8-9 ਜੁਲਾਈ, 2024 ਨੂੰ ਮਾਸਕੋ ਵਿੱਚ ਰੂਸ ਅਤੇ ਭਾਰਤ ਦੇ ਦਰਮਿਆਨ ਆਯੋਜਿਤ 22ਵੇਂ ਸਲਾਨਾ ਦੁਵੱਲੇ ਸਿਖਰ ਸੰਮੇਲਨ ਦੇ ਬਾਅਦ, ਰਸ਼ੀਅਨ ਫੈਡਰੇਸ਼ਨ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਵਲਾਦੀਮੀਰ ਪੁਤਿਨ ਅਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ, ਦੁਵੱਲੇ ਵਿਵਹਾਰਿਕ ਸਹਿਯੋਗ ਅਤੇ ਰੂਸ-ਭਾਰਤ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਾਂਝੇਦਾਰੀ ਦੇ ਵਿਕਾਸ ਦੇ ਮੌਜੂਦਾ ਮੁੱਦਿਆਂ ‘ਤੇ ਵਿਚਾਰਾਂ ਦਾ ਗਹਿਣ ਅਦਾਨ-ਪ੍ਰਦਾਨ ਕਰਕੇ, ਆਪਸੀ ਸਨਮਾਨ ਅਤੇ ਸਮਾਨਤਾ ਦੇ ਸਿਧਾਂਤਾਂ ਦੀ ਦ੍ਰਿੜ੍ਹਤਾ ਨਾਲ ਪਾਲਣਾ ਕਰਦੇ ਹੋਏ, ਆਪਸੀ ਰੂਪ ਨਾਲ ਲਾਭਕਾਰੀ ਅਤੇ ਦੀਰਘਕਾਲੀ ਅਧਾਰ ‘ਤੇ ਦੋਹਾਂ ਦੇਸ਼ਾਂ ਦੇ ਪ੍ਰਭੂਸੱਤਾ ਵਿਕਾਸ, ਰੂਸ-ਭਾਰਤ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਹੁਲਾਰਾ ਦੇ ਕੇ ਦੁਵੱਲੀ ਗੱਲਬਾਤ ਨੂੰ ਗਹਿਰਾ ਕਰਨ ਲਈ ਵਾਧੂ ਪ੍ਰੋਤਸਾਹਨ ਦੇਣ,ਦੋਹਾਂ ਦੇਸ਼ਾਂ ਦੇ ਦਰਮਿਆਨ ਵਸਤੂਆਂ ਅਤੇ ਸੇਵਾਵਾਂ ਵਿੱਚ ਵਪਾਰ ਦੇ ਗਤੀਸ਼ੀਲ ਵਾਧੇ ਦੇ ਰੁਝਾਨ ਨੂੰ ਬਣਾਏ ਰੱਖਣ ਦੇ ਇਰਾਦੇ ਅਤੇ 2030 ਤੱਕ ਇਸ ਦੀ ਯਾਤਰਾ ਵਿੱਚ ਜ਼ਿਕਰਯੋਗ ਵਾਧਾ ਸੁਨਿਸ਼ਚਿਤ ਕਰਨ ਦੀ ਇੱਛਾ ਨਾਲ ਨਿਰਦੇਸ਼ਿਤ,ਹੇਠ ਲਿਖਿਆਂ ਗੱਲਾਂ ਦਾ ਐਲਾਨ ਕੀਤਾ:
ਰਸ਼ੀਅਨ ਫੈਡਰੇਸ਼ਨ ਅਤੇ ਭਾਰਤ ਗਣਰਾਜ, ਜਿਨ੍ਹਾਂ ਨੂੰ ਇਸ ਦੇ ਅੱਗੇ “ਦੋਹਾ ਪੱਖਾਂ” ਦੇ ਰੂਪ ਵਿੱਚ ਹਵਾਲਾ ਦਿੱਤਾ ਜਾਵੇਗਾ, ਦੇ ਦਰਮਿਆਨ ਹੇਠ ਲਿਖੇ ਨੌਂ ਪ੍ਰਮੁੱਖ ਖੇਤਰਾਂ ਨੂੰ ਸ਼ਾਮਲ ਕਰਦੇ ਹੋਏ ਦੁਵੱਲੇ ਆਰਥਿਕ ਸਹਿਯੋਗ ਨੂੰ ਵਿਕਸਿਤ ਕਰਨ ਦੀ ਯੋਜਨਾ ਹੈ:
