ਸਵੱਛਤਾ ਲਈ ਸਭ ਤੋਂ ਮਹੱਤਵਪੂਰਨ ਜਨ ਅੰਦੋਲਨਾਂ ਵਿੱਚੋਂ ਇੱਕ-ਸਵੱਛ ਭਾਰਤ ਮਿਸ਼ਨ- ਦੀ ਸ਼ੁਰੂਆਤ ਦੇ 10 ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਅਕਤੂਬਰ ਨੂੰ 155ਵੀਂ ਗਾਂਧੀ ਜਯੰਤੀ ਦੇ ਅਵਸਰ ‘ਤੇ ਸਵੇਰੇ ਲਗਭਗ 10 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਸਵੱਛ ਭਾਰਤ ਦਿਵਸ 2024 ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਸਵਛਤਾ ਅਤੇ ਸਫ਼ਾਈ ਨਾਲ ਜੁੜੇ 9600 ਕਰੋੜ ਰੁਪਏ ਤੋਂ ਅਧਿਕ ਦੀ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਵਿੱਚ 6,800 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਸ਼ਾਮਲ ਹਨ, ਜਿਨ੍ਹਾਂ ਦਾ ਉਦੇਸ਼ AMRUT ਅਤੇ AMRUT 2.0 ਦੇ ਤਹਿਤ ਸ਼ਹਿਰੀ ਪਾਣੀ ਅਤੇ ਸੀਵਰੇਜ ਪ੍ਰਣਾਲੀਆਂ ਨੂੰ ਬਿਹਤਰ ਬਣਾਉਣਾ ਹੈ, 1550 ਕਰੋੜ ਰੁਪਏ ਤੋਂ ਵੱਧ ਦੇ 10 ਪ੍ਰੋਜੈਕਟਸ ਜੋ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੇ ਤਹਿਤ ਗੰਗਾ ਬੇਸਿਨ ਖੇਤਰਾਂ ਵਿੱਚ ਪਾਣੀ ਦੀ ਗੁਣਵੱਤਾ ਅਤੇ ਵੇਸਟ ਮੈਨੇਜਮੈਂਟ ਵਿੱਚ ਸੁਧਾਰ ‘ਤੇ ਕੇਂਦ੍ਰਿਤ ਹਨ ਅਤੇ ਗੋਬਰਧਨ ਸਕੀਮ ਦੇ ਤਹਿਤ 1332 ਕਰੋੜ ਰੁਪਏ ਤੋਂ ਵੱਧ ਦੇ 15 ਕੰਪਰੈਂਸਡ ਬਾਇਓਗੈਸ (ਸੀਬੀਜੀ) ਪਲਾਂਟ ਪ੍ਰੋਜੈਕਟਸ ਸ਼ਾਮਲ ਹਨ।
ਸਵੱਛ ਭਾਰਤ ਦਿਵਸ ਪ੍ਰੋਗਰਾਮ ਵਿੱਚ ਭਾਰਤ ਦੀਆਂ ਦਹਾਕੇ ਭਰ ਦੀਆਂ ਸਵੱਛ ਉਪਲਬਧੀਆਂ ਅਤੇ ਹਾਲ ਹੀ ਵਿੱਚ ਸੰਪੰਨ ਸਵੱਛਤਾ ਹੀ ਸੇਵਾ ਅਭਿਯਾਨ ਦੀਆਂ ਉਪਲਬਧੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਇਸ ਰਾਸ਼ਟਰੀ ਪ੍ਰਯਾਸ ਦੇ ਅਗਲੇ ਪੜਾਅ ਦੇ ਲਈ ਮੰਚ ਵੀ ਤਿਆਰ ਕਰੇਗਾ। ਇਸ ਵਿੱਚ ਸਥਾਨਕ ਸਰਕਾਰੀ ਸੰਸਥਾਵਾਂ, ਮਹਿਲਾ ਸਮੂਹਾਂ, ਯੁਵਾ ਸੰਗਠਨਾਂ ਅਤੇ ਕਮਿਊਨਿਟੀ ਲੀਡਰਾਂ ਦੀ ਰਾਸ਼ਟਰਵਿਆਪੀ ਭਾਗੀਦਾਰੀ ਵੀ ਸ਼ਾਮਲ ਹੋਵੇਗੀ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸੰਪੂਰਨ ਸਵੱਛਤਾ ਦੀ ਭਾਵਨਾ ਭਾਰਤ ਦੇ ਹਰ ਕੋਨੇ ਤੱਕ ਪਹੁੰਚੇ।
ਸਵੱਛਤਾ ਹੀ ਸੇਵਾ 2024 ਦੀ ਥੀਮ ‘ਸਵਭਾਵ ਸਵੱਛਤਾ, ਸੰਸਕਾਰ ਸਵੱਛਤਾ’ ਨੇ ਇੱਕ ਵਾਰ ਫਿਰ ਦੇਸ਼ ਨੂੰ ਸਵੱਛਤਾ, ਜਨਤਕ ਸਿਹਤ ਅਤੇ ਵਾਤਾਵਰਣਿਕ ਸਥਿਰਤਾ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਵਿੱਚ ਇਕਜੁੱਟ ਕੀਤਾ ਹੈ। ਸਵੱਛਤਾ ਹੀ ਸੇਵਾ 2024 ਦੇ ਤਹਿਤ 17 ਕਰੋੜ ਤੋਂ ਅਧਿਕ ਲੋਕਾਂ ਦੀ ਜਨ ਭਾਗੀਦਾਰੀ ਦੇ ਨਾਲ 19.70 ਲੱਖ ਤੋਂ ਅਧਿਕ ਪ੍ਰੋਗਰਾਮ ਪੂਰੇ ਕੀਤੇ ਗਏ ਹਨ। ਲਗਭਗ 6.5 ਲੱਖ ਸਵੱਛਤਾ ਲਕਸ਼ ਇਕਾਈਆਂ ਦਾ ਪਰਿਵਰਤਨ ਹਾਸਲ ਕੀਤਾ ਗਿਆ ਹੈ। ਲਗਭਗ 1 ਲੱਖ ਸਫ਼ਾਈ ਮਿੱਤਰ ਸੁਰੱਖਿਆ ਸ਼ਿਵਿਰ ਵੀ ਆਯੋਜਿਤ ਕੀਤੇ ਗਏ ਹਨ, ਜਿਨ੍ਹਾਂ ਤੋਂ 30 ਲੱਖ ਤੋਂ ਵੱਧ ਸਫ਼ਾਈ ਮਿੱਤਰਾਂ ਨੂੰ ਲਾਭ ਮਿਲਿਆ ਹੈ। ਇਸ ਦੇ ਇਲਾਵਾ, ਏਕ ਪੇੜ ਮਾਂ ਕੇ ਨਾਮ ਅਭਿਯਾਨ ਦੇ ਤਹਿਤ 45 ਲੱਖ ਤੋਂ ਵੱਧ ਪੇੜ ਲਗਾਏ ਗਏ ਹਨ।