ਕੈਬਨਿਟ ਨੇ ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ ਐਂਡ ਐਕਸਟੈਂਡਿਡ ਰਿਅਲਟੀ (ਏਵੀਜੀਸੀ-ਐਕਸਆਰ) ਦੇ ਲਈ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ (ਐੱਨਸੀਓਈ) ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ
ਆਰਥਿਕ ਵਿਕਾਸ ਅਤੇ ਰੋਜ਼ਗਾਰ ਦੇ ਅਵਸਰ ਸੁਨਿਸ਼ਚਿਤ ਕਰਨ ਲਈ ਸਰਕਾਰ ਦਾ ਕ੍ਰਿਏਟਰਸ ਇਕੋਨਮੀ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਪ੍ਰਯਾਸ
ਐੱਨਸੀਓਈ ਭਾਰਤ ਨੂੰ ਅਤਿਆਧੁਨਿਕ ਕੰਟੈਂਟ ਪ੍ਰਦਾਨ ਕਰਨ ਦੇ ਕੌਨਟੈਂਟ ਹੱਬ ਦੇ ਰੂਪ ਵਿੱਚ ਸਥਾਪਿਤ ਕਰਕੇ ਭਾਰਤ ਦੀ ਸੌਫਟ ਪਾਵਰ ਨੂੰ ਆਲਮੀ ਪੱਧਰ ‘ਤੇ ਵਧਾਏਗਾ ਅਤੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰੇਗਾ

ਐੱਨਸੀਓਈ ਭਾਰਤ ਨੂੰ ਅਤਿਆਧੁਨਿਕ ਕੰਟੈਂਟ ਪ੍ਰਦਾਨ ਕਰਨ ਦੇ ਕੌਨਟੈਂਟ ਹੱਬ ਦੇ ਰੂਪ ਵਿੱਚ ਸਥਾਪਿਤ ਕਰਕੇ ਭਾਰਤ ਦੀ ਸੌਫਟ ਪਾਵਰ ਨੂੰ ਆਲਮੀ ਪੱਧਰ ‘ਤੇ ਵਧਾਏਗਾ ਅਤੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਕੰਪਨੀ ਐਕਟ 2013 ਦੇ ਅਧੀਨ ਧਾਰਾ 8 ਕੰਪਨੀ ਦੇ ਰੂਪ ਵਿੱਚ ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ ਐਂਡ ਐਕਸਟੈਂਡਿਡ ਰਿਅਲਟੀ) ਏਵੀਜੀਸੀ-ਐਕਸਆਰ ਦੇ ਲਈ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ) ਐੱਨਸੀਓਈ (ਦੀ ਸਥਾਪਨਾ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਹੈ, ਜਿਸ ਵਿੱਚ ਫੈੱਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਅਤੇ ਭਾਰਤੀ ਉਦਯੋਗ ਸੰਘ ਭਾਰਤ ਸਰਕਾਰ ਦੇ ਨਾਲ ਭਾਗੀਦਾਰ ਦੇ ਰੂਪ ਵਿੱਚ ਉਦਯੋਗ ਸੰਸਥਾਵਾਂ ਦੀ ਪ੍ਰਤੀਨਿਧਤਾ ਕਰਨਗੇ। ਐੱਨਸੀਓਈ ਦੀ ਸਥਾਪਨਾ ਮੁੰਬਈ, ਮਹਾਰਾਸ਼ਟਰ ਵਿੱਚ ਕੀਤੀ ਜਾਵੇਗੀ ਅਤੇ ਇਹ ਦੇਸ਼ ਵਿੱਚ ਇੱਕ ਏਵੀਜੀਸੀ ਟਾਸਕ ਫੋਰਸ ਦੀ ਸਥਾਪਨਾ ਦੇ ਲਈ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਦੀ ਸਾਲ 2022-23 ਦੇ ਬਜਟ ਐਲਾਨ ਦੇ ਅਨੁਸਰਣ ਵਿੱਚ ਹੈ। 

