ਗ੍ਰਾਊਂਡਬ੍ਰੇਕਿੰਗ/ਪ੍ਰੋਜੈਕਟਾਂ ਦੀ ਸਮੀਖਿਆ
1. ਗ੍ਰੇਟਰ ਮਾਲੇ ਕਨੈਕਟੀਵਿਟੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਾ-500 ਮਿਲੀਅਨ ਅਮਰੀਕੀ ਡਾਲਰ ਦੇ ਭਾਰਤ ਦੁਆਰਾ ਵਿੱਤ ਪੋਸ਼ਿਤ ਪ੍ਰੋਜੈਕਟ-ਇਸ ਦੇ ਸਥਾਈ ਕਾਰਜਾਂ ਦੀ ਸ਼ੁਰੂਆਤ ਕਰਨਾ।
2. ਹੁਲਹੁਮਲੇ ਵਿੱਚ 4,000 ਸਮੁਦਾਇਕ ਆਵਾਸ ਇਕਾਈਆਂ ਦੇ ਨਿਰਮਾਣ, ਜਿਸ ਦੇ ਲਈ 227 ਮਿਲੀਅਨ ਅਮਰੀਕੀ ਡਾਲਰ ਦਾ ਵਿੱਤ ਪੋਸ਼ਣ ਐਗਜ਼ਿਮ ਬੈਂਕ ਆਵ੍ ਇੰਡੀਆ ਦੇ ਖਰੀਦਦਾਰ ਦੇ ਕ੍ਰੈਡਿਟ ਵਿੱਤ ਦੇ ਤਹਿਤ ਕੀਤਾ ਜਾ ਰਿਹਾ ਹੈ, ਕੀਤੀ ਪ੍ਰਗਤੀ ਦੀ ਸਮੀਖਿਆ
3. ਭਾਰਤ ਮਾਲਦੀਵ ਵਿਕਾਸ ਸਹਿਯੋਗ ਦਾ ਸਮੁੱਚਾ ਮੁੱਲਾਂਕਣ, ਜਿਸ ਵਿੱਚ 34 ਦੀਪਾਂ ਵਿੱਚ ਅੱਡੂ ਸੜਕਾਂ (Addu roads) ਅਤੇ ਭੂਮੀ ਸੁਧਾਰ, ਜਲ ਅਤੇ ਸਵੱਛਤਾ ਅਤੇ ਸ਼ੁੱਕਰਵਾਰ ਦੀ ਮਸਜਿਦ ਦੀ ਬਹਾਲੀ ਨਾਲ ਜੁੜੇ ਪ੍ਰੋਜੈਕਟ ਸ਼ਾਮਲ ਹਨ।
ਸਮਝੌਤਿਆਂ / ਸਹਿਮਤੀ ਪੱਤਰਾਂ ਦਾ ਅਦਾਨ-ਪ੍ਰਦਾਨ
1. ਐੱਨਆਈਆਰਡੀਪੀਆਰ, ਭਾਰਤ ਅਤੇ ਸਥਾਨਕ ਸਰਕਾਰ ਅਥਾਰਿਟੀ, ਮਾਲਦੀਵ ਦੇ ਦਰਮਿਆਨ ਮਾਲਦੀਵ ਦੀਆਂ ਸਥਾਨਕ ਪਰਿਸ਼ਦਾਂ ਅਤੇ ਮਹਿਲਾ ਵਿਕਾਸ ਕਮੇਟੀ ਦੇ ਮੈਂਬਰਾਂ ਦੀ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਨਾਲ ਸਬੰਧਿਤ ਸਹਿਮਤੀ ਪੱਤਰ।
