ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇੱਕ ਟਵੀਟ ਵਿੱਚ ਦੱਸਿਆ ਹੈ ਕਿ ਰਣਨੀਤਕ ਤੌਰ 'ਤੇ ਮਹੱਤਵਪੂਰਨ 928 ਲਾਈਨ ਰਿਪਲੇਸਮੈਂਟ ਯੂਨਿਟਾਂ/ ਸਬ ਸਿਸਟਮਾਂ/ਕਲ-ਪੁਰਜ਼ਿਆਂ ਦੀ ਚੌਥੀ ਸਕਾਰਾਤਮਕ ਸਵਦੇਸ਼ੀਕਰਣ ਸੂਚੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸੂਚੀ ਵਿੱਚ ਉਤਕ੍ਰਿਸ਼ਟ ਸਮੱਗਰੀ ਅਤੇ ਕਲ-ਪੁਰਜ਼ੇ ਸ਼ਾਮਲ ਹਨ, ਜਿਨ੍ਹਾਂ ਨੂੰ ਅਗਰ ਆਯਾਤ ਕੀਤਾ ਜਾਂਦਾ, ਤਾਂ ਉਨ੍ਹਾਂ ਦੀ ਲਾਗਤ 715 ਕਰੋੜ ਰੁਪਏ ਬਣਦੀ।
ਸ਼੍ਰੀ ਰਾਜਨਾਥ ਸਿੰਘ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
‘‘ਰੱਖਿਆ ਖੇਤਰ ਦੇ ਲਈ ਸਕਾਰਾਤਮਕ ਵਿਕਾਸ। ਇਸ ਨਾਲ ਆਤਮਨਿਰਭਰ ਭਾਰਤ ਦੇ ਸਾਡੇ ਸੰਕਲਪ ਨੂੰ ਬਲ ਅਤੇ ਸਥਾਨਕ ਉੱਦਮਸ਼ੀਲ ਪ੍ਰਤਿਭਾ ਨੂੰ ਪ੍ਰੋਤਸਾਹਨ ਮਿਲੇਗਾ।’’
A positive development for the defence sector. This will add strength to our resolve towards an Aatmanirbhar Bharat and encourage local entrepreneurial talent. https://t.co/J7rVWXvdvy
— Narendra Modi (@narendramodi) May 16, 2023