ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਜ਼ਿਲ੍ਹੇ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੇ ਜਵਾਨਾਂ ਨਾਲ ਦੀਵਾਲੀ ਮਨਾਈ
ਨੌਸ਼ਹਿਰਾ ਦੇ ਨਾਇਕਾਂ ਬ੍ਰਿਗੇਡੀਅਰ ਉਸਮਾਨ, ਨਾਇਕ ਜਾਦੂਨਾਥ ਸਿੰਘ, ਲੈਫਟੀਨੈਂਟ ਆਰਆਰ ਰਾਣੇ ਅਤੇ ਹੋਰਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ
“ਮੈਂ ਤੁਹਾਡੇ ਲਈ 130 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ”
“ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਤੱਕ, ਜੈਸਲਮੇਰ ਤੋਂ ਅੰਡੇਮਾਨ ਨਿਕੋਬਾਰ ਤੱਕ; ਸਰਹੱਦੀ ਖੇਤਰਾਂ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਲੋੜੀਂਦਾ ਸੰਪਰਕ ਸਥਾਪਿਤ ਕੀਤਾ ਗਿਆ ਹੈ, ਜਿਸ ਨਾਲ ਬੁਨਿਆਦੀ ਢਾਂਚੇ ਅਤੇ ਫੌਜੀਆਂ ਦੇ ਲਈਸਹੂਲਤ ਵਿੱਚ ਬੇਮਿਸਾਲ ਸੁਧਾਰ ਹੋਇਆ ਹੈ”
“ਦੇਸ਼ ਦੀ ਰੱਖਿਆ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨਵੀਆਂ ਉਚਾਈਆਂ ਛੂਹ ਰਹੀ ਹੈ”
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਜ਼ਿਲ੍ਹੇ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੇ ਜਵਾਨਾਂ ਨਾਲ ਦੀਵਾਲੀ ਮਨਾਈ
“ਭਾਰਤੀ ਹਥਿਆਰਬੰਦ ਬਲ ਦੁਨੀਆ ਦੇ ਚੋਟੀ ਦੇ ਹਥਿਆਰਬੰਦ ਬਲਾਂ ਦੇ ਬਰਾਬਰ ਹੀ ਕਾਰਜਕੁਸ਼ਲ ਹਨ, ਪਰ ਇਸ ਦੀਆਂ ਮਨੁੱਖੀ ਕਦਰਾਂ-ਕੀਮਤਾਂ, ਇਸ ਨੂੰ ਵੱਖਰਾ ਅਤੇ ਅਸਾਧਾਰਣ ਬਣਾਉਂਦੀਆਂ ਹਨ”

ਸੰਵਿਧਾਨਕ ਅਹੁਦੇ ’ਤੇ ਰਹਿੰਦੇ ਹੋਏ ਪਿਛਲੇ ਸਾਰੇ ਸਾਲਾਂ ਦੀ ਤਰ੍ਹਾਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਾਲ ਵੀ ਹਥਿਆਰਬੰਦ ਬਲਾਂ ਦੇ ਨਾਲ ਦੀਵਾਲੀ ਮਨਾਈ। ਉਨ੍ਹਾਂ ਨੇ ਅੱਜ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਜ਼ਿਲ੍ਹੇ ਵਿੱਚ ਭਾਰਤੀ ਹਥਿਆਰਬੰਦ ਬਲਾਂ ਦਾ ਦੌਰਾ ਕੀਤਾ।

 

 

 

 

 

ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਹਥਿਆਰਬੰਦ ਬਲਾਂ ਦੇ ਨਾਲ ਉਸੇ ਭਾਵਨਾ ਦੇ ਨਾਲ ਦੀਵਾਲੀ ਮਨਾਉਂਦੇ ਹਨ, ਜਿਵੇਂ ਆਪਣੇ ਪਰਿਵਾਰ ਦੇ ਨਾਲ ਦੀਵਾਲੀ ਮਨਾ ਰਹੇ ਹੋਣ। ਸੰਵਿਧਾਨਕ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਸਾਰੀਆਂ ਦੀ ਵਾਲੀਆਂ ਦੇਸ਼ ਦੀ ਸਰਹੱਦ ’ਤੇ ਹਥਿਆਰਬੰਦ ਬਲਾਂ ਨਾਲ ਮਨਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਕੱਲੇ ਨਹੀਂ ਆਏ ਹਨ, ਸਗੋਂ 130 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਨੂੰ ਆਪਣੇ ਨਾਲ ਲੈ ਕੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਸ਼ਾਮ, ਹਰੇਕ ਭਾਰਤੀ ਦੇਸ਼ ਦੇ ਬਹਾਦਰ ਸੈਨਿਕਾਂ ਦੇ ਪ੍ਰਤੀ ਆਪਣੀਆਂ ਸ਼ੁਭਕਾਮਨਾਵਾਂ ਵਿਅਕਤ ਕਰਨ ਦੇ ਲਈ ਇੱਕ ‘ਦੀਵਾ’ ਜਲਾਏਗਾ। ਪ੍ਰਧਾਨ ਮੰਤਰੀ ਨੇ ਸੈਨਿਕਾਂ ਨੂੰ ਕਿਹਾ ਕਿ ਉਹ ਦੇਸ਼ ਦੇ ਲਈ ਸਜੀਵ ਸੁਰੱਖਿਆ ਕਵਚ ਦੇ ਬਰਾਬਰ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਬਹਾਦਰ ਪੁੱਤਰਾਂ ਅਤੇ ਧੀਆਂ ਦੇ ਦੁਆਰਾ ਦੇਸ਼ ਦੀ ਸੇਵਾ ਕੀਤੀ ਜਾ ਰਹੀ ਹੈ, ਇਹ ਇੱਕ ਅਜਿਹੀ ਖੁਸ਼ਕਿਸਮਤੀ ਹੈ, ਜੋਹਰ ਕਿਸੇ ਨੂੰ ਨਹੀਂ ਮਿਲਦੀ।

ਸ਼੍ਰੀ ਮੋਦੀ ਨੇ ਨੌਸ਼ਹਿਰਾ ਤੋਂ ਦੇਸ਼ਵਾਸੀਆਂ ਨੂੰ ਦੀਵਾਲੀ ਅਤੇ ਆਉਣ ਵਾਲੇ ਹੋਰ ਤਿਉਹਾਰਾਂ ਜਿਵੇਂ ਕਿ ਗੋਵਰਧਨ ਪੂਜਾ, ਭਈਆ ਦੂਜ ਛਠ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਗੁਜਰਾਤੀ ਲੋਕਾਂ ਨੂੰ ਵੀ ਉਨ੍ਹਾਂ ਦੇ ਨਵੇਂ ਸਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਸ਼੍ਰੀ ਮੋਦੀ ਨੇ ਕਿਹਾ ਕਿ ਨੌਸ਼ਹਿਰਾ ਦਾ ਇਤਿਹਾਸ ਭਾਰਤ ਦੀ ਬਹਾਦਰੀ ਦਾ ਗਵਾਹ ਹੈ ਅਤੇ ਇਸਦਾ ਵਰਤਮਾਨ ਸੈਨਿਕਾਂ ਦੀ ਬਹਾਦਰੀ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ। ਇਹ ਖੇਤਰ ਹਮੇਸ਼ਾ ਹੀ ਹਮਲਾਵਰਾਂ ਅਤੇ ਕਬਜੇ ਕਰਨ ਵਾਲਿਆਂ ਦੇ ਖ਼ਿਲਾਫ਼ ਮਜ਼ਬੂਤੀ ਨਾਲ ਖੜਿਆ ਹੈ। ਸ਼੍ਰੀ ਮੋਦੀ ਨੇ ਮਾਤ ਭੂਮੀ ਦੀ ਰਕਹਿਂ ਦੇ ਲਈ ਸਰਬਉੱਚ ਬਲੀਦਾਨ ਦੇਣ ਵਾਲੇ ਨੌਸ਼ਹਿਰਾ ਦੇ ਨਾਇਕਾਂ, ਬ੍ਰਿਗੇਡੀਅਰ ਉਸਮਾਨ ਅਤੇ ਨਾਇਕ ਜਾਦੂਨਾਥ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।