1. ਭਾਰਤ ਅਤੇ ਰੂਸ ਦੇ ਦਰਮਿਆਨ ਦੁਵੱਲੇ ਵਪਾਰ ਨਾਲ ਸਬੰਧਿਤ ਨੌਨ-ਟੈਰਿਫ ਟ੍ਰੇਡ ਰੁਕਾਵਟਾਂ ਨੂੰ ਸਮਾਪਤ ਕਰਨ ਦੀ ਆਕਾਂਖਿਆ। ਈਏਈਯੂ-ਭਾਰਤ ਮੁਕਤ ਵਪਾਰ ਖੇਤਰ ਦੀ ਸਥਾਪਨਾ ਦੀ ਸੰਭਾਵਨਾ ਸਮੇਤ ਦੁਵੱਲੇ ਵਪਾਰ ਦੇ ਉਦਾਰੀਕਰਣ ਦੇ ਮਾਮਲੇ ਵਿੱਚ ਗੱਲਬਾਤ ਜਾਰੀ ਰੱਖਣਾ। ਸੰਤੁਲਿਤ ਦੁਵੱਲੇ ਵਪਾਰ ਦੇ ਟੀਚੇ ਨੂੰ ਹਾਸਲ ਕਰਨ ਲਈ ਭਾਰਤ ਤੋਂ ਮਾਲ ਦੀ ਸਪਲਾਈ ਵਿੱਚ ਵਾਧੇ ਸਹਿਤ 2030 ਤੱਕ (ਆਪਸੀ ਸਹਿਮਤੀ ਦੇ ਅਨੁਰੂਪ) 100 ਬਿਲੀਅਨ ਅਮਰੀਕੀ ਡਾਲਰ ਤੋਂ ਅਧਿਕ ਦੇ ਆਪਸੀ ਵਪਾਰ ਦੀ ਉਪਲਬਧੀ ਨੂੰ ਹਾਸਲ ਕਰਨਾ। ਦੋਹਾਂ ਧਿਰਾਂ ਦੀ ਨਿਵੇਸ਼ ਸਬੰਧੀ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨਾ, ਯਾਨੀ ਵਿਸ਼ੇਸ਼ ਨਿਵੇਸ਼ ਸਬੰਧੀ ਵਿਵਸਥਾਵਾਂ ਦੇ ਢਾਂਚੇ ਦੇ ਅੰਦਰ।
2. ਰਾਸ਼ਟਰੀ ਮੁਦਰਾਵਾਂ ਦਾ ਉਪਯੋਗ ਕਰਕੇ ਦੁਵੱਲੀ ਨਿਪਟਾਰਾ ਪ੍ਰਣਾਲੀ ਦਾ ਵਿਕਾਸ। ਆਪਸੀ ਨਿਪਟਾਰੇ ਵਿੱਚ ਡਿਜੀਟਲ ਵਿੱਤੀ ਸਾਧਨਾਂ ਦਾ ਨਿਰੰਤਰ ਸਮਾਵੇਸ਼।
3. ਉੱਤਰ-ਦੱਖਣੀ ਅੰਤਰਰਾਸ਼ਟਰੀ ਟ੍ਰਾਂਸਪੋਰਟ ਕੌਰੀਡੋਰ, ਉੱਤਰੀ ਸਮੁੰਦਰੀ ਮਾਰਗ ਅਤੇ ਚੇਨੱਈ- ਵਲਾਦੀਵੋਸਤੋਕ ਸਮੁੰਦਰੀ ਲਾਈਨ ਦੇ ਨਵੇਂ ਮਾਰਗਾਂ ਦੀ ਸ਼ੁਰੂਆਤ ਦੇ ਜ਼ਰੀਏ ਭਾਰਤ ਦੇ ਨਾਲ ਕਾਰਗੋ ਕਾਰੋਬਾਰ ਵਿੱਚ ਵਾਧਾ। ਮਾਲ ਦੀ ਰੁਕਾਵਟ ਰਹਿਤ ਟ੍ਰਾਂਸਪੋਰਟ ਲਈ ਕੁਸ਼ਲ ਡਿਜੀਟਲ ਪ੍ਰਣਾਲੀਆਂ ਦੀਆਂ ਐਪਲੀਕੇਸ਼ਨ ਦੇ ਜ਼ਰੀਏ ਕਸਟਮ ਪ੍ਰਕਿਰਿਆਵਾਂ ਦਾ ਅਧਿਕਤਮ ਉਪਯੋਗ।
