ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਦੇ ਸ਼ੇਖ ਪੁਰਾ ਦੀ ਵੀਬੀਐੱਸਵਾਈ ਲਾਭਾਰਥੀ, ਦੁੱਧ ਵਿਕਰੇਤਾ ਸੁਸ਼੍ਰੀ ਨਾਜ਼ੀਆ ਨਜ਼ੀਰ ਨਾਲ ਬਾਤਚੀਤ ਕੀਤੀ
“ਜੰਮੂ-ਕਸ਼ਮੀਰ ਵਿੱਚ ਵੀਬੀਐੱਸਵਾਈ ਦੇ ਪ੍ਰਤੀ ਉਤਸ਼ਾਹ ਦੇਸ਼ ਦੇ ਬਾਕੀ ਹਿੱਸਿਆਂ ਦੇ ਲਈ ਇੱਕ ਸਕਾਰਾਤਮਕ ਸੰਦੇਸ਼: ਪ੍ਰਧਾਨ ਮੰਤਰੀ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) (Viksit Bharat Sankalp Yatra (VBSY)ਦੇ ਲਾਭਾਰਥੀਆਂ ਨਾਲ ਬਾਤਚੀਤ ਕੀਤੀ। ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਦੀ ਸੰਤ੍ਰਿਪਤਤਾ ਪ੍ਰਾਪਤ ਕਰਨ ਦੇ ਲਈ ਦੇਸ਼ ਭਰ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ(Viksit Bharat Sankalp Yatra) ਕੀਤੀ ਜਾ ਰਹੀ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂ-ਬੱਧ ਤਰੀਕੇ ਨਾਲ ਪਹੁੰਚੇ।

 

ਜੰਮੂ-ਕਸ਼ਮੀਰ ਦੇ ਸ਼ੇਖ ਪੁਰਾ ਦੀ ਇੱਕ ਦੁੱਧ ਵਿਕਰੇਤਾ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) (Viksit Bharat Sankalp Yatra (VBSY) ਲਾਭਾਰਥੀ ਸੁਸ਼੍ਰੀ ਨਾਜ਼ੀਆ ਨਜ਼ੀਰ (Ms Nazia Nazir) ਦੇ ਨਾਲ ਬਾਤਚੀਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਬਾਰੇ ਪੁੱਛਗਿੱਛ ਕੀਤੀ। ਉਨ੍ਹਾਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੇ ਪਤੀ ਇੱਕ ਆਟੋ ਚਾਲਕ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹਨ।

 

ਪਿਛਲੇ ਵਰ੍ਹਿਆਂ ਦੀ ਤੁਲਨਾ ਵਿੱਚ ਆਪਣੇ ਪਿੰਡ ਵਿੱਚ ਸਪਸ਼ਟ ਬਦਲਾਵਾਂ ਬਾਰੇ ਪ੍ਰਧਾਨ ਮੰਤਰੀ ਦੀ ਪੁੱਛਗਿੱਛ ‘ਤੇ, ਸੁਸ਼੍ਰੀ ਨਾਜ਼ੀਆ ਨਜ਼ੀਰ (Ms Nazia Nazir)ਨੇ ਜਵਾਬ ਦਿੱਤਾ ਕਿ ਜਲ ਜੀਵਨ ਮਿਸ਼ਨ ਇੱਕ ਗੇਮ ਚੇਂਜਰ ਸਾਬਤ ਹੋਇਆ ਹੈ, ਜਿੱਥੇ ਨਲ ਤੋਂ ਸਵੱਛ ਅਤੇ ਸੁਰੱਖਿਅਤ ਪਾਣੀ ਦੀ ਸਪਲਾਈ ਉਨ੍ਹਾਂ ਦੇ ਘਰਾਂ ਤੱਕ ਹੋ ਰਹੀ ਹੈ, ਜਿੱਥੇ ਕਦੇ ਪਾਣੀ ਦੀ ਸਮੱਸਿਆ ਹੋਇਆ ਕਰਦੀ ਸੀ। ਉਨ੍ਹਾਂ ਨੇ ਉੱਜਵਲਾ ਯੋਜਨਾ (Ujjwala Yojna) ਦੇ ਤਹਿਤ ਗੈਸ ਕਨੈਕਸ਼ਨ ਦੇ ਲਾਭ, ਸਰਕਾਰੀ ਸਕੂਲਾਂ ਵਿੱਚ ਸਿੱਖਿਆ ਅਤੇ ਪੀਐੱਮਜੀਕੇਏਵਾਈ(PMGKAY) ਨੂੰ ਅਗਲੇ 5 ਵਰ੍ਹਿਆਂ ਦੇ ਲਈ ਵਧਾਉਣ ਦੇ ਲਈ ਭੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਉਨ੍ਹਾਂ ਦੇ ਪਿੰਡ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) (Viksit Bharat Sankalp Yatra (VBSY) ਵੈਨ ਦੇ ਅਨੁਭਵ ਅਤੇ ਪ੍ਰਭਾਵ ਬਾਰੇ ਭੀ ਜਾਣਕਾਰੀ ਲਈ। ਉਨ੍ਹਾਂ ਨੇ ਜਵਾਬ ਦਿੱਤਾ ਕਿ ਲੋਕਾਂ ਨੇ ਕਸ਼ਮੀਰੀ ਸੱਭਿਆਚਾਰ ਦੇ ਅਨੁਸਾਰ ਸ਼ੁਭ ਅਵਸਰਾਂ ‘ਤੇ ਕੀਤੀਆਂ ਜਾਣ ਵਾਲੀਆਂ ਰਸਮਾਂ ਨਾਲ ਇਸ ਦਾ ਸੁਆਗਤ ਕੀਤਾ।

 

ਪ੍ਰਧਾਨ ਮੰਤਰੀ ਮੋਦੀ ਨੇ ਸੁਸ਼੍ਰੀ ਨਾਜ਼ੀਆ ਨਜ਼ੀਰ (Ms Nazia Nazir) ਦੇ ਨਾਲ ਬਾਤਚੀਤ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਸ਼ਮੀਰ ਦੀ ਮਹਿਲਾ ਸ਼ਕਤੀ ‘ਤੇ ਭੀ ਭਰੋਸਾ ਜਤਾਇਆ, ਜੋ ਸਰਕਾਰ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਦਾ ਲਾਭ ਉਠਾ ਕੇ ਆਪਣੇ ਬੱਚਿਆਂ ਨੂੰ ਸਿੱਖਿਅਤ ਕਰ ਰਹੀਆਂ ਹਨ ਅਤੇ ਦੇਸ਼ ਦੇ ਵਿਕਾਸ ਦੇ ਇਰਾਦੇ ਨਾਲ ਅੱਗੇ ਵਧ ਰਹੀਆਂ ਹਨ। ਉਨ੍ਹਾਂ ਨੇ ਕਿਹਾ, “ਤੁਹਾਡਾ ਉਤਸ਼ਾਹ ਮੇਰੇ ਲਈ ਤਾਕਤ ਦਾ ਸਰੋਤ ਹੈ”, ਜੰਮੂ-ਕਸ਼ਮੀਰ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) (Viksit Bharat Sankalp Yatra (VBSY) ਦੇ ਪ੍ਰਤੀ ਉਤਸ਼ਾਹ ਨੂੰ ਦੇਖਦੇ ਹੋਏ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਇੱਕ ਸਕਾਰਾਤਮਕ ਸੰਦੇਸ਼ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਨਵੀਂ ਪੀੜ੍ਹੀ ਦੇ ਉੱਜਵਲ ਭਵਿੱਖ ਦੀ ਗਰੰਟੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਤਸੱਲੀ ਪ੍ਰਗਟਾਈ ਕਿ ਦੇਸ਼ ਭਰ ਦੇ ਲੋਕ ਵਿਕਾਸ ਦੀ ਦੌੜ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਯੋਗਾਦਨ ਦੀ ਸ਼ਲਾਘਾ ਕੀਤੀ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India's export performance in several key product categories showing notable success

Media Coverage

India's export performance in several key product categories showing notable success
NM on the go

Nm on the go

Always be the first to hear from the PM. Get the App Now!
...
Prime Minister condoles the passing of squash legend Shri Raj Manchanda
December 04, 2024

The Prime Minister, Shri Narendra Modi condoled the passing of Shri Raj Manchanda today. Shri Modi hailed Shri Manchanda as a true legend of Indian squash known for his dedication and excellence. He also lauded Shri Manchanda for his service to the nation reflected in his military service.

The Prime Minister’s handle in a post on X wrote:

“Saddened by the passing away of Shri Raj Manchanda Ji, a true legend of Indian squash known for his dedication and excellence. In addition to the laurels he won, it was his passion for the sport and his ability to inspire generations that truly set him apart. Beyond the squash court, his service to the nation was reflected in his military service too. Condolences to his family and admirers. Om Shanti: PM @narendramodi”