ਉਨ੍ਹਾਂ ਨੇ ਬਹਾਦੁਰੀ ਅਤੇ ਦੇਸ਼ ਭਗਤੀ ਦੀ ਅਨੋਖੀ ਮਿਸਾਲ ਪੇਸ਼ ਕਰਨ ਵਾਲੇ ਲੈਫਟੀਨੈਂਟ ਆਰਆਰ ਰਾਣੇ ਅਤੇ ਹੋਰ ਬਹਾਦਰਾਂ ਨੂੰ ਸਲਾਮ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਹਥਿਆਰਬੰਦ ਬਲਾਂ ਦਾ ਦ੍ਰਿੜ੍ਹਤਾ ਨਾਲ ਸਮਰਥਨਕਰਨ ਵਾਲੇ ਸ਼੍ਰੀ ਬਲਦੇਵ ਸਿੰਘ ਅਤੇ ਸ਼੍ਰੀ ਬਸੰਤ ਸਿੰਘ ਦਾ ਅਸ਼ੀਰਵਾਦ ਲੈਣ ਦੇ ਲਈ ਆਪਣੀਆਂ ਭਾਵਨਾਵਾਂ ਨੂੰ ਵੀ ਵਿਅਕਤ ਕੀਤਾ। ਉਨ੍ਹਾਂ ਨੇ ਸਰਜੀਕਲ ਸਟ੍ਰਾਈਕ ’ਚ ਅਹਿਮ ਭੂਮਿਕਾ ਦੇ ਲਈ ਉੱਥੇ ਤੈਨਾਤ ਬ੍ਰਿਗੇਡ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਾਹਤ ਦੇ ਉਸ ਪਲ ਨੂੰ ਵੀ ਯਾਦ ਕੀਤਾ ਜਦੋਂ ਸਾਰੇ ਬਹਾਦਰ ਸੈਨਿਕ ਸਟ੍ਰਾਈਕ ਤੋਂ ਸੁਰੱਖਿਅਤ ਵਾਪਸ ਪਰਤ ਆਏ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਰਾਖੀ ਦੀ ਜ਼ਿੰਮੇਵਾਰੀ ਸਾਰਿਆਂ ਦੀ ਹੈ ਅਤੇ ਆਜ਼ਾਦੀ ਕੇ ‘ਅੰਮ੍ਰਿਤ ਕਾਲ’ ਵਿੱਚ ਅੱਜ ਦਾ ਭਾਰਤ ਆਪਣੀਆਂ ਸਮਰੱਥਾਵਾਂ ਅਤੇ ਸੰਸਾਧਨਾਂ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ ਹੈ। ਉਨ੍ਹਾਂ ਨੇ ਵਿਦੇਸ਼ਾਂ ’ਤੇ ਨਿਰਭਰਤਾ ਦੇ ਪੁਰਾਣੇ ਦੌਰ ਦੇ ਉਲਟ ਅੱਜ ਰੱਖਿਆ ਸਰੋਤਾਂ ਵਿੱਚ ਵੱਧ ਰਹੀ ਆਤਮਨਿਰਭਰਤਾ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਰੱਖਿਆ ਬਜਟ ਦੇ 65 ਫੀਸਦੀ ਹਿੱਸੇ ਦੀ ਵਰਤੋਂ ਦੇਸ਼ ਦੇ ਅੰਦਰ ਹੀ ਹੋ ਰਹੀ ਹੈ। ਅਜਿਹੇ 200 ਉਤਪਾਦਨ ਦੀ ਇੱਕ ਸਕਾਰਾਤਮਕ ਜਾਂ ਮਨਜੂਰਸ਼ੁਦਾ ਸੂਚੀ ਤਿਆਰ ਕੀਤੀ ਗਈ ਹੈ, ਜੋ ਸਿਰਫ਼ ਦੇਸ਼ ਵਿੱਚ ਹੀ ਖਰੀਦੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਇਸ ਸੂਚੀ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਨੇ ਵਿਜੇ ਦਸ਼ਮੀ ’ਤੇ ਸ਼ੁਰੂ ਕੀਤੀਆਂ ਗਈਆਂ 7 ਨਵੀਆਂ ਡਿਫੈਂਸ ਕੰਪਨੀਆਂ ਬਾਰੇ ਵੀ ਚਰਚਾ ਕੀਤੀ ਕਿਉਂਕਿ ਪੁਰਾਣੀਆਂ ਆਰਡੀਨੈਂਸ ਫੈਕਟਰੀਆਂ ਹੁਣ ਵਿਸ਼ੇਸ਼ ਖੇਤਰ ਦੇ ਵਿਸ਼ੇਸ਼ ਉਪਕਰਣ ਅਤੇ ਗੋਲਾ ਬਾਰੂਦ ਬਣਾਉਣਗੀਆਂ। ਇਸਦੇ ਨਾਲ ਹੀ ਡਿਫੈਂਸ ਕੌਰੀਡੋਰ ਵੀ ਬਣਾਏ ਜਾ ਰਹੇ ਹਨ। ਭਾਰਤ ਦੇ ਨੌਜਵਾਨ ਮਜ਼ਬੂਤ ਰੱਖਿਆ ਨਾਲ ਸਬੰਧਿਤ ਸਟਾਰਟਅੱਪਸ ਨਾਲ ਵੀ ਜੁੜ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਭ ਦੀ ਬਦੌਲਤ ਰੱਖਿਆ ਨਿਰਯਾਤਕ ਦੇ ਰੂਪ ਵਿੱਚ ਭਾਰਤ ਦੀ ਸਾਖ ਹੋਰ ਵੀ ਵਧੇਗੀ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬਦਲਦੀਆਂ ਜ਼ਰੂਰਤਾਂ ਦੇ ਅਨੁਸਾਰ ਭਾਰਤੀ ਫੌਜੀ ਤਾਕਤ ਦਾ ਵਿਸਤਾਰ ਕਰਨ ਅਤੇ ਇਸ ਵਿੱਚ ਵਿਆਪਕ ਬਦਲਾਅ ਲਿਆਉਣ ਦੀ ਲਗਾਤਾਰ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਤੇਜ਼ੀ ਨਾਲ ਬਦਲਦੇ ਟੈਕਨੋਲੋਜੀ ਲੈਂਡਸਕੇਪ ਵਿੱਚ ਨਵੇਂ ਬਦਲਾਅ ਲੋੜੀਂਦੇ ਹੋ ਗਏਹਨ, ਇਸ ਲਈ ਏਕੀਕ੍ਰਿਤ ਮਿਲਿਟਰੀ ਲੀਡਰਸ਼ਿਪ ਵਿੱਚ ਤਾਲਮੇਲ ਨੂੰ ਯਕੀਨੀ ਬਣਾਉਣਾ ਬਹੁਤ ਲਾਜ਼ਮੀ ਹੈ। ਸੀਡੀਐੱਸ ਅਤੇ ਸੈਨਿਕ ਮਾਮਲਿਆਂ ਦਾ ਵਿਭਾਗ ਇਸ ਦਿਸ਼ਾ ਵਿੱਚ ਲੋੜੀਂਦੇ ਕਦਮ ਹਨ। ਉਨ੍ਹਾਂ ਨੇ ਕਿਹਾ ਕਿ ਠੀਕ ਇਸੇ ਤਰ੍ਹਾਂ ਆਧੁਨਿਕ ਸਰਹੱਦੀ ਬੁਨਿਆਦੀ ਢਾਂਚਾ ਦੇਸ਼ ਦੀ ਫੌਜੀ ਤਾਕਤ ਨੂੰ ਹੋਰ ਵੀ ਜ਼ਿਆਦਾ ਵਧਾਏਗਾ। ਉਨ੍ਹਾਂ ਨੇ ਕਿਹਾ ਕਿ ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਤੱਕ, ਜੈਸਲਮੇਰ ਤੋਂ ਅੰਡੇਮਾਨ ਨਿਕੋਬਾਰ ਤੱਕ ਦੇ ਸਰਹੱਦੀ ਖੇਤਰਾਂ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੋੜੀਂਦਾ ਸੰਪਰਕ ਸਥਾਪਿਤ ਕੀਤਾ ਗਿਆ ਹੈ, ਜਿਸ ਨਾਲ ਬੁਨਿਆਦੀ ਢਾਂਚੇ ਅਤੇ ਫੌਜੀਆਂ ਦੇ ਲਈ ਸੁਵਿਧਾਵਾਂ ਵਿੱਚ ਬੇਮਿਸਾਲ ਸੁਧਾਰ ਹੋਇਆ ਹੈ ਅਤੇ ਇਸ ਦੇ ਨਾਲ ਹੀ ਫੌਜੀਆਂ ਦੀ ਸਹੂਲਤ ਵੀ ਕਾਫੀ ਵੱਧ ਗਈ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਖੁਸ਼ੀ ਜ਼ਾਹਰ ਕੀਤੀ ਕਿ ਦੇਸ਼ ਦੀ ਰੱਖਿਆ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਜਲ ਸੈਨਾ ਅਤੇ ਵਾਯੂ ਸੈਨਾ ’ਚ ਮੂਹਰਲੇ ਮੋਰਚੇ ’ਤੇ ਤੈਨਾਤ ਕੀਤੇ ਜਾਣ ਤੋਂ ਬਾਅਦ ਹੁਣ ਥਲ ਸੈਨਾ ਵਿੱਚ ਵੀ ਮਹਿਲਾਵਾਂ ਦੀ ਭੂਮਿਕਾ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਥਾਈ ਕਮਿਸ਼ਨ (ਪਰਮਾਨੈਂਟ ਕਮਿਸ਼ਨ), ਐੱਨਡੀਏ, ਨੈਸ਼ਨਲ ਮਿਲਿਟਰੀ ਸਕੂਲ, ਨੈਸ਼ਨਲ ਇੰਡੀਅਨ ਮਿਲਿਟਰੀ ਕਾਲਜ ਫਾਰ ਵਿਮਨ ਦੇ ਦਰਵਾਜੇ ਮਹਿਲਾਵਾਂ ਦੇ ਲਈ ਖੋਲ੍ਹਣ ਦੇ ਨਾਲ-ਨਾਲ, ਸੁਤੰਤਰਤਾ ਦਿਵਸ ਦੇ ਮੌਕੇ ’ਤੇ ਲੜਕੀਆਂ ਦੇ ਲਈ ਸੈਨਿਕ ਸਕੂਲ ਖੋਲ੍ਹਣ ਦੇ ਆਪਣੇ ਐਲਾਨ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਬਲਾਂ ਵਿੱਚ ਸਿਰਫ਼ ਅਸੀਮ ਸਮਰੱਥਾਵਾਂ ਹੀ ਨਹੀਂ, ਬਲਕਿ ਅਟੁੱਟ ਸੇਵਾ ਭਾਵਨਾ, ਦ੍ਰਿੜ੍ਹ ਸੰਕਲਪ ਅਤੇ ਬੇਮਿਸਾਲ ਸੰਵੇਦਨਸ਼ੀਲਤਾ ਵੀ ਦਿਖਾਈ ਦਿੰਦੀ ਹੈ। ਇਹ ਭਾਰਤੀ ਹਥਿਆਰਬੰਦ ਬਲਾਂ ਨੂੰ ਦੁਨੀਆ ਦੇ ਸਾਰੇ ਹਥਿਆਰਬੰਦ ਬਲਾਂ ਤੋਂ ਵਿਲੱਖਣ ਬਣਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਦੁਨੀਆ ਦੇ ਚੋਟੀ ਦੇ ਹਥਿਆਰਬੰਦ ਬਲਾਂ ਦੇ ਬਰਾਬਰ ਹੀ ਕਾਰਜਕੁਸ਼ਲ ਹਨ, ਪਰ ਇਸ ਦੀਆਂ ਮਨੁੱਖੀ ਕਦਰਾਂ-ਕੀਮਤਾਂ, ਇਸ ਨੂੰ ਵੱਖਰਾ ਅਤੇ ਅਸਾਧਾਰਣ ਬਣਾਉਂਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਤੁਹਾਡੇ ਲਈ, ਇਹ ਸਿਰਫ਼ ਤਨਖ਼ਾਹ ਦੀ ਨੌਕਰੀ ਨਹੀਂ ਹੈ। ਤੁਹਾਡੇ ਲਈ ਇਹ ਇੱਕ ਸੱਦਾ ਅਤੇ ਪੂਜਾ ਹੈ। ਇੱਕ ਅਜਿਹੀ ਪੂਜਾ, ਜਿਸ ਵਿੱਚ ਤੁਸੀਂ 130 ਕਰੋੜ ਲੋਕਾਂ ਦੀ ਭਾਵਨਾਵਾਂ ਨੂੰ ਪ੍ਰਸਾਰਿਤ ਕਰਦੇ ਹੋ।” ਉਨ੍ਹਾਂ ਨੇ ਅੱਗੇ ਕਿਹਾ, “ਸਾਮਰਾਜ ਆਉਂਦੇ ਅਤੇ ਜਾਂਦੇ ਰਹੇ ਹਨ, ਪਰ ਭਾਰਤ ਹਜ਼ਾਰਾਂ ਸਾਲ ਪਹਿਲਾਂ ਸਦੀਵੀ ਸੀ ਅਤੇ ਅੱਜ ਵੀ ਹੈ ਅਤੇ ਹਜ਼ਾਰਾਂ ਸਾਲਾਂ ਬਾਅਦ ਵੀ ਸਦੀਵੀ ਰਹੇਗਾ। ਅਸੀਂ ਦੇਸ਼ ਨੂੰ ਸਰਕਾਰ, ਸੱਤਾ ਜਾਂ ਸਾਮਰਾਜ ਦੇ ਰੂਪ ਵਿੱਚ ਨਹੀਂ ਦੇਖਦੇ ਹਾਂ। ਸਾਡੇ ਲਈ ਤਾਂ ਇਹ ਸਜੀਵ ਹੈ, ਸਾਡੇ ਵਰਤਮਾਨ ਦੀ ਆਤਮਾ ਹੈ ਅਤੇ ਇਸ ਦੀ ਰੱਖਿਆ ਕਰਨਾ ਸਿਰਫ਼ ਭੂਗੋਲਿਕ ਸਰਹੱਦਾਂ ਦੀ ਰੱਖਿਆ ਤੱਕ ਸੀਮਤ ਨਹੀਂ ਹੈ। ਸਾਡੇ ਲਈ ਰਾਸ਼ਟਰ ਰੱਖਿਆ ਦਾ ਅਰਥ ਇਸ ਸਜੀਵ ਰਾਸ਼ਟਰੀ ਜੀਵੰਤਤਾ, ਰਾਸ਼ਟਰੀ ਏਕਤਾ ਅਤੇ ਰਾਸ਼ਟਰੀ ਅਖੰਡਤਾ ਦੀ ਰੱਖਿਆ ਕਰਨਾ ਹੈ।”

