ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 15 ਨਵੰਬਰ ਨੂੰ ਜਨਜਾਤੀਯ ਗੌਰਵ ਦਿਵਸ ਮਨਾਉਣ ਲਈ ਬਿਹਾਰ ਦੇ ਜਮੁਈ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ, ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਵਰ੍ਹੇ ਸਮਾਰੋਹ ਦੀ ਸ਼ੁਰਾਤ ਹੋ ਜਾਵੇਗੀ। ਪ੍ਰਧਾਨ ਮੰਤਰੀ ਸਵੇਰੇ ਕਰੀਬ 11 ਵਜੇ ਭਗਵਾਨ ਬਿਰਸਾ ਮੁੰਡਾ ਦੇ ਸਨਮਾਨ ਵਿੱਚ ਇੱਕ ਸਮਾਰਕ ਸਿੱਕਾ ਅਤੇ ਡਾਕ ਟਿਕਟ ਦਾ ਅਨਾਵਰਣ ਕਰਨਗੇ।
ਉਹ ਕਬਾਇਲੀ ਭਾਈਚਾਰਿਆਂ ਦੇ ਉੱਥਾਨ ਅਤੇ ਖੇਤਰ ਦੇ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਉਦੇਸ਼ ਨਾਲ 6,640 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ।
ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਯਾਯ ਮਹਾਅਭਿਯਾਨ (ਪੀਐੱਮ-ਜਨਮਨ) ਦੇ ਤਹਿਤ ਨਿਰਮਿਤ 11,000 ਆਵਾਸਾਂ ਦੇ ਗ੍ਰਹਿ ਪ੍ਰਵੇਸ਼ ਵਿੱਚ ਸ਼ਾਮਲ ਹੋਣਗੇ। ਉਹ ਆਦਿਵਾਸੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਵਧਾਉਣ ਲਈ ਪੀਐੱਮ-ਜਨਮਨ ਦੇ ਤਹਿਤ ਸ਼ੁਰੂ ਕੀਤੀ ਗਈ 23 ਮੋਬਾਈਲ ਮੈਡੀਕਲ ਯੂਨਿਟ (ਐੱਮਐੱਮਯੂ) ਅਤੇ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ (ਡੀਏਜੇਜੀਯੂਏ) ਦੇ ਤਹਿਤ ਵਾਧੂ 30 ਐੱਮਐੱਮਯੂਸ ਦਾ ਵੀ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਕਬਾਇਲੀ ਉੱਦਮਤਾ ਨੂੰ ਹੁਲਾਰਾ ਦੇਣ ਅਤੇ ਆਜੀਵਿਕਾ ਸਿਰਜਣ ਵਿੱਚ ਸਹਾਇਤਾ ਲਈ 300 ਵਨ ਧਨ ਵਿਕਾਸ ਕੇਂਦਰਾਂ (ਵੀਡੀਵੀਕੇ) ਦਾ ਉਦਘਾਟਨ ਕਰਨਗੇ ਅਤੇ ਕਬਾਇਲੀ ਵਿਦਿਆਰਥੀਆਂ ਲਈ ਸਮਰਪਿਤ ਲਗਭਗ 450 ਕਰੋੜ ਰੁਪਏ ਦੀ ਲਾਗਤ ਵਾਲੇ 10 ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਦਾ ਉਦਘਾਟਨ ਕਰਨਗੇ। ਉਹ ਕਬਾਇਲੀ ਭਾਈਚਾਰਿਆਂ ਦੇ ਸਮ੍ਰਿੱਧ ਇਤਿਹਾਸ ਅਤੇ ਵਿਰਾਸਤ ਦਾ ਦਸਤਾਵੇਜ਼ੀਕਰਣ ਅਤੇ ਸੰਭਾਲ ਕੀਤੇ ਜਾਣ ਦੇ ਉਦੇਸ਼ ਨਾਲ ਮੱਧ ਪ੍ਰਦੇਸ਼ ਦੇ ਛਿੰਦਵਾੜਾ ਅਤੇ ਜਬਲਪੁਰ ਵਿੱਚ ਦੋ ਕਬਾਇਲੀ ਸੁਤੰਤਰਤਾ ਸੈਨਾਨੀ ਮਿਊਜ਼ੀਅਮਾਂ ਅਤੇ ਸ੍ਰੀਨਗਰ, ਜੰਮੂ-ਕਸ਼ਮੀਰ ਅਤੇ ਗੰਗਟੋਕ, ਸਿੱਕਿਮ ਵਿੱਚ ਦੋ ਕਬਾਇਲੀ ਖੋਜ ਸੰਸਥਾਵਾਂ ਦਾ ਵੀ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਕਬਾਇਲੀ ਖੇਤਰਾਂ ਵਿੱਚ ਸੰਪਰਕ ਸੁਧਾਰਨ ਲਈ 500 ਕਿਲੋਮੀਟਰ ਨਵੀਆਂ ਸੜਕਾਂ ਅਤੇ ਪੀਐੱਮ ਜਨਮਨ ਦੇ ਤਹਿਤ ਭਾਈਚਾਰਕ ਕੇਂਦਰਾਂ ਦੇ ਰੂਪ ਵਿੱਚ ਕੰਮ ਕਰਨ ਵਾਲੇ 100 ਬਹੁ-ਉਦੇਸ਼ੀ ਕੇਂਦਰਾਂ (ਐੱਮਪੀਸੀ) ਦਾ ਨੀਂਹ ਪੱਥਰ ਰੱਖਣਗੇ। ਉਹ ਕਬਾਇਲੀ ਬੱਚਿਆਂ ਲਈ ਗੁਣਵੱਤਾਪੂਰਨ ਸਿੱਖਿਆ ਦੀ ਪ੍ਰਤੀਬੱਧਤਾ ਨੂੰ ਅੱਗੇ ਵਧਾਉਂਦੇ ਹੋਏ 1,110 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ 25 ਵਾਧੂ ਏਕਵਲਯ ਮਾਡਲ ਰਿਹਾਇਸ਼ੀ ਸਕੂਲਾਂ ਦਾ ਨੀਂਹ ਪੱਥਰ ਵੀ ਰੱਖਣਗੇ।
ਪ੍ਰਧਾਨ ਮੰਤਰੀ ਵਿਭਿੰਨ ਵਿਕਾਸ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦੇਣਗੇ, ਜਿਨ੍ਹਾਂ ਵਿੱਚ ਪੀਐੱਮ
ਜਨਮਨ ਦੇ ਤਹਿਤ ਲਗਭਗ 500 ਕਰੋੜ ਰੁਪਏ ਦੀ ਲਾਗਤ ਵਾਲੇ 25,000 ਨਵੇਂ ਆਵਾਸ ਅਤੇ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ (ਡੀਏਜੇਜੀਯੂਏ) ਦੇ ਤਹਿਤ 1960 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ 1.16 ਲੱਖ ਆਵਾਸ; ਪੀਐੱਮ ਜਨਮਨ ਦੇ ਤਹਿਤ 66 ਹੌਸਟਲ ਅਤੇ ਡੀਏਜੇਜੀਯੂਏ ਦੇ ਤਹਿਤ 1100 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ 304 ਹੌਸਟਲ; ਪੀਐੱਮ ਜਨਮਨ ਦੇ ਤਹਿਤ 50 ਨਵੇਂ ਬਹੁ-ਉਦੇਸ਼ੀ ਕੇਂਦਰ, 55 ਮੋਬਾਈਲ ਮੈਡੀਕਲ ਯੂਨਿਟਸ ਅਤੇ 65 ਆਂਗਨਵਾੜੀ ਕੇਂਦਰ; ਸਿਕਲ ਸੈੱਲ ਅਨੀਮੀਆ ਦੇ ਖਾਤਮੇ ਲਈ 6 ਸੈਂਟਰ ਆਫ਼ ਕੰਪੀਟੈਂਸੀ ਅਤੇ ਡੀਏਜੇਜੀਯੂਏ ਦੇ ਤਹਿਤ ਆਸ਼ਰਮ ਸਕੂਲਾਂ, ਹੌਸਟਲਾਂ, ਸਰਕਾਰੀ ਰਿਹਾਇਸ਼ੀ ਸਕੂਲਾਂ ਦੇ ਅਪਗ੍ਰੇਡ ਲਈ ਲਗਭਗ 500 ਕਰੋੜ ਰੁਪਏ ਦੇ 330 ਪ੍ਰੋਜੈਕਟਸ ਸ਼ਾਮਲ ਹਨ।