AVGC-XR ਸੈਕਟਰ ਅੱਜ ਮੀਡੀਆ ਅਤੇ ਮਨੋਰੰਜਨ ਦੇ ਪੂਰੇ ਖੇਤਰ ਵਿੱਚ ਲਾਜ਼ਮੀ ਭੂਮਿਕਾ ਨਿਭਾਉਂਦਾ ਹੈ, ਜਿਸ ਵਿੱਚ ਫਿਲਮ ਨਿਰਮਾ, ਓਵਰ ਦਾ ਟੌਪ) ਓਟੀਟੀ (ਪਲੈਟਫਾਰਮ, ਗੇਮਿੰਗ, ਵਿਗਿਆਪਨ ਅਤੇ ਸਿਹਤ, ਸਿੱਖਿਆ ਅਤੇ ਹੋਰ ਸਮਾਜਿਕ ਖੇਤਰਾਂ ਸਮੇਤ ਕਈ ਹੋਰ ਖੇਤਰ ਸ਼ਾਮਲ ਹਨ, ਇਸ ਪ੍ਰਕਾਰ ਦੇਸ਼ ਦੀ ਵਿਕਾਸ ਗਾਥਾ ਦੀ ਸੰਪੂਰਨ ਸੰਰਚਨਾ ਨੂੰ ਸਮੇਟੇ ਹੋਏ ਹੈ। ਤੇਜ਼ੀ ਨਾਲ ਵਿਕਸਿਤ ਹੋ ਰਹੀ ਤਕਨੀਕ ਅਤੇ ਪੂਰੇ ਦੇਸ਼ ਵਿੱਚ ਇੰਟਰਨੈੱਟ ਦੀ ਵਧਦੀ ਪਹੁੰਚ ਦੇ ਨਾਲ-ਨਾਲ ਸਭ ਤੋਂ ਸਸਤੀਆਂ ਡੇਟਾ ਦਰਾਂ ਸਮੇਤ, ਆਲਮੀ ਪੱਧਰ ‘ਤੇ ਏਵੀਜੀਸੀ-ਐਕਸਆਰ ਦਾ ਉਪਯੋਗ ਤੇਜ਼ੀ ਨਾਲ ਵਧਣ ਲਈ ਤਿਆਰ ਹੈ। 

ਏਵੀਜੀਸੀ-ਐੱਕਸਆਰ ਸੈਕਟਰ (AVGC-XR sector) ਦੇ ਵਿਕਾਸ ਨੂੰ ਹੁਲਾਰਾ ਦੇਣਾ 

ਇਸ ਤੇਜ਼ ਗਤੀ ਨੂੰ ਬਣਾਏ ਰੱਖਣ ਲਈ ਦੇਸ਼ ਵਿੱਚ AVGC-XR ਈਕੋਸਿਸਟਮ ਨੂੰ ਅੱਗੇ ਵਧਾਉਣ ਦੇ ਟੌਪ ਸੰਸਥਾਨ ਦੇ ਰੂਪ ਵਿੱਚ ਕੰਮ ਕਰਨ ਲਈ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਦੀ  ਸਥਾਪਨਾ ਕੀਤੀ ਜਾ ਰਹੀ ਹੈ। ਐੱਨਸੀਓਈ ਸ਼ੌਂਕੀਆ ਅਤੇ ਪੇਸ਼ੇਵਰ ਦੋਵਾਂ ਨੂੰ ਅਤਿਆਧੁਨਿਕ AVGC-XR ਤਕਨੀਕਾਂ ਦੇ ਨਵੀਨਤਮ ਕੌਸ਼ਲਾਂ ਨਾਲ ਲੈਸ ਕਰਨ ਲਈ ਵਿਸ਼ੇਸ਼ ਟ੍ਰੇਨਿੰਗ–ਕਮ-ਟੀਚਿੰਗ ਪ੍ਰੋਗਰਾਮ ਪ੍ਰਦਾਨ ਕਰਨ ਦੇ ਨਾਲ-ਨਾਲ ਖੋਜ ਅਤੇ ਵਿਕਾਸ ਨੂੰ ਵੀ ਹੁਲਾਰਾ ਦੇਵੇਗਾ ਅਤੇ ਕੰਪਿਊਟਰ ਸਾਇੰਸ, ਇੰਜੀਨੀਅਰਿੰਗ, ਡਿਜ਼ਾਈਨ ਅਤੇ ਕਲਾ ਜਿਹੇ ਵਿਭਿੰਨ ਖੇਤਰਾਂ ਦੇ ਮਾਹਿਰਾਂ ਨੂੰ ਨਾਲ   ਲਿਆਏਗਾ ਜੋ AVGC-XR ਸੈਕਟਰ ਵਿੱਚ ਵੱਡੀਆਂ ਸਫ਼ਲਤਾਵਾਂ ਦਾ ਮਾਰਗ ਪੱਧਰਾ ਕਰ ਸਕਦੇ ਹਨ।  ਇਹ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਘਰੇਲੂ ਉਪਯੋਗ ਅਤੇ ਗਲੋਬਲ ਆਊਟਰੀਚ ਦੋਵਾਂ ਲਈ ਭਾਰਤ ਦੇ ਆਈਪੀ ਦੇ ਨਿਰਮਾਣ ‘ਤੇ ਵੀ ਵਿਆਪਕ ਤੌਰ ‘ਤੇ ਧਿਆਨ ਕੇਂਦ੍ਰਿਤ ਕਰੇਗਾ, ਜਿਸ ਨਾਲ ਕੁੱਲ ਮਿਲਾ ਕੇ ਭਾਰਤ ਦੀ ਸਮ੍ਰਿੱਧ ਇਤਿਹਾਸਿਕ ਅਤੇ ਸੱਭਿਆਚਾਰਕ ਵਿਰਾਸਤ ‘ਤੇ ਅਧਾਰਿਤ ਕੰਟੈਂਟ ਦਾ ਸਿਰਜਣ ਹੋਵੇਗਾ। ਇਸ ਤੋਂ ਇਲਾਵਾ, ਐੱਨਸੀਓਈ, AVGC-XR ਸੈਕਟਰ ਵਿੱਚ ਸਟਾਰਟਅੱਪਸ ਅਤੇ ਸ਼ੁਰੂਆਤੀ ਅਵਸਥਾ ਵਾਲੀਆਂ ਕੰਪਨੀਆਂ ਨੂੰ ਪ੍ਰੋਤਸਾਹਨ ਦੇਣ ਲਈ ਉਨ੍ਹਾਂ ਨੂੰ ਸੰਸਾਧਨ ਪ੍ਰਦਾਨ ਕਰਦੇ ਹੋਏ ਇੱਕ ਇਨਕਿਊਬੇਸ਼ਨ ਸੈਂਟਰ ਦੇ ਰੂਪ ਵਿੱਚ ਕੰਮ ਕਰੇਗਾ। ਨਾਲ ਹੀ, ਐੱਨਸੀਓਈ (National Centre of Excellence) ਕੇਵਲ ਇੱਕ ਅਕਾਦਮਿਕ ਉੱਤਪ੍ਰੇਰਕ ( academic accelerator) ਦੇ ਰੂਪ ਵਿੱਚ ਹੀ ਨਹੀਂ, ਬਲਕਿ ਉਤਪਾਦਨ/ਉਦਯੋਗ ਉੱਤਪ੍ਰੇਰਕ (industry accelerator) ਦੇ ਰੂਪ ਵਿੱਚ ਵੀ ਕੰਮ ਕਰੇਗਾ।  /.