 

 

 

ਆਪਣੇ ਸੰਬੋਧਨ ਨੂੰ ਸਮਾਪਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਜੇਕਰ ਸਾਡੇ ਹਥਿਆਰਬੰਦ ਬਲ ਅਸਮਾਨ ਨੂੰ ਛੂਹਣ ਵਾਲੀ ਬਹਾਦਰੀ ਨਾਲ ਲੈਸ ਹਨ, ਤਾਂ ਉਨ੍ਹਾਂ ਦੇ ਦਿਲ ਮਨੁੱਖੀ ਦਿਆਲਤਾ ਦਾ ਸਾਗਰ ਵੀ ਹਨ। ਇਹੀ ਕਾਰਨ ਹੈ ਕਿ ਸਾਡੇ ਹਥਿਆਰਬੰਦ ਬਲ ਨਾ ਸਿਰਫ਼ ਸਰਹੱਦਾਂ ਦੀ ਰੱਖਿਆ ਕਰਦੇ ਹਨ, ਬਲਕਿ ਮੁਸ਼ਕਿਲਾਂ ਅਤੇ ਕੁਦਰਤੀ ਆਫ਼ਤਾਂ ਦੇ ਦੌਰਾਨ ਵੀ ਮਦਦ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਹ ਹਰ ਭਾਰਤੀ ਦੇ ਦਿਲ ਵਿੱਚ ਇੱਕ ਮਜ਼ਬੂਤ ਭਰੋਸੇ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ। ਤੁਸੀਂ ਭਾਰਤ ਦੀ ਏਕਤਾ ਅਤੇ ਅਖੰਡਤਾ ਅਤੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦੇ ਰਖਵਾਲੇ ਅਤੇ ਇਸ ਨੂੰ ਬਚਾਉਣ ਵਾਲੇ ਹੋ। ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡੀ ਬਹਾਦਰੀ ਦੀ ਪ੍ਰੇਰਣਾ ਨਾਲ ਅਸੀਂ ਭਾਰਤ ਨੂੰ ਵਿਕਾਸ ਅਤੇ ਤਰੱਕੀ ਦੇ ਸਿਖਰ ’ਤੇ ਲੈ ਜਾਵਾਂਗੇ।”

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi