਲਕਸ਼ਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਕੰਮਾਂ ਨਾਲ ਸਬੰਧਤ ਤਿੰਨ ਮਹੱਤਵਪੂਰਨ ਮੀਲ ਪੱਥਰਾਂ ਲਈ ਹਰੇਕ ਭਾਰਤੀ ਦੇ ਮਾਣ ਨੂੰ ਸਾਂਝਾ ਕੀਤਾ, ਜੋ ਅੱਜ ਪੂਰੇ ਕੀਤੇ ਗਏ ਹਨ। ਉਨ੍ਹਾਂ ਕਿਹਾ, “ਪਹਿਲਾ, ਅੱਜ ਦੇਸ਼ ਦੇ 10 ਕਰੋੜ ਗ੍ਰਾਮੀਣ ਪਰਿਵਾਰਾਂ ਨੂੰ ਪਾਈਪ ਰਾਹੀਂ ਸਾਫ਼ ਪਾਣੀ ਦੀ ਸੁਵਿਧਾ ਨਾਲ ਜੋੜਿਆ ਗਿਆ ਹੈ। ਇਹ ਸਰਕਾਰ ਦੀ ਹਰ ਘਰ ਤੱਕ ਪਾਣੀ ਪਹੁੰਚਾਉਣ ਦੀ ਮੁਹਿੰਮ ਦੀ ਵੱਡੀ ਕਾਮਯਾਬੀ ਹੈ। ਇਹ 'ਸਬਕਾ ਪ੍ਰਯਾਸ' ਦੀ ਇੱਕ ਮਹਾਨ ਉਦਾਹਰਣ ਹੈ। ਦੂਸਰਾ, ਉਨ੍ਹਾਂ ਨੇ ਗੋਆ ਨੂੰ ਪਹਿਲਾ ਹਰ ਘਰ ਜਲ ਪ੍ਰਮਾਣਿਤ ਰਾਜ ਬਣਨ ਲਈ ਵਧਾਈ ਦਿੱਤੀ, ਜਿੱਥੇ ਹਰ ਘਰ ਪਾਈਪ ਰਾਹੀਂ ਪਾਣੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਦਾਦਰਾ ਨਗਰ ਹਵੇਲੀ ਅਤੇ ਦਮਨ ਤੇ ਦਿਊ ਦਾ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਜੋਂ ਵੀ ਵਿਸ਼ੇਸ਼ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਲੋਕਾਂ, ਸਰਕਾਰ ਅਤੇ ਸਥਾਨਕ ਸਵੈ-ਸਰਕਾਰੀ ਸੰਸਥਾਵਾਂ ਦੀ ਉਨ੍ਹਾਂ ਦੇ ਯਤਨਾਂ ਲਈ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸੂਚੀ ਵਿੱਚ ਬਹੁਤ ਸਾਰੇ ਰਾਜ ਜਲਦੀ ਹੀ ਸ਼ਾਮਲ ਹੋਣ ਜਾ ਰਹੇ ਹਨ।
ਤੀਸਰੀ ਪ੍ਰਾਪਤੀ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਇੱਕ ਲੱਖ ਪਿੰਡ ਓਡੀਐੱਫ ਪਲੱਸ ਬਣ ਗਏ ਹਨ। ਕੁਝ ਸਾਲ ਪਹਿਲਾਂ ਦੇਸ਼ ਨੂੰ ਖੁੱਲੇ ਵਿੱਚ ਸ਼ੌਚ ਮੁਕਤ (ਓਡੀਐੱਫ) ਐਲਾਨੇ ਜਾਣ ਤੋਂ ਬਾਅਦ, ਅਗਲਾ ਪ੍ਰਸਤਾਵ ਪਿੰਡਾਂ ਲਈ ਓਡੀਐੱਫ ਪਲੱਸ ਦਰਜਾ ਪ੍ਰਾਪਤ ਕਰਨਾ ਸੀ, ਭਾਵ ਉਨ੍ਹਾਂ ਵਿੱਚ ਕਮਿਊਨਿਟੀ ਟਾਇਲਟਸ, ਪਲਾਸਟਿਕ ਵੇਸਟ ਮੈਨੇਜਮੈਂਟ, ਗ੍ਰੇਅ ਵਾਟਰ ਮੈਨੇਜਮੈਂਟ ਅਤੇ ਗੋਬਰਧਨ ਪ੍ਰੋਜੈਕਟ ਹੋਣੇ ਚਾਹੀਦੇ ਹਨ।
ਜਲ ਸੁਰੱਖਿਆ ਦੀ ਚੁਣੌਤੀ, ਜਿਸ ਦਾ ਵਿਸ਼ਵ ਸਾਹਮਣੇ ਸਾਹਮਣਾ ਕਰ ਰਿਹਾ ਹੈ, ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਵੈਲਪਡ ਇੰਡੀਆ - ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਪਾਣੀ ਦੀ ਕਮੀ ਇੱਕ ਵੱਡੀ ਰੁਕਾਵਟ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਜਲ ਸੁਰੱਖਿਆ ਦੇ ਪ੍ਰੋਜੈਕਟਾਂ ਲਈ ਪਿਛਲੇ 8 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੀ ਹੈ। ਥੋੜ੍ਹੇ ਸਮੇਂ ਦੇ ਸੁਆਰਥੀ ਦ੍ਰਿਸ਼ਟੀਕੋਣ ਤੋਂ ਉੱਪਰ ਉੱਠ ਕੇ ਲੰਬੇ ਸਮੇਂ ਦੀ ਪਹੁੰਚ ਦੀ ਜ਼ਰੂਰਤ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਇਹ ਸੱਚ ਹੈ ਕਿ ਸਰਕਾਰ ਬਣਾਉਣ ਲਈ, ਕਿਸੇ ਨੂੰ ਇੰਨੀ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ, ਜਿੰਨੀ ਮਿਹਨਤ ਦੇਸ਼ ਨੂੰ ਬਣਾਉਣ ਲਈ ਕਰਨੀ ਪੈਂਦੀ ਹੈ। ਅਸੀਂ ਸਾਰਿਆਂ ਨੇ ਰਾਸ਼ਟਰ ਨਿਰਮਾਣ ਲਈ ਕੰਮ ਕਰਨ ਨੂੰ ਚੁਣਿਆ ਹੈ। ਇਸ ਲਈ ਅਸੀਂ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ 'ਤੇ ਕੰਮ ਕਰ ਰਹੇ ਹਾਂ। ਜਿਨ੍ਹਾਂ ਨੂੰ ਦੇਸ਼ ਦੀ ਕੋਈ ਪਰਵਾਹ ਨਹੀਂ, ਉਨ੍ਹਾਂ ਨੂੰ ਦੇਸ਼ ਦਾ ਵਰਤਮਾਨ ਜਾਂ ਭਵਿੱਖ ਖਰਾਬ ਕਰਨ ਦੀ ਕੋਈ ਪ੍ਰਵਾਹ ਨਹੀਂ। ਅਜਿਹੇ ਲੋਕ ਬੇਸ਼ੱਕ ਵੱਡੀਆਂ-ਵੱਡੀਆਂ ਗੱਲਾਂ ਕਰ ਸਕਦੇ ਹਨ, ਪਰ ਪਾਣੀ ਲਈ ਕਦੇ ਵੀ ਵੱਡੇ ਵਿਜ਼ਨ ਨਾਲ ਕੰਮ ਨਹੀਂ ਕਰ ਸਕਦੇ।
ਜਲ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਸਰਕਾਰ ਦੀ ਬਹੁ-ਪੱਖੀ ਪਹੁੰਚ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ‘ਕੈਚ ਦ ਰੇਨ’, ਅਟਲ ਭੂ ਜਲ ਯੋਜਨਾ, ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ, ਨਦੀ ਜੋੜਨ ਅਤੇ ਜਲ ਜੀਵਨ ਮਿਸ਼ਨ ਜਿਹੀਆਂ ਪਹਿਲਾਂ ਨੂੰ ਸੂਚੀਬੱਧ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਰਾਮਸਰ ਵੈਟਲੈਂਡ ਸਥਾਨਾਂ ਦੀ ਗਿਣਤੀ 75 ਹੋ ਗਈ ਹੈ, ਜਿਨ੍ਹਾਂ ਵਿੱਚੋਂ ਪਿਛਲੇ 8 ਸਾਲਾਂ ਵਿੱਚ 50 ਸਥਾਨਾਂ ਨੂੰ ਜੋੜਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਆਜ਼ਾਦੀ ਤੋਂ ਬਾਅਦ ਦੇ 7 ਦਹਾਕਿਆਂ ਵਿੱਚ ਸਿਰਫ਼ 3 ਕਰੋੜ ਪਰਿਵਾਰਾਂ ਦੇ ਮੁਕਾਬਲੇ ਸਿਰਫ਼ 3 ਸਾਲਾਂ ਵਿੱਚ 7 ਕਰੋੜ ਗ੍ਰਾਮੀਣ ਪਰਿਵਾਰਾਂ ਨੂੰ ਪਾਈਪ ਰਾਹੀਂ ਪਾਣੀ ਨਾਲ ਜੋੜਨ ਦੇ ਕਾਰਨਾਮੇ ਦੀ ਸ਼ਲਾਘਾ ਕਰਦਿਆਂ ਕਿਹਾ, “ਅੰਮ੍ਰਿਤ ਕਾਲ ਦੀ ਇਸ ਤੋਂ ਵਧੀਆ ਸ਼ੁਰੂਆਤ ਨਹੀਂ ਹੋ ਸਕਦੀ।" ਉਨ੍ਹਾਂ ਕਿਹਾ, ''ਦੇਸ਼ 'ਚ ਲਗਭਗ 16 ਕਰੋੜ ਗ੍ਰਾਮੀਣ ਪਰਿਵਾਰ ਹਨ, ਜਿਨ੍ਹਾਂ ਨੂੰ ਪਾਣੀ ਲਈ ਬਾਹਰੀ ਸਰੋਤਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ। ਅਸੀਂ ਪਿੰਡ ਦੀ ਇੰਨੀ ਵੱਡੀ ਆਬਾਦੀ ਨੂੰ ਇਸ ਮੁੱਢਲੀ ਜ਼ਰੂਰਤ ਲਈ ਲੜਦੇ ਨਹੀਂ ਛੱਡ ਸਕਦੇ ਸੀ। ਇਸੇ ਲਈ 3 ਸਾਲ ਪਹਿਲਾਂ ਮੈਂ ਲਾਲ ਕਿਲੇ ਤੋਂ ਐਲਾਨ ਕੀਤਾ ਸੀ ਕਿ ਹਰ ਘਰ ਨੂੰ ਪਾਈਪ ਰਾਹੀਂ ਪਾਣੀ ਮਿਲੇਗਾ। ਇਸ ਮੁਹਿੰਮ 'ਤੇ 3 ਲੱਖ 60 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। 100 ਸਾਲਾਂ ਦੀ ਸਭ ਤੋਂ ਵੱਡੀ ਮਹਾਮਾਰੀ ਕਾਰਨ ਆਈਆਂ ਰੁਕਾਵਟਾਂ ਦੇ ਬਾਵਜੂਦ ਇਸ ਮੁਹਿੰਮ ਦੀ ਰਫ਼ਤਾਰ ਮੱਠੀ ਨਹੀਂ ਪਈ। ਇਸ ਲਗਾਤਾਰ ਕੋਸ਼ਿਸ਼ ਦਾ ਨਤੀਜਾ ਹੈ ਕਿ ਦੇਸ਼ ਨੇ 7 ਦਹਾਕਿਆਂ 'ਚ ਕੀਤੇ ਗਏ ਕੰਮਾਂ ਨਾਲੋਂ ਸਿਰਫ਼ 3 ਸਾਲਾਂ 'ਚ ਦੁੱਗਣੇ ਤੋਂ ਵੀ ਜ਼ਿਆਦਾ ਕੰਮ ਕੀਤੇ ਹਨ। ਇਹ ਉਸ ਮਨੁੱਖ-ਕੇਂਦ੍ਰਿਤ ਵਿਕਾਸ ਦੀ ਇੱਕ ਉਦਾਹਰਣ ਹੈ, ਜਿਸ ਦਾ ਮੈਂ ਇਸ ਵਾਰ ਲਾਲ ਕਿਲੇ ਤੋਂ ਜ਼ਿਕਰ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਭਵਿੱਖ ਦੀ ਪੀੜ੍ਹੀ ਅਤੇ ਮਹਿਲਾਵਾਂ ਲਈ ਹਰ ਘਰ ਜਲ ਦੇ ਲਾਭ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਦੀ ਮੁੱਖ ਪੀੜਤ ਮਹਿਲਾਵਾਂ ਸਰਕਾਰ ਦੇ ਯਤਨਾਂ ਦੇ ਕੇਂਦਰ ਵਿੱਚ ਹਨ। ਇਹ ਮਹਿਲਾਵਾਂ ਲਈ ਜੀਵਨ ਦੀ ਸੌਖ ਵਿੱਚ ਸੁਧਾਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਪਾਣੀ ਦੇ ਪ੍ਰਬੰਧਨ ਵਿੱਚ ਮੁੱਖ ਭੂਮਿਕਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ, “ਜਲ ਜੀਵਨ ਅਭਿਯਾਨ ਸਿਰਫ਼ ਇੱਕ ਸਰਕਾਰੀ ਸਕੀਮ ਨਹੀਂ ਹੈ, ਬਲਕਿ ਇਹ ਸਮਾਜ ਦੁਆਰਾ, ਸਮਾਜ ਲਈ ਚਲਾਈ ਜਾਂਦੀ ਇੱਕ ਯੋਜਨਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਦੀ ਸਫ਼ਲਤਾ ਦੇ ਅਧਾਰ 'ਤੇ ਚਾਰ ਥੰਮ੍ਹ ਹਨ ਜਿਨ੍ਹਾਂ ਵਿੱਚ ਲੋਕਾਂ ਦੀ ਭਾਗੀਦਾਰੀ, ਹਿਤਧਾਰਕਾਂ ਦੀ ਭਾਗੀਦਾਰੀ, ਰਾਜਨੀਤਿਕ ਇੱਛਾ ਸ਼ਕਤੀ ਅਤੇ ਸਰੋਤਾਂ ਦੀ ਸਰਵੋਤਮ ਵਰਤੋਂ ਸ਼ਾਮਲ ਹੈ। ਸਥਾਨਕ ਲੋਕਾਂ ਅਤੇ ਗ੍ਰਾਮ ਸਭਾਵਾਂ ਅਤੇ ਸਥਾਨਕ ਸ਼ਾਸਨ ਦੀਆਂ ਹੋਰ ਸੰਸਥਾਵਾਂ ਨੂੰ ਮੁਹਿੰਮ ਵਿੱਚ ਬੇਮਿਸਾਲ ਭੂਮਿਕਾ ਦਿੱਤੀ ਗਈ ਹੈ। ਸਥਾਨਕ ਔਰਤਾਂ ਨੂੰ ਪਾਣੀ ਦੀ ਜਾਂਚ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਉਹ 'ਪਾਣੀ ਸਮਿਤੀਆਂ' ਦੀਆਂ ਮੈਂਬਰ ਹਨ। ਪੰਚਾਇਤਾਂ, ਗ਼ੈਰ-ਸਰਕਾਰੀ ਸੰਗਠਨਾਂ, ਵਿਦਿਅਕ ਸੰਸਥਾਵਾਂ ਅਤੇ ਸਾਰੇ ਮੰਤਰਾਲਿਆਂ ਦੁਆਰਾ ਦਿਖਾਏ ਗਏ ਉਤਸ਼ਾਹ ਵਿੱਚ ਹਿਤਧਾਰਕਾਂ ਦੀ ਭਾਗੀਦਾਰੀ ਸਪਸ਼ਟ ਹੈ। ਇਸੇ ਤਰ੍ਹਾਂ, ਪਿਛਲੇ 7 ਦਹਾਕਿਆਂ ਤੋਂ ਜੋ ਕੁਝ ਹਾਸਲ ਕੀਤਾ ਗਿਆ ਸੀ, ਉਸ ਨਾਲੋਂ ਸਿਰਫ਼ 7 ਸਾਲਾਂ ਵਿੱਚ ਬਹੁਤ ਕੁਝ ਹਾਸਲ ਕਰਨਾ ਸਿਆਸੀ ਇੱਛਾ ਸ਼ਕਤੀ ਨੂੰ ਦਰਸਾਉਂਦਾ ਹੈ। ਸੰਸਾਧਨਾਂ ਦੀ ਸਰਵੋਤਮ ਵਰਤੋਂ ਮਨਰੇਗਾ ਜਿਹੀਆਂ ਸਕੀਮਾਂ ਨਾਲ ਤਾਲਮੇਲ ਵਿੱਚ ਝਲਕਦੀ ਹੈ। ਉਨ੍ਹਾਂ ਕਿਹਾ ਕਿ ਪਾਈਪ ਵਾਲੇ ਪਾਣੀ ਦੀ ਸੰਤ੍ਰਿਪਤਤਾ ਨਾਲ ਕਿਸੇ ਵੀ ਵਿਤਕਰੇ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ।
ਪਾਣੀ ਦੀ ਸਪਲਾਈ ਅਤੇ ਗੁਣਵੱਤਾ ਨਿਯੰਤਰਣ ਲਈ ਪਾਣੀ ਅਸਾਸਿਆਂ ਦੀ ਜੀਓ-ਟੈਗਿੰਗ ਅਤੇ ਇੰਟਰਨੈੱਟ ਆਵ੍ ਥਿੰਗਸ ਦੇ ਹੱਲ ਜਿਹੀਆਂ ਟੈਕਨੋਲੋਜੀ ਦੀ ਵਰਤੋਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਨ ਸ਼ਕਤੀ, ਮਹਿਲਾ ਸ਼ਕਤੀ ਅਤੇ ਟੈਕਨੋਲੋਜੀ ਦੀ ਸ਼ਕਤੀ ਜਲ ਜੀਵਨ ਮਿਸ਼ਨ ਨੂੰ ਤਾਕਤ ਪ੍ਰਦਾਨ ਕਰ ਰਹੇ ਹਨ।
देश भर में श्रीकृष्ण जन्माष्टमी की धूम है।
— PMO India (@PMOIndia) August 19, 2022
सभी देशवासियों को, दुनियाभर में फैले भगवान श्रीकृष्ण के भक्तों को बहुत-बहुत बधाई: PM @narendramodi
आज मैं सभी देशवासियों के साथ देश की तीन बड़ी उपलब्धियों को साझा करना चाहता हूं।
— PMO India (@PMOIndia) August 19, 2022
भारत की इन उपलब्धियों के बारे में जानकर हर देशवासी को बहुत गर्व होगा।
अमृतकाल में भारत जिन विशाल लक्ष्यों पर काम कर रहा है, उससे जुड़े तीन अहम पड़ाव हमने आज पार किए हैं: PM @narendramodi
आज देश के 10 करोड़ ग्रामीण परिवार पाइप से स्वच्छ पानी की सुविधा से जुड़ चुके हैं।
— PMO India (@PMOIndia) August 19, 2022
ये घर जल पहुंचाने की सरकार के अभियान की एक बड़ी सफलता है।
ये सबका प्रयास का एक बेहतरीन उदाहरण है: PM @narendramodi
देश ने और विशेषकर गोवा ने आज एक उपलब्धि हासिल की है।
— PMO India (@PMOIndia) August 19, 2022
आज गोवा देश का पहला राज्य बना है, जिसे हर घर जल सर्टिफाई किया गया है।
दादरा नगर हवेली एवं दमन और दीव भी, हर घर जल सर्टिफाइड केंद्र शासित राज्य बन गए हैं: PM
इसको लेकर भी देश ने अहम माइलस्टोन हासिल किया है।
— PMO India (@PMOIndia) August 19, 2022
अब देश के अलग-अलग राज्यों के एक लाख से ज्यादा गांव ODF प्लस हो चुके हैं: PM @narendramodi
देश की तीसरी उपलब्धि स्वच्छ भारत अभियान से जुड़ी है।
— PMO India (@PMOIndia) August 19, 2022
कुछ साल पहले सभी देशवासियों के प्रयासों से, देश खुले में शौच से मुक्त घोषित हुआ था।
इसके बाद हमने संकल्प लिया था कि गांवों को ODF प्लस बनाएंगे: PM @narendramodi
सरकार बनाने के लिए उतनी मेहनत नहीं करनी पड़ती, लेकिन देश बनाने के लिए कड़ी मेहनत करनी होती है।
— PMO India (@PMOIndia) August 19, 2022
हम सभी ने देश बनाने का रास्ता चुना है, इसलिए देश की वर्तमान और भविष्य की चुनौतियों का लगातार समाधान कर रहे हैं: PM @narendramodi
भारत में अब रामसर साइट्स यानि wetlands की संख्या भी बढ़कर 75 हो गई है।
— PMO India (@PMOIndia) August 19, 2022
इनमें से भी 50 साइट्स पिछले 8 वर्षों में ही जोड़ी गई हैं।
यानि water security के लिए भारत चौतरफा प्रयास कर रहा है और इसके हर दिशा में नतीजे भी मिल रहे हैं: PM @narendramodi
सिर्फ 3 साल के भीतर जल जीवन मिशन के तहत 7 करोड़ ग्रामीण परिवारों को पाइप के पानी की सुविधा से जोड़ा गया है।
— PMO India (@PMOIndia) August 19, 2022
ये कोई सामान्य उपलब्धि नहीं है।
आज़ादी के 7 दशकों में देश के सिर्फ 3 करोड़ ग्रामीण परिवारों के पास ही पाइप से पानी की सुविधा उपलब्ध थी: PM @narendramodi
जल जीवन मिशन की सफलता की वजह उसके चार मजबूत स्तंभ हैं।
— PMO India (@PMOIndia) August 19, 2022
पहला- जनभागीदारी, People’s Participation
दूसरा- साझेदारी, हर Stakeholder की Partnership
तीसरा- राजनीतिक इच्छाशक्ति, Political Will
और चौथा- संसाधनों का पूरा इस्तेमाल- Optimum utilisation of Resources: PM @narendramodi