ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11 ਅਕਤੂਬਰ, 2024 ਨੂੰ ਵਿਯਨਤਿਯਾਨੇ ਵਿੱਚ ਪੂਰਬੀ ਏਸ਼ੀਆ ਸਮਿਟ ਦੇ ਅਵਸਰ ‘ਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਪੈਤੋਂਗਤਾਰਨ ਸ਼ਿਨਾਵਾਤ੍ਰਾ (Ms. Paetongtarn Shinawatra) ਨਾਲ ਮੁਲਾਕਾਤ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਥਾਈ ਪ੍ਰਧਾਨ ਮੰਤਰੀ ਸੁਸ਼੍ਰੀ ਪੈਤੋਂਗਤਾਰਨ ਸ਼ਿਨਾਵਾਤ੍ਰਾ ਨੂੰ ਅਹੁਦਾ ਗ੍ਰਹਿਣ ਕਰਨ ‘ਤੇ ਵਧਾਈ ਦਿੱਤੀ। ਸੁਸ਼੍ਰੀ ਸ਼ਿਨਾਵਾਤ੍ਰਾ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਇਤਿਹਾਸਕ ਤੀਸਰੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਦੋਵੇਂ ਨੇਤਾਵਾਂ ਨੇ ਕਈ ਖੇਤਰਾਂ ਵਿੱਚ ਦੁਵੱਲੇ ਸਹਿਯੋਗ ‘ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਉਪ-ਖੇਤਰੀ, ਖੇਤਰੀ ਅਤੇ ਬਹੁਪੱਖੀ ਮੰਚਾਂ ‘ਤੇ ਗਹਿਰੇ ਸਹਿਯੋਗ ਸਥਾਪਿਤ ਕਰਨ ਦੇ ਤਰੀਕਿਆਂ ‘ਤੇ ਵੀ ਆਪਣੇ ਵਿਚਾਰ ਸਾਂਝਾ ਕੀਤੇ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਬਿਮਸਟੇਕ ਦੇ ਜ਼ਰੀਏ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ।
ਥਾਈਲੈਂਡ ਦੇ ਨਾਲ ਭਾਰਤ ਦੇ ਸਬੰਧ ਭਾਰਤ ਦੀ ‘ਐਕਟ ਈਸਟ’ ਪਾਲਿਸੀ ਦਾ ਇੱਕ ਮਹੱਤਵਪੂਰਨ ਥੰਮ੍ਹ ਹਨ, ਜਿਸ ਦਾ ਇਸ ਵਰ੍ਹੇ ਇੱਕ ਦਹਾਕਾ ਪੂਰਾ ਹੋ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਦੇ ਇੰਡੋ-ਪੈਸਿਫਿਕ ਵਿਜ਼ਨ ਦੇ ਵੀ ਦਸ ਵਰ੍ਹੇ ਪੂਰੇ ਹੋ ਰਹੇ ਹਨ।
Met PM Paetongtarn Shinawatra in Lao PDR. Thailand is a deeply valued friend of India’s. Our talks were focused on how to improve trade ties between our nations and to boost cultural linkages. We also see great scope in sectors like defence, shipping, digital innovations and… pic.twitter.com/aXXhydrWPX
— Narendra Modi (@narendramodi) October 11, 2024
ได้พบกับคุณแพทองธาร ชินวัตร นายกรัฐมนตรีของไทย ที่ สปป.ลาว ประเทศไทยเป็นมิตรที่ทรงคุณค่าอย่างลึกซึ้งของอินเดีย การหารือของเรามุ่งเน้นไปที่แนวทางการยกระดับความสัมพันธ์ทางการค้าระหว่างประเทศของเรา และส่งเสริมความสัมพันธ์ทางวัฒนธรรม นอกจากนี้ เรายังมองเห็นโอกาสอันมากมายในภาคส่วนต่าง… pic.twitter.com/DrW9fcj7vu
— Narendra Modi (@narendramodi) October 11, 2024