ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਰੀਕਸ਼ਾ ਪੇ ਚਰਚਾ (Pariksha Pe Charcha) ਦਾ ਉਦੇਸ਼ ਤਣਾਅ ਨੂੰ ਸਫ਼ਲਤਾ ਵਿੱਚ ਬਦਲਣਾ ਹੈ, ਜਿਸ ਨਾਲ ਪਰੀਖਿਆ ਜੋਧੇ (Exam Warriors) ਮੁਸਕਰਾਹਟ ਦੇ ਨਾਲ ਪਰੀਖਿਆ ਦੇ ਸਕਣ।
ਇੱਕ ਐਕਸ (X) ਪੋਸਟ ਵਿੱਚ,ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਪਰੀਕਸ਼ਾ ਪੇ ਚਰਚਾ (ParikshaPeCharcha) 2024 ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ।
ਸਿੱਖਿਆ ਮੰਤਰਾਲੇ ਨੇ ਆਪਣੀ ਪੋਸਟ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ-ਕੋਈ ਭੀ ਨੀਚੇ ਦਿੱਤੀ ਗਈ ਵੈੱਬਸਾਈਟ ‘ਤੇ ਜਾ ਕੇ ਇਸ ਵਿੱਚ ਹਿੱਸਾ ਲੈ ਸਕਦਾ ਹੈ ਅਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਸਿੱਧੇ ਵਾਰਤਾਲਾਪ ਕਰਨ ਦਾ ਅਵਸਰ ਪ੍ਰਾਪਤ ਕਰ ਸਕਦਾ ਹੈ। ਲਿੰਕ ਹੇਠਾਂ ਦਿੱਤਾ ਗਿਆ ਹੈ।
https://innovateindia.mygov.in/ppc-2024/
ਸਿੱਖਿਆ ਮੰਤਰਾਲੇ ਦੀ ਐਕਸ (X) ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਪਰੀਕਸ਼ਾ ਪੇ ਚਰਚਾ (#ParikshaPeCharcha) ਦਾ ਉਦੇਸ਼ ਤਣਾਅ ਨੂੰ ਸਫ਼ਲਤਾ ਵਿੱਚ ਬਦਲਣਾ ਹੈ, ਪਰੀਖਿਆ ਜੋਧਿਆਂ ਨੂੰ ਮੁਸਕਰਾਹਟ ਦੇ ਨਾਲ ਪਰੀਖਿਆ ਦੇਣ ਦੇ ਸਮਰੱਥ ਬਣਾਉਣਾ ਹੈ। ਸੰਭਵ ਹੈ ਕਿ ਅਗਲਾ ਮਹੱਤਵਪੂਰਨ ਅਧਿਐਨ ਸੁਝਾਅ (big study tip) ਸਿੱਧੇ ਸਾਡੇ ਆਪਸੀ ਸੰਵਾਦ ਸੈਸ਼ਨ (our interactive session) ਤੋਂ ਮਿਲ ਸਕਦਾ ਹੈ!”
#ParikshaPeCharcha aims to transform stress into success, enabling #ExamWarriors to ace exams with a smile. Who knows, the next big study tip might come straight from our interactive session! https://t.co/en0z0yDqqO
— Narendra Modi (@narendramodi) December 14, 2023