ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ-7 ਸਿਖਰ ਸੰਮੇਲਨ ਦੇ ਦੌਰਾਨ 26 ਜੂਨ, 2022 ਨੂੰ ਮਿਊਨਿਖ ਵਿੱਚ ਅਰਜਨਟੀਨਾ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਲਬਰਟੋ ਫਰਨਾਡੀਜ਼ ਨਾਲ ਮੁਲਾਕਾਤ ਕੀਤੀ।
ਦੋਹਾਂ ਨੇਤਾਵਾਂ ਦੇ ਦਰਮਿਆਨ ਇਹ ਪਹਿਲੀ ਦੁਵੱਲੀ ਮੀਟਿੰਗ ਸੀ। ਉਨ੍ਹਾਂ ਨੇ ਸਾਲ 2019 ਵਿੱਚ ਸਥਾਪਿਤ ਦੁਵੱਲੀ ਰਣਨੀਤਕ ਸਾਂਝੇਦਾਰੀ ਦੇ ਲਾਗੂਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਦੋਹਾਂ ਦੇ ਦਰਮਿਆਨ ਕਈ ਵਿਸ਼ਿਆਂ ਜਿਵੇਂ ਵਪਾਰ ਅਤੇ ਨਿਵੇਸ਼; ਦੱਖਣ-ਦੱਖਣ ਸਹਿਯੋਗ, ਖਾਸ ਤੌਰ ’ਤੇ ਫਾਰਮਾ ਸੈਕਟਰ ਵਿੱਚ; ਜਲਵਾਯੂ ਪਰਿਵਰਤਨ, ਅਖੁੱਟ ਊਰਜਾ, ਨਿਊਕਲੀਅਰ ਮੈਡੀਸਿਨ, ਇਲੈਕਟ੍ਰਿਕ ਮੋਬਿਲਿਟੀ, ਰੱਖਿਆ ਸਹਿਯੋਗ, ਖੇਤੀ ਅਤੇ ਖੁਰਾਕ ਸੁਰੱਖਿਆ; ਟ੍ਰੈਡਿਸ਼ਨਲ ਮੈਡੀਸਿਨ, ਸੱਭਿਆਚਾਰਕ ਸਹਿਯੋਗ ਦੇ ਨਾਲ-ਨਾਲ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਤਾਲਮੇਲ ’ਤੇ ਚਰਚਾ ਹੋਈ। ਇਨ੍ਹਾਂ ਸਭ ਖੇਤਰਾਂ ਵਿੱਚ ਆਪਸੀ ਸਬੰਧਾਂ ਨੂੰ ਵਧਾਉਣ ’ਤੇ ਦੋਹਾਂ ਧਿਰਾਂ ਨੇ ਸਹਿਮਤੀ ਵਿਅਕਤ ਕੀਤੀ।
Reviewed the full range of the India-Argentina friendship during the very productive meeting with President @alferdez in Munich. Stronger cooperation between our nations will greatly benefit our people. pic.twitter.com/bBe32Wg850
— Narendra Modi (@narendramodi) June 26, 2022