ਐੱਨਸੀਓਈ (NCoE) ਨੂੰ AVGC-XR ਇੰਡਸਟਰੀ ਦੇ ਵਿਕਾਸ ਲਈ ਪ੍ਰੇਰਕ ਸ਼ਕਤੀ ਦੇ ਰੂਪ ਵਿੱਚ ਸਥਾਪਿਤ ਕੀਤੇ ਜਾਣ ਨਾਲ ਇਹ ਦੇਸ਼ ਦੇ ਸਾਰੇ ਹਿੱਸਿਆਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਦੇ ਰੂਪ ਵਿੱਚ ਕੰਮ ਕਰੇਗਾ। ਇਸ ਨਾਲ ਰਚਨਾਤਮਕ ਕਲਾ ਅਤੇ ਡਿਜ਼ਾਈਨ ਖੇਤਰ ਨੂੰ ਬਹੁਤ ਹੁਲਾਰਾ ਮਿਲੇਗਾ ਅਤੇ ਆਤਮਨਿਰਭਰ ਭਾਰਤ ਪਹਿਲ (Atmanirbhar Bharat Initiative)ਦੇ ਲਕਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਨੂੰ AVGC-XR ਗਤੀਵਿਧੀਆਂ ਦਾ ਕੇਂਦਰ ਬਣਾਇਆ ਜਾ ਸਕੇਗਾ। 

AVGC-XR ਲਈ NCOE ਭਾਰਤ ਨੂੰ ਅਤਿ-ਆਧੁਨਿਕ ਕੰਟੈਂਟ ਉਪਲਬਧ ਕਰਵਾਉਣ ਵਾਲੇ ਕੰਟੈਂਟ ਹੱਬ ਵਜੋਂ ਸਥਾਪਿਤ ਕਰੇਗਾ, ਜਿਸ ਨਾਲ ਆਲਮੀ ਪੱਧਰ 'ਤੇ ਭਾਰਤ ਦੀ ਸੌਫਟ ਪਾਵਰ ਵਧੇਗੀ ਅਤੇ ਮੀਡੀਆ ਅਤੇ ਮਨੋਰੰਜਨ ਖੇਤਰ ਪ੍ਰਤੀ ਵਿਦੇਸ਼ੀ ਨਿਵੇਸ਼ ਆਕਰਸ਼ਿਤ ਹੋਵੇਗਾ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'India Delivers': UN Climate Chief Simon Stiell Hails India As A 'Solar Superpower'

Media Coverage

'India Delivers': UN Climate Chief Simon Stiell Hails India As A 'Solar Superpower'
NM on the go

Nm on the go

Always be the first to hear from the PM. Get the App Now!
...
PM Modi condoles loss of lives due to stampede at New Delhi Railway Station
February 16, 2025

The Prime Minister, Shri Narendra Modi has condoled the loss of lives due to stampede at New Delhi Railway Station. Shri Modi also wished a speedy recovery for the injured.

In a X post, the Prime Minister said;

“Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.”