4. ਖੇਤੀਬਾੜੀ ਉਤਪਾਦਾਂ, ਖੁਰਾਕ ਅਤੇ ਖਾਦਾਂ ਦੇ ਖੇਤਰ ਵਿੱਚ ਦੁਵੱਲੇ ਵਪਾਰ ਦੀ ਮਾਤਰਾ ਵਿੱਚ ਵਾਧਾ। ਵੈਟਰਨਰੀ, ਸੈਨੇਟਰੀ ਅਤੇ ਫਾਈਟੋਸੋਨੇਟਰੀ ਸਬੰਧੀ ਪ੍ਰਤੀਬੰਧਾਂ ਅਤੇ ਪਾਬੰਦੀਆਂ ਨੂੰ ਹਟਾਉਣ ਦੇ ਉਦੇਸ਼ ਨਾਲ ਗਹਿਣ ਸੰਵਾਦ ਨੂੰ ਜਾਰੀ ਰੱਖਣਾ।
5. ਪਰਮਾਣੂ ਊਰਜਾ, ਤੇਲ ਰਿਫਾਇਨਿੰਗ ਅਤੇ ਪੈਟਰੋਕੈਮੀਕਲਸ ਸਮੇਤ ਪ੍ਰਮੁੱਖ ਊਰਜਾ ਖੇਤਰਾਂ ਵਿੱਚ ਸਹਿਯੋਗ ਅਤੇ ਊਰਜਾ ਸਬੰਧੀ ਬੁਨਿਆਦੀ ਢਾਂਚੇ, ਟੈਕਨੋਲੋਜੀਆਂ ਅਤੇ ਉਪਕਰਣਾਂ ਦੇ ਖੇਤਰ ਵਿੱਚ ਸਹਿਯੋਗ ਅਤੇ ਸਾਂਝੇਦਾਰੀ ਦਾ ਵਿਸਤਾਰਿਤ ਰੂਪ ਵਿੱਚ ਵਿਕਾਸ। ਗਲੋਬਲ ਊਰਜਾ ਪਰਿਵਰਤਨ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪਾਰਸਪਰਿਕ ਅਤੇ ਅੰਤਰਰਾਸ਼ਟਰੀ ਊਰਜਾ ਸੁਰੱਖਿਆ ਨੂੰ ਸੁਵਿਧਾਜਨਕ ਬਣਾਉਣਾ।
6. ਬੁਨਿਆਦੀ ਢਾਂਚੇ ਦੇ ਵਿਕਾਸ, ਟ੍ਰਾਂਸਪੋਰਟ ਇੰਜੀਨੀਅਰਿੰਗ, ਆਟੋਮੋਬਾਈਲ ਉਤਪਾਦਨ ਅਤੇ ਜਹਾਜ਼ ਨਿਰਮਾਣ, ਪੁਲਾੜ ਅਤੇ ਹੋਰ ਉਦਯੋਗਿਕ ਖੇਤਰਾਂ ਵਿੱਚ ਗੱਲਬਾਤ ਨੂੰ ਠੋਸ ਰੂਪ ਦੇਣਾ। ਸਹਾਇਕ ਕੰਪਨੀਆਂ ਅਤੇ ਉਦਯੋਗਿਕ ਸਮੂਹਾਂ ਦਾ ਨਿਰਮਾਣ ਕਰਕੇ ਭਾਰਤੀਯ ਅਤੇ ਰੂਸੀ ਕੰਪਨੀਆਂ ਨੂੰ ਇੱਕ-ਦੂਸਰੇ ਦੇ ਬਜ਼ਾਰਾਂ ਵਿੱਚ ਪ੍ਰਵੇਸ਼ ਦੀ ਸੁਵਿਧਾ ਪ੍ਰਦਾਨ ਕਰਨਾ। ਸਟੈਂਡਰਡਾਈਜ਼ੇਸ਼ਨ, ਮੋਟਰੋਲੋਜੀ ਅਤੇ ਅਨੁਰੂਪਤਾ ਮੁਲਾਂਕਣ ਦੇ ਖੇਤਰ ਵਿੱਚ ਦੋਵਾਂ ਧਿਰਾਂ ਦੇ ਦ੍ਰਿਸ਼ਟੀਕੋਣ ਦਾ ਤਾਲਮੇਲ।
