ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ-7 ਸਿਖਰ ਸੰਮੇਲਨ ਦੇ ਦੌਰਾਨ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਸੁਸ਼੍ਰੀ ਉਰਸੁਲਾ ਵੌਨ ਡੇਰ ਲੇਯੇਨ (Ms. Ursula von der Leyen) ਦੇ ਨਾਲ 27 ਜੂਨ 2022 ਨੂੰ ਜਰਮਨੀ ਦੇ ਸ਼ਲੌਸ ਐਲਮੌ ਵਿੱਚ ਮੁਲਾਕਾਤ ਕੀਤੀ
ਬੈਠਕ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਰਾਏਸੀਨਾ ਵਾਰਤਾ ਦੇ ਦੌਰਾਨ ਅਪ੍ਰੈਲ 2022 ਵਿੱਚ ਪ੍ਰਧਾਨ ਵੌਨ ਡੇਰ ਲੇਯੇਨ ਦੀ ਸਿਰਜਨਾਤਮਕ ਦਿੱਲੀ ਯਾਤਰਾ ਨੂੰ ਯਾਦ ਕੀਤਾ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਯੂਰਪੀ ਸੰਘ ਦੇ ਦਰਮਿਆਨ ਵਪਾਰ, ਨਿਵੇਸ਼ ਅਤੇ ਜੀਆਈ ਸਮਝੌਤਿਆਂ ’ਤੇ ਵਾਰਤਾਲਾਪ ਫਿਰ ਤੋਂ ਸ਼ੁਰੂ ਹੋਣ ’ਤੇ ਪ੍ਰਸੰਨਤਾ ਵਿਅਕਤ ਕੀਤਾ। ਉਨ੍ਹਾਂ ਨੇ ਡਿਜੀਟਲ ਸਹਿਯੋਗ, ਜਲਵਾਯੂ ਕਾਰਵਾਈ ਅਤੇ ਟੈਕਨੋਲੋਜੀ ਅਤੇ ਇਨੋਵੇਸ਼ਨ ਸਮੇਤ ਕਈ ਖੇਤਰਾਂ ਵਿੱਚ ਭਾਰਤ-ਯੂਰਪੀ ਸੰਘ ਦੀਆਂ ਗਤੀਵਿਧੀਆਂ ਦੀ ਸਮੀਖਿਆ ਵੀ ਕੀਤੀ।
ਦੋਹਾਂ ਨੇਤਾਵਾਂ ਨੇ ਸਮਕਾਲੀ ਆਲਮੀ ਅਤੇ ਖੇਤਰੀ ਘਟਨਾਕ੍ਰਮ ’ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਹੈ।
President @EU_Commission @vonderleyen and I had an outstanding meeting earlier today. We discussed ways to deepen investment linkages, efforts to combat climate change, boosting digital cooperation and other important issues. pic.twitter.com/dDpbMBlWHw
— Narendra Modi (@narendramodi) June 27, 2022