ਹੁੰਡਈ ਮੋਟਰ ਗਰੁੱਪ ਦੇ ਕਾਰਜਕਾਰੀ ਪ੍ਰਧਾਨ (Executive Chair), ਸ਼੍ਰੀ ਯੂਇਸੁਨ ਚੁੰਗ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਭਾਰਤ ਦੀ ਅਰਥਵਿਵਸਥਾ ਦਾ ਪਾਵਰਹਾਊਸ ਹੈ ਅਤੇ ਹੁੰਡਈ ਗਰੁੱਪ ਜਿਹੇ ਬੜੇ ਨਿਵੇਸ਼ ਨਾਲ ਰਾਜ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ।
ਐਕਸ (X) ‘ਤੇ ਹੁੰਡਈ ਇੰਡੀਆ ਹੈਂਡਲ ਦੀ ਇੱਕ ਪੋਸਟ ਦੇ ਜਵਾਬ ਵਿੱਚੇ, ਪ੍ਰਧਾਨ ਮੰਤਰੀ ਨੇ ਲਿਖਿਆ :
“ਕੁਝ ਦਿਨ ਪਹਿਲੇ ਸ਼੍ਰੀ ਯੂਇਸੁਨ ਚੁੰਗ (Mr. Euisun Chung) ਨੂੰ ਮਿਲ ਕੇ ਖੁਸ਼ੀ ਹੋਈ। ਭਾਰਤ ਵਾਸਤਵ ਵਿੱਚ ਨਿਵੇਸ਼ ਦੇ ਲਈ ਆਦਰਸ਼ ਸਥਾਨ ਹੈ। ਮੈਂ ਪੁਣੇ ਸਥਿਤ ਪਲਾਂਟ ਦੇ ਪ੍ਰਤੀ ਹੁੰਡਈ ਦੇ ਉਤਸ਼ਾਹ ਨੂੰ ਦੇਖ ਕੇ ਖੁਸ਼ ਹਾਂ। ਮਹਾਰਾਸ਼ਟਰ ਭਾਰਤ ਦੀ ਅਰਥਵਿਵਸਥਾ ਦਾ ਪਾਵਰਹਾਊਸ ਹੈ ਅਤੇ ਇਸ ਤਰ੍ਹਾਂ ਦੇ ਬੜੇ ਨਿਵੇਸ਼ ਨਾਲ ਰਾਜ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ।”
Happy to have met Mr. Euisun Chung a few days ago. India is indeed the ideal place to invest in. I am also glad to see Hyundai's enthusiasm towards the plant in Pune. Maharashtra is India's economic powerhouse and big investments like this will greatly benefit the people of the… https://t.co/p21zGR1ljB
— Narendra Modi (@narendramodi) October 24, 2024