ਨਮਸਕਾਰ!

ਮੈਂ ਤੁਹਾਡੇ ਲਈ ਭਾਰਤ ਦੇ 1.4 ਬਿਲੀਅਨ ਲੋਕਾਂ ਦੀਆਂ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ।

ਪ੍ਰਾਚੀਨ ਭਾਰਤ ਵਿੱਚ ਬਾਕੀ ਵਿਸ਼ਵ ਤੋਂ ਬਹੁਤ ਪਹਿਲਾਂ ਚੁਣੇ ਹੋਏ ਨੇਤਾਵਾਂ ਦਾ ਵਿਚਾਰ ਆਮ ਵਿਸ਼ੇਸ਼ਤਾ ਸੀ। ਸਾਡੇ ਪ੍ਰਾਚੀਨ ਮਹਾਂਕਾਵਿ ਮਹਾਭਾਰਤ ਵਿੱਚ ਨਾਗਰਿਕਾਂ ਦਾ ਪ੍ਰਥਮ ਕਰਤੱਵ ਆਪਣੇ ਨੇਤਾ ਨੂੰ ਚੁਣਨ ਦੇ ਰੂਪ ਵਿੱਚ ਵਰਣਿਤ ਕੀਤਾ ਗਿਆ ਹੈ। 

ਸਾਡੇ ਪਵਿੱਤਰ ਵੇਦਾਂ ਵਿੱਚ, ਵਿਆਪਕ-ਅਧਾਰ ਵਾਲੀਆਂ ਸਲਾਹਕਾਰ ਸੰਸਥਾਵਾਂ ਦੁਆਰਾ ਰਾਜਨੀਤਕ ਸ਼ਕਤੀ ਦਾ ਉਪਯੋਗ ਕੀਤੇ ਜਾਣ ਦੀ ਬਾਤ ਕਹੀ ਗਈ ਹੈ। ਪ੍ਰਾਚੀਨ ਭਾਰਤ ਵਿੱਚ ਗਣਤੰਤਰ ਰਾਜਾਂ ਦੇ ਕਈ ਇਤਿਹਾਸਿਕ  ਸੰਦਰਭ ਵੀ ਹਨ, ਜਿੱਥੇ ਵੰਸ਼ਗਤ ਸ਼ਾਸਕ ਨਹੀਂ ਸਨ। ਭਾਰਤ ਅਸਲ ਵਿੱਚ ਲੋਕਤੰਤਰ ਦੀ ਜਨਨੀ ਹੈ।

ਮਹਾਮਹਿਮ,
ਲੋਕਤੰਤਰ ਕੇਵਲ ਇੱਕ ਸੰਰਚਨਾ ਨਹੀਂ ਹੈ, ਬਲਕਿ ਇਹ ਇੱਕ ਆਤਮਾ ਵੀ ਹੈ। ਇਹ ਇਸ ਮਤ ’ਤੇ ਅਧਾਰਿਤ ਹੈ ਕਿ ਹਰੇਕ ਮਨੁੱਖ ਦੀਆਂ ਜ਼ਰੂਰਤਾਂ ਅਤੇ ਆਕਾਂਖਿਆਵਾਂ ਸਮਾਨ ਰੂਪ ਨਾਲ ਮਹੱਤਵਪੂਰਨ ਹਨ। ਇਸ ਲਈ, ਭਾਰਤ ਵਿੱਚ ਸਾਡਾ ਮਾਰਗਦਰਸ਼ਨ ਦਰਸ਼ਨ “ਸਬਕਾ ਸਾਥ, ਸਬਕਾ ਵਿਕਾਸ” ਹੈ, ਜਿਸ ਦਾ ਅਰਥ ਹੈ ‘ਸਮਾਵੇਸ਼ੀ ਵਿਕਾਸ ਦੇ ਲਈ ਮਿਲ ਕੇ ਪ੍ਰਯਾਸ ਕਰਨਾ’

ਚਾਹੇ ਜੀਵਨ-ਸ਼ੈਲੀ ਵਿੱਚ ਪਰਿਵਰਤਨ ਦੇ ਮਾਧਿਅਮ ਨਾਲ ਜਲਵਾਯੂ ਪਰਿਵਰਤਨ ਨਾਲ ਲੜਨ ਦਾ ਸਾਡਾ ਪ੍ਰਯਾਸ ਹੋਵੇ, ਡਿਸਟ੍ਰੀਬਿਊਟ ਸਟੋਰੇਜ ਦੇ ਜ਼ਰੀਏ ਜਲ ਸੰਭਾਲ਼ ਕਰਨਾ ਹੋਵੇ ਜਾਂ ਸਾਰਿਆਂ ਨੂੰ ਸਵੱਛ ਰਸੋਈ ਈਂਧਣ ਦੇਣਾ ਹੋਵੇ, ਹਰ ਪਹਿਲ ਭਾਰਤ ਦੇ ਨਾਗਰਿਕਾਂ ਦੇ ਸਮੂਹਿਕ ਪ੍ਰਯਾਸਾਂ ਨਾਲ ਸੰਚਾਲਿਤ ਹੁੰਦੀ ਹੈ।

ਕੋਵਿਡ-19 ਦੇ ਦੌਰਾਨ, ਭਾਰਤ ਦੀ ਪ੍ਰਤੀਕਿਰਿਆ ਲੋਕ-ਪ੍ਰੇਰਿਤ ਸੀ। ਉਨ੍ਹਾਂ ਨੇ ਹੀ ਮੇਡ ਇਨ ਇੰਡੀਆ ਟੀਕਿਆਂ (ਵੈਕਸੀਨ) ਦੀਆਂ ਦੋ ਬਿਲੀਅਨ ਤੋਂ ਅਧਿਕ ਖੁਰਾਕਾਂ ਦੇਣਾ ਸੰਭਵ ਬਣਾਇਆ। ਸਾਡੀ “ਵੈਕਸੀਨ ਮੈਤ੍ਰੀ” ਪਹਿਲ ਨੇ ਵਿਸ਼ਵ ਦੇ ਨਾਲ ਲੱਖਾਂ ਟੀਕੇ(ਵੈਕਸੀਨਸ) ਸਾਂਝੇ ਕੀਤੇ।

ਇਹ ‘ ਵਸੁਧੈਵ ਕੁਟੁੰਬਕਮ’- ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਦੀ ਲੋਕਤੰਤਰੀ ਭਾਵਨਾ ਤੋਂ ਵੀ ਨਿਰਦੇਸ਼ਿਤ ਸੀ।

ਮਹਾਮਹਿਮ,
ਲੋਕਤੰਤਰ ਦੇ ਗੁਣਾਂ ਦੇ ਬਾਰੇ ਵਿੱਚ ਕਹਿਣ ਲਈ ਦੇ ਬਹੁਤ ਕੁਝ ਹੈ, ਲੇਕਿਨ ਮੈਂ ਕੇਵਲ ਇਤਨਾ ਕਹਿਣਾ ਚਾਹੁੰਦਾ ਹਾਂ: ਭਾਰਤ ਅਨੇਕ ਆਲਮੀ ਚੁਣੌਤੀਆਂ ਦੇ ਬਾਵਜੂਦ ਅੱਜ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ। ਇਹ ਆਪਣੇ ਆਪ ਵਿੱਚ ਵਿਸ਼ਵ ਵਿੱਚ ਲੋਕਤੰਤਰ ਦੇ ਲਈ ਸਭ ਤੋਂ ਚੰਗੀ ਸੂਚਨਾ  (ਵਿਗਿਆਨ) ਹੈ। ਇਹ ਖ਼ੁਦ ਕਹਿੰਦੀ ਹੈ ਕਿ ਲੋਕਤੰਤਰ ਕੰਮ ਕਰ ਸਕਦਾ ਹੈ।

ਧੰਨਵਾਦ, ਰਾਸ਼ਟਰਪਤੀ ਯੂਨ, ਇਸ ਸੈਸ਼ਨ ਦੀ ਪ੍ਰਧਾਨਗੀ ਕਰਨ ਦੇ ਲਈ।

ਅਤੇ ਉਪਸਥਿਤ ਸਾਰੇ ਪਤਵੰਤਿਆਂ ਦਾ ਧੰਨਵਾਦ।

ਬਹੁਤ-ਬਹੁਤ ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 25 ਦਸੰਬਰ 2024
December 25, 2024

PM Modi’s Governance Reimagined Towards Viksit Bharat: From Digital to Healthcare