2. ਇਨਕੋਇਸ (INCOIS) , ਭਾਰਤ ਅਤੇ ਮੱਛੀਪਾਲਣ ਮੰਤਰਾਲਾ, ਮਾਲਦੀਵ ਦੇ ਦਰਮਿਆਨ ਸੰਭਾਵਿਤ ਮੱਛੀ ਪਕੜਨ ਦੇ ਖੇਤਰ ਪੂਰਵਅਨੁਮਾਨ ਸਮਰੱਥਾ ਨਿਰਮਾਣ ਅਤੇ ਡੇਟਾ ਸਾਂਝਾਕਰਨ ਅਤੇ ਸਮੁੰਦਰੀ ਵਿਗਿਆਨਿਕ ਖੋਜ ਦੇ ਖੇਤਰ ਵਿੱਚ ਸਹਿਯੋਗ ਨਾਲ ਸਬੰਧਿਤ ਸਹਿਮਤੀ ਪੱਤਰ
3. ਸੀਈਆਰਟੀ-ਭਾਰਤ ਅਤੇ ਐੱਨਸੀਆਈਟੀ, ਮਾਲਦੀਵ ਦੇ ਦਰਮਿਆਨ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਸਹਿਮਤੀ ਪੱਤਰ
4. ਐੱਨਡੀਐੱਮਏ, ਭਾਰਤ ਅਤੇ ਐੱਨਡੀਐੱਮਏ, ਮਾਲਦੀਵ ਦੇ ਦਰਮਿਆਨ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਸਹਿਮਤੀ ਪੱਤਰ
5. ਐਗਜ਼ਿਮ ਬੈਂਕ, ਭਾਰਤ ਅਤੇ ਵਿੱਤ ਮੰਤਰਾਲਾ, ਮਾਲਦੀਵ ਦੇ ਦਰਮਿਆਨ ਮਾਲਦੀਵ ਵਿੱਚ ਪੁਲਿਸ ਬੁਨਿਆਦੀ ਢਾਂਚੇ ਦੇ ਲਈ 41 ਮਿਲੀਅਨ ਅਮਰੀਕੀ ਡਾਲਰ ਦੇ ਖਰੀਦਦਾਰ ਰਿਣ ਵਿੱਤ ਪੋਸ਼ਣ ਦਾ ਸਮਝੌਤਾ
6. ਹੁਲਹੁਮਲੇ ਵਿੱਚ ਬਣਾਈਆਂ ਜਾਣ ਵਾਲੀਆਂ ਅਤਿਰਿਕਤ 2,000 ਸਮੁਦਾਇਕ ਆਵਾਸ ਇਕਾਈਆਂ ਦੇ ਲਈ 119 ਮਿਲੀਅਨ ਅਮਰੀਕੀ ਡਾਲਰ ਦੇ ਖਰੀਰਦਾਰ ਰਿਣ ਵਿੱਤ ਪੋਸ਼ਣ ਦੇ ਮਨਜ਼ੂਰੀ ਨਾਲ ਸਬੰਧਿਤ ਐਗਜ਼ਿਮ ਬੈਂਕ ਆਵ੍ ਇੰਡੀਆ ਅਤੇ ਵਿੱਤ ਮੰਤਰਾਲਾ, ਮਾਲਦੀਵ ਦੇ ਦਰਮਿਆਨ ਇਰਾਦਾ ਪੱਤਰ
C. ਐਲਾਨ
1. ਮਾਲਦੀਵ ਵਿੱਚ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਵਿੱਤਪੋਸ਼ਣ ਦੇ ਲਈ 100 ਮਿਲੀਅਨ ਅਮਰੀਕੀ ਡਾਲਰ ਦੀ ਨਵੀਂ ਲਾਈਨ ਆਵ੍ ਕ੍ਰੈਡਿਟ ਪ੍ਰਦਾਨ ਕਰਨਾ
