Your Excellencies,

ਪ੍ਰਧਾਨ ਮੰਤਰੀ ਕਿਸ਼ਿਦਾ, ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ ਅਤੇ ਰਾਸ਼ਟਰਪਤੀ ਬਾਇਡਨ।

ਪ੍ਰਧਾਨ ਮੰਤਰੀ ਕਿਸ਼ਿਦਾ, ਤੁਹਾਡੀ ਸ਼ਾਨਦਾਰ ਮਹਿਮਾਨਨਵਾਜ਼ੀ (ਪ੍ਰਾਹੁਣਚਾਰੀ) ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅੱਜ ਟੋਕੀਓ ਵਿੱਚ ਮਿੱਤਰਾਂ  ਦੇ ਦਰਮਿਆਨ ਹੋਣਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ।

ਮੈਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ, ਚੋਣਾਂ ਵਿੱਚ ਜਿੱਤ ਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈ,  ਬਹੁਤ ਬਹੁਤ ਸ਼ੁਭਕਾਮਨਾਵਾਂ।

ਸਹੁੰ ਚੁੱਕਣ ਦੇ 24 ਘੰਟੇ ਦੇ ਬਾਅਦ ਹੀ ਤੁਹਾਡਾ ਸਾਡੇ ਦਰਮਿਆਨ ਹੋਣਾ, Quad ਮਿੱਤਰਤਾ ਦੀ ਤਾਕਤ ਅਤੇ ਇਸ ਦੇ ਪ੍ਰਤੀ ਤੁਹਾਡੀ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ।

Excellencies,

ਇਤਨੇ ਘੱਟ ਸਮੇਂ ਵਿੱਚ Quad ਸਮੂਹ ਨੇ ਵਿਸ਼ਵ ਸਟੇਜ ਉੱਤੇ ਇੱਕ ਮਹੱਤਵਪੂਰਨ ਸਥਾਨ ਬਣਾ ਲਿਆ ਹੈ।

ਅੱਜ Quad ਦਾ scope ਵਿਆਪਕ ਹੋ ਗਿਆ ਹੈ ਅਤੇ ਸਰੂਪ (ਫਾਰਮੈਟ) ਪ੍ਰਭਾਵੀ ਹੋ ਗਿਆ ਹੈ।

ਸਾਡਾ ਆਪਸੀ ਵਿਸ਼ਵਾਸ,  ਸਾਡਾ ਡਿਟਰਮੀਨੇਸ਼ਨ,  ਲੋਕਤਾਂਤਰਿਕ ਸ਼ਕਤੀਆਂ ਨੂੰ ਨਵੀਂ ਊਰਜਾ ਅਤੇ ਉਤਸ਼ਾਹ ਦੇ ਰਿਹਾ ਹੈ।

Quad ਦੇ ਪੱਧਰ ਉੱਤੇ ਸਾਡੇ ਆਪਸੀ ਸਹਿਯੋਗ ਨਾਲ ਇੱਕ free, open ਅਤੇ inclusive Indo- Pacific ਖੇਤਰ ਨੂੰ ਪ੍ਰੋਤਸਾਹਨ ਮਿਲ ਰਿਹਾ ਹੈ, ਜੋ ਸਾਡਾ ਸਭ ਦਾ ਸਾਂਝਾ ਉਦੇਸ਼ ਹੈ।

COVID-19 ਦੀਆਂ ਵਿਪਰੀਤ ਪਰਿਸਥਿਤੀਆਂ ਦੇ ਵਾਬਜੂਦ, ਅਸੀਂ ਵੈਕਸੀਨ-ਡਿਲਿਵਰੀ, climate action, supply chain resilience, disaster response ਅਤੇ ਆਰਥਿਕ ਸਹਿਯੋਗ ਜਿਹੇ ਕਈ ਖੇਤਰਾਂ ਵਿੱਚ ਆਪਸੀ ਤਾਲਮੇਲ ਵਧਾਇਆ ਹੈ।

ਇਸ ਨਾਲ ਇੰਡੋ-ਪੈਸਿਫਿਕ ਵਿੱਚ ਸ਼ਾਂਤੀ,  ਸਮ੍ਰਿੱਧੀ ਅਤੇ ਸਥਿਰਤਾ ਸੁਨਿਸ਼ਚਿਤ ਹੋ ਰਹੀ ਹੈ ।
Quad ਇੰਡੋ-ਪੈਸਿਫਿਕ ਖੇਤਰ ਦੇ ਲਈ ਇੱਕ constructive ਏਜੰਡਾ ਲੈ ਕੇ ਚਲ ਰਿਹਾ ਹੈ।

ਇਸ ਨਾਲ Quad ਦੀ ਛਵੀ (ਅਕਸ) ਇੱਕ ‘Force for Good’ ਦੇ ਰੂਪ ਵਿੱਚ ਹੋਰ ਵੀ ਸੁਦ੍ਰਿੜ੍ਹ (ਮਜ਼ਬੂਤ) ਹੁੰਦੀ ਜਾਵੇਗੀ।

ਬਹੁਤ-ਬਹੁਤ ਧੰਨਵਾਦ।

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian economy ends 2024 with strong growth as PMI hits 60.7 in December

Media Coverage

Indian economy ends 2024 with strong growth as PMI hits 60.7 in December
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਦਸੰਬਰ 2024
December 17, 2024

Unstoppable Progress: India Continues to Grow Across Diverse Sectors with the Modi Government