ਦੋਹਾਂ ਦੇਸ਼ਾਂ ਦੇ ਦਰਮਿਆਨ ਹੋਏ ਸਮਝੌਤਿਆਂ/ਸਹਿਮਤੀ ਪੱਤਰਾਂ ਦੀ ਸੂਚੀ

 

ਲੜੀ ਨੰ.

ਐੱਮਓਯੂ/ਸਮਝੌਤੇ ਦਾ ਨਾਮ

ਭਾਰਤ ਦੀ ਤਰਫ਼ੋਂ ਅਦਾਨ-ਪ੍ਰਦਾਨ

ਬੰਗਲਾਦੇਸ਼ ਵਲੋਂ ਅਦਾਨ-ਪ੍ਰਦਾਨ

1

ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਅਤੇ ਬੰਗਲਾਦੇਸ਼ ਸਰਕਾਰ ਦੇ ਜਲ ਸਰੋਤ ਮੰਤਰਾਲੇ ਦੇ ਦਰਮਿਆਨ ਸਰਹੱਦ ਦੇ ਨਾਲ ਵਹਿਣ ਵਾਲੀ ਕੁਸ਼ਿਆਰਾ ਨਦੀ ਦੇ ਪਾਣੀ ਦੇ ਨਿਕਾਸ ਬਾਰੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸਹਿਮਤੀ ਪੱਤਰ।

ਸ਼੍ਰੀ ਪੰਕਜ ਕੁਮਾਰ

ਸ਼੍ਰੀ ਕਬੀਰ ਬਿਨ ਅਨਵਰ

2

ਭਾਰਤ ਵਿੱਚ ਬੰਗਲਾਦੇਸ਼ ਰੇਲਵੇ ਦੇ ਕਰਮਚਾਰੀਆਂ ਦੀ ਟ੍ਰੇਨਿੰਗ ਦੇ ਸਬੰਧ ਵਿੱਚ ਰੇਲ ਮੰਤਰਾਲੇ (ਰੇਲਵੇ ਬੋਰਡ), ਭਾਰਤ ਸਰਕਾਰ ਅਤੇ ਰੇਲ ਮੰਤਰਾਲੇ, ਬੰਗਲਾਦੇਸ਼ ਸਰਕਾਰ ਵਿਚਕਾਰ ਸਹਿਮਤੀ ਪੱਤਰ।

ਸ਼੍ਰੀ ਵਿਨੈ ਕੁਮਾਰ ਤ੍ਰਿਪਾਠੀ

ਸ਼੍ਰੀ ਮੁਹੰਮਦ ਇਮਰਾਨ

3

ਰੇਲ ਮੰਤਰਾਲੇ (ਰੇਲਵੇ ਬੋਰਡ), ਭਾਰਤ ਸਰਕਾਰ ਅਤੇ ਰੇਲ ਮੰਤਰਾਲੇ, ਬੰਗਲਾਦੇਸ਼ ਸਰਕਾਰ ਦੇ ਦਰਮਿਆਨ ਬੰਗਲਾਦੇਸ਼ ਰੇਲਵੇ ਲਈ ਐੱਫਓਆਈਐੱਸ ਅਤੇ ਹੋਰ ਆਈਟੀ ਐਪਲੀਕੇਸ਼ਨਾਂ ਜਿਵੇਂ ਆਈਟੀ ਪ੍ਰਣਾਲੀਆਂ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ।

ਸ਼੍ਰੀ ਵਿਨੈ ਕੁਮਾਰ ਤ੍ਰਿਪਾਠੀ

ਸ਼੍ਰੀ ਮੁਹੰਮਦ ਇਮਰਾਨ

4

ਬੰਗਲਾਦੇਸ਼ ਦੇ ਨਿਆਂਇਕ ਅਧਿਕਾਰੀਆਂ ਲਈ ਭਾਰਤ ਵਿੱਚ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦੇ ਸਬੰਧ ਵਿੱਚ ਰਾਸ਼ਟਰੀ ਨਿਆਂਇਕ ਅਕਾਦਮੀ, ਭਾਰਤ ਅਤੇ ਬੰਗਲਾਦੇਸ਼ ਦੇ ਸੁਪਰੀਮ ਕੋਰਟ ਵਿਚਕਾਰ ਸਹਿਮਤੀ ਪੱਤਰ।

ਸ਼੍ਰੀ ਵਿਕਰਮ ਕੇ ਡੋਰਾਇਸਵਾਮੀ

ਸ਼੍ਰੀ ਮੁਹੰਮਦ ਗੁਲਾਮ ਰੱਬਾਨੀ

5

ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ), ਭਾਰਤ ਅਤੇ ਬੰਗਲਾਦੇਸ਼ ਵਿਗਿਆਨ ਅਤੇ ਉਦਯੋਗਿਕ ਖੋਜ ਪਰਿਸ਼ਦ (ਬੀਸੀਐੱਸਆਈਆਰ), ਬੰਗਲਾਦੇਸ਼ ਦੇ ਦਰਮਿਆਨ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਬਾਰੇ ਸਹਿਮਤੀ ਪੱਤਰ।

ਡਾ. ਐੱਨ ਕਲਾਈਸੇਲਵੀ

ਡਾ. ਮੁਹੰਮਦ ਆਫਤਾਬ ਅਲੀ ਸ਼ੇਖ

6

ਪੁਲਾੜ ਟੈਕਨੋਲੋਜੀ ਦੇ ਖੇਤਰਾਂ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ।

ਸ਼੍ਰੀ ਡੀ ਰਾਧਾਕ੍ਰਿਸ਼ਨਨ

ਡਾ. ਸ਼ਾਹਜਹਾਂ ਮਹਿਮੂਦ

7

ਪ੍ਰਸਾਰਣ ਵਿੱਚ ਸਹਿਯੋਗ ਲਈ ਪ੍ਰਸਾਰ ਭਾਰਤੀ ਅਤੇ ਬੰਗਲਾਦੇਸ਼ ਟੈਲੀਵਿਜ਼ਨ (ਬੀਟੀਵੀ) ਵਿਚਕਾਰ ਸਹਿਮਤੀ ਪੱਤਰ।

ਸ਼੍ਰੀ ਮਯੰਕ ਕੁਮਾਰ ਅਗਰਵਾਲ

ਸ਼੍ਰੀ ਸ਼ੋਹਰਾਬ ਹੁਸੈਨ

 

B. ਉਦਘਾਟਨ ਕੀਤੇ/ਐਲਾਨੇ/ਸ਼ੁਰੂ ਕੀਤੇ ਪ੍ਰੋਜੈਕਟਾਂ ਦੀ ਸੂਚੀ

1.      ਮੈਤਰੀ ਪਾਵਰ ਪਲਾਂਟ ਦਾ ਉਦਘਾਟਨ- ਰਾਮਪਾਲ, ਖੁਲਨਾ ਵਿਖੇ 1320 (660x2) ਮੈਗਾਵਾਟ ਦੀ ਸਮਰੱਥਾ ਵਾਲਾ ਸੁਪਰ ਕ੍ਰਿਟੀਕਲ ਕੋਲਾ ਅਧਾਰਿਤ ਥਰਮਲ ਪਾਵਰ ਪਲਾਂਟ ਦੀ ਸਥਾਪਨਾ ਲਗਭਗ 2 ਬਿਲੀਅਨ ਡਾਲਰ ਦੀ ਅੰਦਾਜਨ ਲਾਗਤ ਨਾਲ ਕੀਤੀ ਜਾ ਰਹੀ ਹੈ, ਜਿਸ ਵਿੱਚ 1.6 ਬਿਲੀਅਨ ਡਾਲਰ ਦੀ ਰਿਆਇਤੀ ਫੰਡਿੰਗ ਦੇ ਤਹਿਤ ਭਾਰਤੀ ਵਿਕਾਸ ਸਹਾਇਤਾ ਦੇ ਰੂਪ ਵਿੱਚ ਹੋਵੇਗੀ।

2.      ਰੂਪਸ਼ਾ ਪੁਲ ਦਾ ਉਦਘਾਟਨ - 5.13 ਕਿਲੋਮੀਟਰ ਲੰਬਾ ਰੂਪਸ਼ਾ ਰੇਲ ਪੁਲ 64.7 ਕਿਲੋਮੀਟਰ ਲੰਬੇ ਖੁਲਨਾ-ਮੋਂਗਲਾ ਬੰਦਰਗਾਹ ਸਿੰਗਲ ਟ੍ਰੈਕ ਬ੍ਰੌਡ ਗੇਜ ਰੇਲ ਪ੍ਰੋਜੈਕਟ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜੋ ਪਹਿਲਾਂ ਖੁੱਲਨਾ ਤੋਂ ਮੋਂਗਲਾ ਬੰਦਰਗਾਹ ਤੱਕ ਅਤੇ ਬਾਅਦ ਵਿੱਚ ਮੱਧ ਅਤੇ ਉੱਤਰੀ ਬੰਗਲਾਦੇਸ਼ ਅਤੇ ਭਾਰਤ ਦੀ ਸੀਮਾ ਵਿੱਚ ਪੱਛਮ ਬੰਗਾਲ ਵਿੱਚ ਪੈਟਰਾਪੋਲ ਅਤੇ ਗੇਦੇ ਤੱਕ ਨੂੰ ਜੋੜਦਾ ਹੈ।

3.      ਸੜਕ ਨਿਰਮਾਣ ਸਬੰਧੀ ਉਪਕਰਣ ਅਤੇ ਮਸ਼ੀਨਰੀ ਦੀ ਸਪਲਾਈ - ਇਸ ਪ੍ਰੋਜੈਕਟ ਵਿੱਚ ਬੰਗਲਾਦੇਸ਼ ਦੇ ਸੜਕ ਅਤੇ ਰਾਜਮਾਰਗ ਵਿਭਾਗ ਨੂੰ 25 ਪੈਕੇਜਾਂ ਵਿੱਚ ਸੜਕ ਦੇ ਰੱਖ-ਰਖਾਅ ਅਤੇ ਨਿਰਮਾਣ ਉਪਕਰਣਾਂ ਅਤੇ ਮਸ਼ੀਨਰੀ ਦੀ ਸਪਲਾਈ ਸ਼ਾਮਲ ਹੈ।

4.      ਖੁਲਨਾ ਦਰਸ਼ਨਾ ਰੇਲਵੇ ਲਾਈਨ ਲਿੰਕ ਪ੍ਰੋਜੈਕਟ- ਇਹ ਪ੍ਰੋਜੈਕਟ ਮੌਜੂਦਾ ਸਮੇਂ ਗੇਦੇ-ਦਰਸ਼ਨਾ ਵਿੱਚ ਕਰਾਸ ਬਾਰਡਰ ਰੇਲ ਲਿੰਕ ਨੂੰ ਜੋੜਨ ਵਾਲੇ ਮੌਜੂਦਾ ਢਾਂਚੇ (ਬ੍ਰੌਡ ਗੇਜ ਦਾ ਦੋਹਰੀਕਰਨ) ਦਾ ਇੱਕ ਅੱਪਗ੍ਰੇਡੇਸ਼ਨ ਹੈ, ਇਸ ਤਰ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਖਾਸ ਕਰਕੇ ਢਾਕਾ ਤੱਕ ਪਰ ਭਵਿੱਖ ਵਿੱਚ ਮੋਂਗਲਾ ਬੰਦਰਗਾਹ ਲਈ ਵੀ ਰੇਲ ਸੰਪਰਕ ਵਧੇਗਾ। ਇਸ ਪ੍ਰੋਜੈਕਟ ਦੀ ਅੰਦਾਜਨ ਲਾਗਤ 312.48 ਮਿਲੀਅਨ ਡਾਲਰ ਹੈ।

5.      ਪਾਰਬਤੀਪੁਰ-ਕੌਨੀਆ ਰੇਲਵੇ ਲਾਈਨ - ਮੌਜੂਦਾ ਮੀਟਰ ਗੇਜ ਲਾਈਨ ਨੂੰ ਡਬਲ ਗੇਜ ਲਾਈਨ ਵਿੱਚ ਬਦਲਣ ਦੇ ਪ੍ਰੋਜੈਕਟ ਉੱਤੇ 120.41 ਮਿਲੀਅਨ ਡਾਲਰ ਦੀ ਲਾਗਤ ਆਉਣ ਦਾ ਅਨੁਮਾਨ ਹੈ। ਇਹ ਪ੍ਰੋਜੈਕਟ ਬਿਰੋਲ (ਬੰਗਲਾਦੇਸ਼)-ਰਾਧਿਕਾਪੁਰ (ਪੱਛਮ ਬੰਗਾਲ) ਵਿੱਚ ਮੌਜੂਦਾ ਕਰਾਸ ਬਾਰਡਰ ਰੇਲ ਨਾਲ ਜੁੜੇਗਾ ਅਤੇ ਇਸ ਨਾਲ ਦੁਵੱਲੇ ਰੇਲ ਸੰਪਰਕ ਵਿੱਚ ਵਾਧਾ ਹੋਵੇਗਾ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet extends One-Time Special Package for DAP fertilisers to farmers

Media Coverage

Cabinet extends One-Time Special Package for DAP fertilisers to farmers
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 2 ਜਨਵਰੀ 2025
January 02, 2025

Citizens Appreciate India's Strategic Transformation under PM Modi: Economic, Technological, and Social Milestones