2. ਲਾਈਨ ਆਵ੍ ਕ੍ਰੈਡਿਟ ਦੇ ਤਹਿਤ 128 ਮਿਲੀਅਨ ਅਮਰੀਕੀ ਡਾਲਰ ਦਾ ਹਨੀਮਾਧੂ ਹਵਾਈ ਅੱਡਾ ਵਿਕਾਸ ਪ੍ਰੋਜੈਕਟ ਦੇ ਲਈ ਈਪੀਸੀ ਕੰਟ੍ਰੈਕਟ ਪ੍ਰਦਾਨ ਕਰਨ ਦੀ ਸਵੀਕ੍ਰਿਤ
3. ਲਾਈਨ ਆਵ੍ ਕ੍ਰੈਡਿਟ ਦੇ ਤਹਿਤ 324 ਮਿਲੀਅਨ ਅਮਰੀਕੀ ਡਾਲਰ ਦੀ ਗੁਲਹਿਫਾਹਲੂ ਬੰਦਰਗਾਹ ਵਿਕਾਸ ਪ੍ਰੋਜੈਕਟ ਦੇ ਡੀਪੀਆਰ ਦੀ ਸਵੀਕ੍ਰਿਤੀ ਅਤੇ ਟੈਂਡਰ ਪ੍ਰਕਿਰਿਆ ਦੀ ਸ਼ੁਰੂਆਤ
4. ਲਾਈਨ ਆਵ੍ ਕ੍ਰੈਡਿਟ ਦੇ ਤਹਿਤ 30 ਮਿਲੀਅਨ ਅਮਰੀਕੀ ਡਾਲਰ ਦੇ ਕੈਂਸਰ ਹਸਪਤਾਲ ਪ੍ਰੋਜੈਕਟ ਦੇ ਲਈ ਫਿਜ਼ੀਬਿਲਿਟੀ ਰਿਪੋਰਟ ਅਤੇ ਵਿੱਤੀ ਸਮਾਪਨ ਦੀ ਸਵੀਕ੍ਰਿਤੀ
5. ਹੁਲਹੁਮਲੇ ਵਿੱਚ ਅਤਿਰਿਕਤ 2,000 ਸਮੁਦਾਇਕ ਆਵਾਸ ਇਕਾਈਆਂ ਦੇ ਲਈ ਭਾਰਤੀ ਐਗਜ਼ਿਮ ਬੈਂਕ ਦੁਆਰਾ 119 ਮਿਲੀਅਨ ਅਮਰੀਕੀ ਡਾਲਰ ਦਾ ਖਰੀਦਦਾਰ ਰਿਣ ਵਿੱਤ ਪੋਸ਼ਣ
6. ਮਾਲਦੀਵ ਤੋਂ ਭਾਰਤ ਨੂੰ ਡਿਊਟੀ ਫ੍ਰੀ ਟੂਨਾ ਨਿਰਯਾਤ ਦੀ ਸੁਵਿਧਾ
7. ਮਾਲਦੀਵ ਰਾਸ਼ਟਰੀ ਰੱਖਿਆ ਬਲ ਨੂੰ ਪਹਿਲਾਂ ਪ੍ਰਦਾਨ ਕੀਤੇ ਗਏ ਸਮੁੰਦਰੀ ਜਹਾਜ਼-ਸੀਜੀਐੱਸ ਹੁਰਵੀ- ਦੇ ਸਥਾਨ ’ਤੇ ਇੱਕ ਰਿਪਲੇਸਮੈਂਟ ਸ਼ਿਪ (ਸਮੁੰਦਰੀ ਜਹਾਜ਼) ਦੀ ਸਪਲਾਈ
8. ਮਾਲਦੀਵ ਰਾਸ਼ਟਰੀ ਰੱਖਿਆ ਬਲ ਨੂੰ ਦੂਸਰੇ ਲੈਂਡਿੰਗ ਕ੍ਰਾਫਟ ਅਸਾਲਟ (ਐੱਲਸੀਏ) ਦੀ ਸਪਲਾਈ
9. ਮਾਲਦੀਵ ਰਾਸ਼ਟਰੀ ਰੱਖਿਆ ਬਲ ਨੂੰ 24 ਉਪਯੋਗੀ ਵਾਹਨਾਂ ਦਾ ਉਪਹਾਰ