7. ਡਿਜੀਟਲ ਅਰਥਵਿਵਸਥਾ, ਵਿਗਿਆਨ ਅਤੇ ਖੋਜ, ਵਿਦਿਅਕ ਆਦਾਨ-ਪ੍ਰਦਾਨ ਦੇ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਅਤੇ ਸੰਯਕੁਤ ਪ੍ਰੋਜੈਕਟਾਂ ਅਤੇ ਉੱਚ ਤਕਨੀਕ ਵਾਲੀਆਂ ਕੰਪਨੀਆਂ ਦੇ ਕਰਮਚਾਰੀਆਂ ਦੇ ਲਈ ਇੰਟਰਨਸ਼ਿਪਾਂ ਨੂੰ ਹੁਲਾਰਾ ਦੇਣਾ। ਅਨੁਕੂਲ ਵਿੱਤੀ ਪ੍ਰਣਾਲੀਆਂ ਪ੍ਰਦਾਨ ਕਰਕੇ ਨਵੀਆਂ ਸੰਯੁਕਤ (ਸਹਾਇਕ) ਕੰਪਨੀਆਂ ਦੇ ਗਠਨ ਨੂੰ ਸੁਵਿਧਾਜਨਕ ਬਣਾਉਣਾ।
8. ਦਵਾਈਆਂ ਅਤੇ ਉੱਨਤ ਮੈਡੀਕਲ ਉਪਕਰਣਾਂ ਦੇ ਵਿਕਾਸ ਅਤੇ ਸਪਲਾਈ ਵਿੱਚ ਵਿਵਸਥਿਤ ਸਹਿਯੋਗ ਨੂੰ ਉਤਸ਼ਾਹਿਤ ਕਰਨਾ। ਰੂਸ ਵਿੱਚ ਭਾਰਤੀ ਮੈਡੀਕਲ ਸੰਸਥਾਵਾਂ ਦੀਆਂ ਸ਼ਾਖਾਵਾਂ ਖੋਲ੍ਹਣ ਅਤੇ ਯੋਗ ਮੈਡੀਕਲ ਕਰਮਚਾਰੀਆਂ ਦੀ ਭਰਤੀ ਦੇ ਨਾਲ-ਨਾਲ ਮੈਡੀਕਲ ਅਤੇ ਜੈਵਿਕ ਸੁਰੱਖਿਆ ਦੇ ਖੇਤਰ ਵਿੱਚ ਤਾਲਮੇਲ ਨੂੰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰਨਾ।
9. ਮਾਨਵਤਾਵਾਦੀ ਸਹਿਯੋਗ ਦਾ ਵਿਕਾਸ, ਸਿੱਖਿਆ, ਵਿਗਿਆਨ ਅਤੇ ਟੈਕਨੋਲੋਜੀ, ਸੱਭਿਆਚਾਰ, ਟੂਰਿਜ਼ਮ, ਖੇਡ, ਸਿਹਤ ਸਬੰਧੀ ਦੇਖਭਾਲ ਅਤੇ ਹੋਰ ਖੇਤਰਾਂ ਵਿੱਚ ਗੱਲਬਾਤ ਦਾ ਨਿਰੰਤਰ ਵਿਸਤਾਰ।
ਰਸ਼ੀਅਨ ਫੈਡਰੇਸ਼ਨ ਦੇ ਰਾਸ਼ਟਰਪਤੀ ਅਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਨੇ ਵਪਾਰ, ਆਰਥਿਕ, ਵਿਗਿਆਨਿਕ, ਟੈਕਨੀਕਲ ਅਤੇ ਸੱਭਿਆਚਾਰਕ ਸਹਿਯੋਗ ਨਾਲ ਸਬੰਧਿਤ ਰੂਸੀ-ਭਾਰਤੀਯ ਅੰਤਰ-ਸਰਕਾਰੀ ਕਮਿਸ਼ਨ ਨੂੰ ਚਿੰਨ੍ਹਿਤ ਕੀਤੇ ਗਏ ਪ੍ਰਾਥਮਿਕਤਾ ਵਾਲੇ ਖੇਤਰਾਂ ਦਾ ਅਧਿਐਨ ਕਰਨ ਅਤੇ ਅਗਲੀ ਮੀਟਿੰਗ ਵਿੱਚ ਇਸ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਦਾ ਨਿਰਦੇਸ਼ ਦਿੱਤਾ।